Advertisement
  ਮਨੋਰੰਜਨ   ਪਾਲੀਵੁੱਡ  07 Jun 2021  Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ

Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ

ਏਜੰਸੀ
Published Jun 7, 2021, 4:12 pm IST
Updated Jun 7, 2021, 4:18 pm IST
ਅੰਜਲੀ ਨੂੰ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਲਈ ਸ਼ੋਅ ਦੇ ਜੱਜਾਂ ਅਤੇ ਸ਼ੋਅ 'ਚ ਬਤੌਰ ਮਹਿਮਾਨ ਆਉਣ ਵਾਲੇ ਦਿੱਗਜਾਂ 'ਚ ਖੂਬ ਪ੍ਰਸ਼ੰਸਾ ਮਿਲਦੀ
Anjali gaikwad
 Anjali gaikwad

ਨਵੀਂ ਦਿੱਲੀ- ਦੇਸ਼ ਦੇ ਮਸ਼ਹੂਰ ਮਿਊਜ਼ਿਕ ਰਿਐਲਿਟੀ ਸ਼ੋਅ ਇੰਡੀਅਨ ਆਈਡਲ 12 ਨੂੰ ਉਸ ਦੇ ਟੌਪ-8 ਕੰਸੇਸਟੈਂਸ ਮਿਲ ਚੁੱਕੇ ਹਨ। ਏ.ਆਰ. ਰਹਿਮਾਨ ਵਰਗੇ ਦਿੱਗਜਾਂ ਨਾਲ ਕੰਮ ਕਰ ਚੁੱਕੀ ਅੰਜਲੀ ਦੀ ਗਾਇਕੀ ਸ਼ਾਇਦ ਦਰਸ਼ਕਾਂ ਨੂੰ ਪਸੰਦ ਨਹੀਂ ਆਈ ਅਤੇ ਇਸ ਲਈ ਸ਼ਾਇਦ ਐਤਵਾਰ ਨੂੰ ਸ਼ੋਅ 'ਚੋਂ ਬਾਹਰ ਹੋ ਗਈ।

ਅੰਜਲੀ ਨੂੰ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਲਈ ਸ਼ੋਅ ਦੇ ਜੱਜਾਂ ਅਤੇ ਸ਼ੋਅ 'ਚ ਬਤੌਰ ਮਹਿਮਾਨ ਆਉਣ ਵਾਲੇ ਦਿੱਗਜਾਂ 'ਚ ਖੂਬ ਪ੍ਰਸ਼ੰਸਾ ਮਿਲਦੀ ਸੀ ਪਰ ਫਿਰ ਵੀ ਅੰਜਲੀ ਦਰਸ਼ਕਾਂ 'ਤੇ ਆਪਣਾ ਜਾਦੂ ਨਹੀਂ ਚਲਾ ਪਾਈ ਅਤੇ ਉਹ ਐਲੀਮੀਨੇਟ ਹੋ ਗਏ।

 

 

ਇਹ ਵੀ ਪੜ੍ਹੋ-ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ

ਅਕਸਰ ਅੰਜਲੀ ਨੂੰ ਸ਼ੋਅ 'ਚ ਕਈ ਵਾਰ ਕਿਹਾ ਗਿਆ ਕਿ ਉਹ ਇਕ ਪਲੇਅਬੈਕ ਸਿੰਗਰ ਦੀ ਤਰ੍ਹਾਂ ਗਾਉਂਦੀ ਹੈ। ਅਜਿਹੇ 'ਚ ਇੰਨੀ ਪ੍ਰਸ਼ੰਸ਼ਾ ਬਤੋਰਨ ਵਾਲੀ ਅੰਜਲੀ ਜਦ ਬਾਹਰ ਹੋ ਗਈ ਤਾਂ ਉਨ੍ਹਾਂ ਦੇ ਫੈਂਸ ਨੂੰ ਬਹੁਤ ਬੁਰਾ ਲੱਗਿਆ ਅਤੇ ਟਵਿੱਟਰ ਰਾਹੀਂ ਉਨ੍ਹਾਂ ਨੇ ਆਪਣੀ ਭੜਾਸ ਕੱਢੀ।ਹਾਲਾਂਕਿ ਅੰਜਲੀ ਦੇ ਫੈਂਸ ਨੇ ਇਸ ਹੈਰਾਨ ਕਰ ਦੇਣ ਵਾਲੇ ਐਲੀਮਿਨੇਸ਼ਨ ਨੂੰ ਗਲਤ ਕਰਾਰ ਦਿੰਦੇ ਹੋਏ ਸ਼ੋਅ ਦੀ ਕੰਟੈਸਟੈਂਟਸ ਸ਼ਣਮੁੱਖਪ੍ਰਿਆ ਅਤੇ ਦਾਨਿਸ਼ ਖਾਨ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

