
ਗੀਤ ਵਿਚ ਦਿਲਜੀਤ ਨੇ ਸਾਰਿਆਂ ਨੂੰ ਜਵਾਬ ਦਿੱਤੈ
Diljit Dosanjh's new song 'Tension' released on YouTube News in punjabi : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਪਿਛਲੇ ਕੁਝ ਮਹੀਨਿਆਂ ਤੋਂ ਦਿਲ-ਲੁਮਿਨਾਟੀ ਸ਼ੋਅ ਕਾਰਨ ਸੁਰਖ਼ੀਆਂ ਵਿੱਚ ਹਨ। ਇਸ ਦੌਰਾਨ ਉਨ੍ਹਾਂ ਨੂੰ ਕਦੇ ਦਿੱਲੀ, ਕਦੇ ਚੰਡੀਗੜ੍ਹ ਤੇ ਕਦੇ ਤੇਲੰਗਾਨਾ 'ਚ ਸ਼ੋਅ ਦੌਰਾਨ ਨੋਟਿਸ ਭੇਜੇ ਗਏ ਹਨ।
ਇੰਨਾ ਹੀ ਨਹੀਂ ਚੰਡੀਗੜ੍ਹ ਵਿੱਚ ਵੂਮੈਨ ਚਾਈਲਡ ਕੇਅਰ ਕਮਿਸ਼ਨ ਵੱਲੋਂ ਵੀ ਨੋਟਿਸ ਦਿੱਤਾ ਗਿਆ ਸੀ ਪਰ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ 'ਟੈਂਸ਼ਨ' 'ਚ ਸਾਰਿਆਂ ਨੂੰ ਜਵਾਬ ਦਿੱਤਾ ਹੈ। ਦਿਲਜੀਤ ਦਾ ਗੀਤ ਟੈਂਸ਼ਨ ਬੀਤੇ ਦਿਨੀਂ ਉਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਸੀ। ਇਸ ਦੀ ਸ਼ੁਰੂਆਤ ਪੰਜਾਬ ਦੇ ਪਿੰਡਾਂ ਵਿੱਚ ਇੱਕ ਸੱਥ ਤੋਂ ਹੋਈ, ਜਿੱਥੇ ਬਜ਼ੁਰਗ ਰੇਡੀਓ ਸੁਣ ਰਹੇ ਸਨ। ਰੇਡੀਓ 'ਤੇ ਖ਼ਬਰ ਚੱਲ ਰਹੀ ਸੀ ਕਿ ਜਿਵੇਂ-ਜਿਵੇਂ ਹਾਲਾਤ ਜਿਉਂ ਦੇ ਤਿਉਂ ਜਾਰੀ ਹਨ, ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜਿਸ 'ਤੇ ਇਕ ਬਜ਼ੁਰਗ ਕਹਿੰਦਾ ਹੈ ਦੱਸੋ, ਜੱਟ ਤੇ ਝੋਟਾ ਵੀ ਕਿਸ ਤੋਂ ਡਰੇ ਨੇ। ਇਸ ਤੋਂ ਬਾਅਦ ਗੀਤ ਸ਼ੁਰੂ ਹੁੰਦਾ ਹੈ- ਟੈਂਸ਼ਨ ਮਿੱਤਰਾਂ ਨੂੰ ਹੈ ਨੀ, ''ਜੱਟ ਝੋਟਾ, ਪੈੱਗ ਮੋਟਾ''
ਦਿਲਜੀਤ ਦੋਸਾਂਝ ਆਪਣੇ ਪੂਰੇ ਦਿਲ ਲੁਮਿਆਟੀ ਟੂਰ ਦੌਰਾਨ ਸੁਰਖੀਆਂ ਵਿੱਚ ਰਹੇ। ਪਹਿਲਾਂ ਉਨ੍ਹਾਂ ਨੂੰ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਦੋਸ਼ਾਂ ਕਰਕੇ ਨੋਟਿਸ ਭੇਜਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਸ਼ਰਾਬ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਲਈ ਨੋਟਿਸ ਦਿੱਤਾ ਗਿਆ।