ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ 10ਵੇਂ ਸਥਾਨ 'ਤੇ
Published : Jun 7, 2021, 1:02 pm IST
Updated : Jun 7, 2021, 1:06 pm IST
SHARE ARTICLE
maharashtra coronavirus
maharashtra coronavirus

ਕੋਰੋਨਾ ਨੇ ਸਭ ਤੋਂ ਵਧੇਰੇ ਕਹਿਰ ਅਮਰੀਕਾ 'ਚ ਢਾਹਿਆ ਹੈ

ਮੁੰਬਈ-ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਭਲੇ ਹੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਮੌਤਾਂ ਦਾ ਸਿਲਸਿਲ ਅਜੇ ਵੀ ਜਾਰੀ ਹੈ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਅਪਣੀ ਲਪੇਟ 'ਚ ਲਿਆ ਅਤੇ ਲੋਕਾਂ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ। ਕੋਰੋਨਾ ਨੇ ਸਭ ਤੋਂ ਵਧੇਰੇ ਕਹਿਰ ਅਮਰੀਕਾ 'ਚ ਢਾਹਿਆ ਹੈ ।

ਉਥੇ ਅਮਰੀਕਾ ਤੋਂ ਬਾਅਦ ਭਾਰਤ 'ਚ ਵੀ ਕੋਰੋਨਾ ਨੇ ਆਪਣੇ ਪੂਰਾ ਜ਼ੋਰ ਦਿਖਾਇਆ। ਕੋਰੋਨਾ ਕਾਰਨ ਭਾਰਤ 'ਚ ਸਭ ਤੋਂ ਵਧੇਰੇ ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ। ਕੋਰੋਨਾ ਦੀ ਦੂਜੀ ਲਹਿਰ ਦਾ ਮਹਾਰਾਸ਼ਟਰ ਦੇ ਲੋਕਾਂ ਨੇ ਸਭ ਤੋਂ ਵਧੇਰੇ ਕਹਿਰ ਝਲਿਆ ਹੈ। ਮਹਾਮਾਰੀ ਕਾਰਨ ਪਿਛਲੇ ਡੇਢ ਸਾਲ ਤੋਂ ਇਥੇ ਕਰੀਬ 1 ਲੱਖ ਲੋਕਾਂ ਨੇ ਆਪਣੀ ਜਾਨ ਗੁਆਈ ਹੈ।CoronavirusCoronavirus

ਇਹ ਵੀ ਪੜ੍ਹੋ-ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ

ਭਾਰਤ 'ਚ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ ਸਭ ਤੋਂ ਟੌਪ 'ਤੇ ਹੈ ਅਤੇ ਕੁੱਲ ਮੌਤਾਂ ਦੇ ਮਾਮਲੇ 'ਚ ਇਹ 10ਵੇਂ ਨੰਬਰ 'ਤੇ ਹੈ।ਮਹਾਰਾਸ਼ਟਰ ਨੇ ਦੁਨੀਆ ਦੇ 212 ਦੇਸ਼ਾਂ ਨੂੰ ਪਿੱਛੇ ਛੱਡ ਕੇ ਮੌਤਾਂ ਦੇ ਮਾਮਲੇ 'ਚ ਇਕ ਲੱਖ ਦਾ ਅੰਕੜਾ ਹਾਸਲ ਕਰ ਲਿਆ ਹੈ। ਕੋਰੋਨਾ ਕਾਰਨ ਹੁਣ ਤੱਕ ਦੇਸ਼ 'ਚ ਕਰੀਬ 3 ਲੱਖ 47 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ 'ਚੋਂ ਸਭ ਤੋਂ ਵਧੇਰੇ ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ। ਭਾਵ ਦੇਸ਼ 'ਚ 29 ਫੀਸਦੀ ਮੌਤਾਂ ਸਿਰਫ ਮਹਾਰਾਸ਼ਟਰ 'ਚ ਹੀ ਹੋਈਆਂ ਹਨ।

ਇਸ ਦੌਰਾਨ ਬੈੱਡਾਂ, ਜ਼ਰੂਰੀ ਦਵਾਈਆਂ ਅਤੇ ਆਕਸੀਜਨ ਦੀ ਕਮੀ ਕਾਰਨ ਵੀ ਲੋਕਾਂ ਨੂੰ ਬੇਹਦ ਮੁਸ਼ਕਲਾਂ ਝੇਲਣੀਆਂ ਪਈਆਂ ਜਿਸ ਕਾਰਨ ਵੀ ਕਈ ਲੋਕਾਂ ਦੀ ਮੌਤ ਹੋਈ। ਦੱਸ ਦੇਈਏ ਕਿ ਮ੍ਰਿਤਕਾਂ ਦੀ ਗਿਣਤੀ ਪਹਿਲੀ ਲਹਿਰ ਦੀ ਤੁਲਨਾ 'ਚ ਦੂਜੀ ਲਹਿਰ 'ਚ ਵਧੇਰੇ ਦੇਖਣ ਨੂੰ ਮਿਲੀ ਹੈ। 

Corona testCorona test

ਇਹ ਵੀ ਪੜ੍ਹੋ-Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ

ਪਿਛਲੇ ਸਾਲ ਕੋਰੋਨਾ ਕਾਰਨ 17 ਮਾਰਚ ਨੂੰ ਪਹਿਲੀ ਮੌਤ ਹੋਈ ਸੀ ਅਤੇ ਮਾਰਚ ਮਹੀਨੇ 'ਚ ਹੀ ਮੌਤ ਦਾ ਅੰਕੜਾ 10 ਹੋ ਗਿਆ। ਜ਼ਿਕਰਯੋਗ ਹੈ ਕਿ ਕੋਰੋਨਾ ਦਾ ਪਹਿਲਾ ਮਾਮਲਾ ਸੂਬੇ 'ਚ 9 ਮਾਰਚ ਨੂੰ ਸਾਹਮਣੇ ਆਇਆ ਸੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕਰੀਬ 1 ਲੱਖ 130 ਤੋਂ ਵਧੇਰੇ ਦੀ ਮੌਤ ਹੋ ਚੁੱਕੀ ਹੈ ਭਾਵ ਰੋਜ਼ਾਨਾ 220 ਲੋਕਾਂ ਨੇ ਦਮ ਤੋੜਿਆ।

SHARE ARTICLE

ਏਜੰਸੀ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement