
Karan Aujla: ਕਹਿੰਦਾ- ''ਮੈਂ ਇੰਨਾ ਮਾੜਾ ਵੀ ਨਹੀਂ ਗਾਉਂਦਾ''
Somebody threw a shoe at Karan Aujla during a concert in London : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ 'ਤੇ ਉਨ੍ਹਾਂ ਦੇ ਲਾਈਵ ਸ਼ੋਅ ਦੌਰਾਨ ਹਮਲਾ ਹੋਇਆ ਹੈ। ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
Shocking! Shoe Hurled at Karan Aujla's Face During Concert in London [Watch Video]#KaranAujla pic.twitter.com/ngKzgHVBIx
— Rozana Spokesman (@RozanaSpokesman) September 7, 2024
ਹਾਲ ਹੀ 'ਚ ਕਰਨ ਦਾ ਸ਼ੋਅ ਲੰਡਨ 'ਚ ਸੀ, ਜਿੱਥੇ ਲਾਈਵ ਸ਼ੋਅ ਦੌਰਾਨ ਉੱਥੇ ਮੌਜੂਦ ਇਕ ਪ੍ਰਸ਼ੰਸਕ ਨੇ ਉਨ੍ਹਾਂ 'ਤੇ ਬੂਟ ਸੁੱਟ ਦਿੱਤਾ। ਬੂਟ ਸਿੱਧਾ ਗਾਇਕ ਦੇ ਮੂੰਹ 'ਤੇ ਵੱਜਿਆ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਅਤੇ ਬੂਟ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ 'ਤੇ ਬੂਟ ਸੁੱਟ ਕੇ ਮੈਨੂੰ ਮਾਰੋ।
ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ 'ਤੇ ਆ ਕੇ ਗੱਲ ਕਰੋ। ਇਸ ਦੌਰਾਨ ਸੁਰੱਖਿਆ ਗਾਰਡ ਬੂਟ ਸੁੱਟਣ ਵਾਲੇ ਨੂੰ ਫੜ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਗਾਇਕ ਜਸਬੀਰ ਜੱਸੀ ਨੇ ਕੀਤੀ ਸਖਤ ਨਿਖੇਧੀ
ਐਕਸ ਉੱਤੇ ਟਵੀਟ ਕਰਦਿਆਂ ਗਾਇਕ ਜਸਬੀਰ ਜੱਸੀ ਨੇ ਲਿਖਿਆ- ਕਰੀਅਰ ਦੇ ਸਿਖ਼ਰ ' ਤੇ ਚਲ ਰਹੇ ‘ਗੀਤਾਂ ਦੀ ਮਸ਼ੀਨ’ ਦੇ ਸ਼ੋਅ ਦੌਰਾਨ ਜੁੱਤੀ ਸੁੱਟਣ ਦੀ ਘਟਨਾ ਦੀ ਜਿੰਨੀ ਨਿੰਦਿਆ ਕੀਤੀ ਜਾਏ ਘਟ ਹੋਏਗੀ। ਪਰ ਇਹ ਘਟੀਆ ਕੰਮ ਕਿਸੇ ਚਾਹੁੰਣ ਵਾਲੇ ਦਾ ਨਹੀਂ ਹੋ ਸਕਦਾ। ਏਦਾਂ ਦੀ ਹਰਕਤ ਕਰਨ ਵਾਲਾ ਜ਼ਰੂਰ ਕੋਈ ਸਾਜ਼ਿਸ਼ ਦੇ ਤਹਿਤ ਹੀ ਆਇਆ ਹੋਏਗਾ ਜੋ ਚਾਹੁੰਦਾ ਹੋਏਗਾ ਕਿ ਕਰਨ ਦੀ Negative ਪਬਲਿਸਿਟੀ ਕੀਤੀ ਜਾਏ।