
ਜੇ ਬਾਦਲ ਗ਼ਦਾਰੀ ਨਾ ਕਰਦੇ ਤਾਂ ਅੱਜ ਕਿਸਾਨ ਸੜਕਾਂ 'ਤੇ ਨਾ ਰੁਲਦਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਦੇਵੀ ਦਾਸਪੁਰਾ ਵਿਖੇ ਰੇਲਵੇ ਲਾਈਨ ਤੇ ਕਿਸਾਨਾਂ ਦੇ ਧਰਨੇ ਵਿਚ ਹਾਜ਼ਰੀ ਭਰੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਗੁਰਾਂ ਦੇ ਪੰਜਾਬ ਅੱਗੇ ਝੁਕਣਾ ਪਵੇਗਾ।
Farmer protest
ਉਨ੍ਹਾਂ ਕਿਹਾ ਕਿ ਜੇਕਰ ਧਰਮ ਯੁੱਧ ਮੋਰਚੇ ਨਾਲ ਕਾਂਗਰਸ ਭਾਜਪਾ ਦੁਸ਼ਮਣੀ ਨਾ ਕਮਾਉਂਦੀ ਤੇ ਬਾਦਲਕੇ ਗ਼ਦਾਰੀ ਨਾ ਕਰਦੇ ਤਾਂ ਅੱਜ ਕਿਸਾਨਾਂ ਨੂੰ ਸੜਕਾਂ ਅਤੇ ਰੇਲਵੇ ਲਾਈਨਾਂ 'ਤੇ ਰੁਲਣਾ ਨਾ ਪੈਂਦਾ।
Bibi Paramjit Kaur Khalra
ਉਨ੍ਹਾਂ ਕਿਹਾ ਕਿ ਹਰ ਕਿਸਾਨ-ਗ਼ਰੀਬ ਨੂੰ ਕਿਸਾਨੀ ਸੰਘਰਸ਼ ਵਿਚ ਸਹਿਯੋਗ ਦੇ ਕੇ ਦਿੱਲੀ ਨੂੰ ਹਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਲੜਾ ਮਿਸ਼ਨ ਕਿਸਾਨ ਸੰਘਰਸ਼ ਵਿਚ ਹਰ ਪੱਖ ਤੋਂ ਸਹਿਯੋਗ ਕਰੇਗਾ। 84 ਵਾਲਿਆਂ ਤੇ ਬੇਅਦਬੀ ਦਲ ਵਾਲਿਆਂ ਨੂੰ ਸੰਘਰਸ਼ ਤੋਂ ਦੂਰ ਰਖਣਾ ਚਹੀਦਾ ਹੈ ਅਤੇ ਭਾਜਪਾ ਦੀਆਂ ਪੂਰੀ ਤਰ੍ਹ੍ਹਾਂ ਜੜ੍ਹਾਂ ਪੁਟਣੀਆਂ ਚਾਹੀਦੀਆਂ ਹਨ।
Sukhbir Singh Badal with Parkash Singh Badal
ਕਿਸਾਨਾਂ ਦੀ ਪਹਿਲਾਂ ਹੀ ਕਰਜ਼ੇ ਨਾਲ ਹਾਲਤ ਮੰਦੀ ਸੀ, ਇਸ ਭਿਆਨਕ ਖੇਤੀ ਆਰਡੀਨੈਂਸ ਨੂੰ ਰੱਦ ਹੋਣਾ ਹੀ ਪਵੇਗਾ। ਦੇਸ਼ ਨੂੰ ਆਤਮ-ਨਿਰਭਰ ਕਰਨ ਵਾਲਾ ਅੰਨਦਾਤਾ ਇਵੇਂ ਸੜਕਾਂ, ਰੇਲਵੇ ਦੀਆਂ ਲਾਈਨਾਂ 'ਤੇ ਰੁਲ ਰਿਹਾ ਹੈ। ਕਿਸਾਨ, ਮਜ਼ਦੂਰਾਂ ਅੱਗੇ ਦਿੱਲੀ ਨੂੰ ਝੁਕਣਾ ਹੀ ਪਵੇਗਾ ਤੇ ਪੰਜਾਬ ਝੁਕਾਉਣਾ ਵੀ ਜਾਣਦਾ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਦਿਆਲ ਸਿੰਘ ਘਰਿਆਲਾ, ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੋਰ, ਗੁਰਜੀਤ ਸਿੰਘ ਤਰਸੀਕਾ ਆਦਿ ਮੌਜੂਦ ਸਨ।