
ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਮਿਲੀ ਧਮਕੀ, ਦਿੱਲੀ ਪੁਲਿਸ ਨੇ ਵਧਾਈ ਸੁਰੱਖਿਆ
ਮੁਹਾਲੀ: ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜੈਸਮੀਨ ਸੈਂਡਲਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜੈਸਮੀਨ ਸੈਂਡਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਇਕ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਇਹ ਵੀ ਪੜ੍ਹੋ: 'ਆਪ' ਨੇ SYL ਨੂੰ ਲੈ ਕੇ ਅਕਾਲੀ-ਭਾਜਪਾ 'ਤੇ ਬੋਲਿਆ ਹਮਲਾ - ਕਿਹਾ- ਦੋਵੇਂ ਪਾਰਟੀਆਂ ਲੋਕਾਂ ਨੂੰ ਕਰ ਰਹੀਆਂ
ਜਿਵੇਂ ਹੀ ਉਹ ਦਿੱਲੀ ਏਅਰਪੋਰਟ 'ਤੇ ਪਹੁੰਚੀ ਤਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਉਸ ਦਾ ਇੱਕ ਲਾਈਵ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ: ਖੜੇ ਟਰੱਕ ਨਾਲ ਟਕਰਾਇਆ ਕੋਲੇ ਨਾਲ ਭਰਿਆ ਟਰੱਕ, ਚਾਰ ਲੋਕਾਂ ਦੀ ਹੋਈ ਮੌਤ
ਲਾਰੈਂਸ ਬਿਸ਼ਨੋਈ ਦੇ ਨਾਂ ਉਤੇ ਧਮਕਾਉਣ ਵਾਲੇ ਨੇ ਕਿਹਾ ਕਿ ਅੱਜ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਉਸ ਦੀ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇਗਾ। ਧਮਕੀ ਭਰੇ ਫੋਨ ਆਉਣ ਤੋਂ ਬਾਅਦ ਜੈਸਮੀਨ ਸੈਂਡਲਸ ਨੂੰ ਦਿੱਲੀ ਦੇ ਪੰਜ ਸਿਤਾਰਾ ਵਿੱਚ ਰੁਕਵਾਇਆ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਵੀ ਪੁਖ਼ਤਾ ਕਰ ਦਿੱਤੇ ਗਏ ਹਨ। ਦਿੱਲੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।