 

 

ਇਹ ਵੀ ਪੜ੍ਹੋ-'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ' 

ਸ਼ਣਮੁੱਖਪ੍ਰਿਆ ਲਾਊਡ ਸਿੰਗਿੰਗ ਕਾਰਨ ਪਹਿਲਾਂ ਵੀ ਟਰੋਲ ਹੋਈ ਸੀ ਪਰ ਹੁਣ ਇਸ ਵਾਰ ਫਿਰ ਦੋ ਕਾਰਨਾਂ ਕਾਰਨ ਟਰੋਲ ਹੋ ਰਹੀ ਹੈ। ਇਕ ਤਾਂ ਇਹ ਕਿ ਅੰਜਲੀ ਦੀ ਥਾਂ ਉਹ ਕਿਉਂ ਨਹੀਂ ਐਲਿਮਿਨੇਟ ਹੋਈ ਅਤੇ ਦੂਜਾ ਉਸ ਨੇ 'ਚੁਰਾ ਲਿਆ ਹੈ' ਗਾਣੇ ਨੂੰ ਆਪਣੇ ਅੰਦਾਜ਼ 'ਚ ਗਾਇਆ ਪਰ ਫੈਂਸ ਨੂੰ ਇਹ ਗਾਣਾ ਬਿਲਕੁਲ ਵੀ ਪਸੰਦ ਨਹੀਂ ਆਇਆ।Anjali gaikwadAnjali gaikwad

ਇਹ ਵੀ ਪੜ੍ਹੋ-ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ 10ਵੇਂ ਸਥਾਨ 'ਤੇ

ਇਕ ਟਵਿੱਟਰ ਯੂਜ਼ਰ ਨੇ ਸ਼ਣਮੁੱਖਪ੍ਰਿਆ ਨੂੰ ਟਵਿਟ ਕਰਦੇ ਹੋਏ ਕਿਹਾ ਕਿ ਜਦ ਤੁਸੀਂ ਗਾਉਣ ਆਉਂਦੇ ਹੋ ਤਾਂ ਮੈਂ ਆਪਣੇ ਟੀ.ਵੀ. ਦੀ ਆਵਾਜ਼ ਮਿਉਟ ਕਰ ਲੈਂਦਾ ਹਾਂ। ਮੁਆਫ ਕਰਨਾ। ਪੁਰਾਣੀ ਸ਼ੁੱਧਤਾ ਧੁੰਨਾਂ ਨੂੰ ਬਰਬਾਦ ਹੁੰਦੇ ਨਹੀਂ ਦੇਖ ਸਕਦਾ। ਗੰਭੀਰਤਾ ਨਾਲ ਸੋਚੇ ਕਿ ਸ਼ਣਮੁੱਖਪ੍ਰਿਆ ਅੰਜਲੀ ਤੋਂ ਵਧੇਰੇ ਹੱਕਦਾਰ ਹੈ। ਪਲੀਜ਼ ਸੋਨੀ ਚੈਨਲ ਉਨ੍ਹਾਂ ਨੂੰ ਵਾਪਸ ਲਿਆਓ।

 

 

Location: India, Delhi, New Delhi
Advertisement

 

Advertisement