'ਰਾਸ਼ਟਰੀ ਭਾਸ਼ਾ' ਵਿਵਾਦ ਦੇ ਚਲਦੇ ਟਵਿੱਟਰ ਯੂਜ਼ਰਸ ਨੇ ਦਿਤੀ ਆਯੁਸ਼ਮਾਨ ਦੀ 'ਅਨੇਕ' ਦੇ ਵਾਇਰਲ ਸੀਨ 'ਤੇ ਪ੍ਰਤੀਕਿਰਿਆ
Published : May 8, 2022, 3:56 pm IST
Updated : May 8, 2022, 3:57 pm IST
SHARE ARTICLE
anek twitter reaction
anek twitter reaction

ਇਹ ਸਵਾਲ ਇੰਟਰਨੈਟ 'ਤੇ ਬਹੁਤ ਸਾਰੇ ਲੋਕਾਂ ਵਿਚਕਾਰ ਬਹਿਸ ਦਾ ਮੁੱਦਾ ਬਣ ਗਿਆ ਹੈ

ਨਵੀਂ ਦਿੱਲੀ  : ਭਾਰਤ ਦੀ 'ਰਾਸ਼ਟਰੀ ਭਾਸ਼ਾ' ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਨਿਰਦੇਸ਼ਕ ਅਨੁਭਵ ਸਿਨਹਾ ਨੇ ਆਪਣੀ ਨਵੀਂ ਫਿਲਮ 'ਅਨੇਕ' ਦਾ ਟ੍ਰੇਲਰ ਰਿਲੀਜ਼ ਕੀਤਾ ਹੈ ਜਿਸ ਵਿਚ  ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ ਨਿਭਾ ਰਹੇ ਹਨ। ਉਦੋਂ ਤੋਂ ਹੀ ਇਸ ਫਿਲਮ ਦੇ ਟ੍ਰੇਲਰ ਦਾ ਇੱਕ ਖਾਸ ਸੀਨ ਵਾਇਰਲ ਹੋ ਗਿਆ ਹੈ।

ਸੀਨ ਵਿੱਚ, ਆਯੁਸ਼ਮਾਨ ਨੇ ਭਾਰਤੀ ਪਛਾਣ 'ਤੇ ਇੱਕ ਸੋਚਣ ਵਾਲਾ ਸਵਾਲ ਖੜ੍ਹਾ ਕੀਤਾ। ਉਹ ਕਹਿੰਦੇ ਹਨ, "ਉੱਤਰੀ ਭਾਰਤੀ ਨਹੀਂ, ਦੱਖਣੀ ਭਾਰਤੀ ਨਹੀਂ, ਪੂਰਬੀ ਭਾਰਤੀ ਨਹੀਂ, ਪੱਛਮੀ ਭਾਰਤੀ ਨਹੀਂ। ਸਰਫ ਇੰਡੀਅਨ ਕੈਸੇ ਹੁੰਦਾ ਹੈ ਆਦਮੀ?" (ਉੱਤਰੀ ਭਾਰਤੀ, ਦੱਖਣੀ ਭਾਰਤੀ, ਪੂਰਬੀ ਭਾਰਤੀ ਜਾਂ ਪੱਛਮੀ ਭਾਰਤੀ ਨਹੀਂ। ਕੋਈ ਆਦਮੀ ਸਿਰਫ਼ ਭਾਰਤੀ ਕਿਵੇਂ ਬਣ ਜਾਂਦਾ ਹੈ?)

 

 

ਇਹ ਸਵਾਲ ਇੰਟਰਨੈਟ 'ਤੇ ਬਹੁਤ ਸਾਰੇ ਲੋਕਾਂ ਵਿਚਕਾਰ ਬਹਿਸ ਦਾ ਮੁੱਦਾ ਬਣ ਗਿਆ ਹੈ, ਖਾਸ ਤੌਰ 'ਤੇ ਕਿਚਾ ਸੁਦੀਪ ਅਤੇ ਅਜੇ ਦੇਵਗਨ ਦੇ ਟਵਿੱਟਰ 'ਤੇ ਦਿਤੀ ਪ੍ਰਤੀਕਿਰਿਆ ਤੋਂ ਬਾਅਦ ਭਾਸ਼ਾ ਦੀ ਰਾਜਨੀਤੀ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਫਿਲਮ ਉੱਤਰ-ਪੂਰਬੀ ਭਾਰਤ ਵਿੱਚ ਵਿਦਰੋਹ ਅਤੇ ਸਿਆਸੀ ਅਸ਼ਾਂਤੀ ਦੇ ਮੁੱਦੇ ਨੂੰ ਪੇਸ਼ ਕਰਦੀ ਹੈ।

tweettweet

ਇਹ ਦੇਸ਼ ਦੇ ਅੰਦਰ ਨਕਸਲਵਾਦ ਅਤੇ ਭਾਸ਼ਾਈ ਰਾਜਨੀਤੀ ਦੇ ਮੁੱਦਿਆਂ ਨੂੰ ਵੀ ਉਜਾਗਰ ਕਰਦਾ ਹੈ ਅਤੇ ਕਿਵੇਂ ਇੱਕ ਖਾਸ ਭਾਸ਼ਾ ਇੱਕ ਨਾਗਰਿਕ ਦੀ 'ਭਾਰਤੀਅਤ' ਨੂੰ ਨਿਰਧਾਰਤ ਕਰ ਸਕਦੀ ਹੈ। ਆਯੁਸ਼ਮਾਨ ਨੇ ਇਸ ਮਾਮਲੇ ਵਿੱਚ ਹਿੰਦੀ ਦੀ ਉਦਾਹਰਣ ਦਿੱਤੀ ਅਤੇ ਪੁੱਛਿਆ ਕਿ ਕੋਈ ਭਾਸ਼ਾ ਕਿਵੇਂ ਪਰਿਭਾਸ਼ਿਤ ਕਰ ਸਕਦੀ ਹੈ ਕਿ ਕੌਣ ਭਾਰਤੀ ਹੈ ਅਤੇ ਕੌਣ ਨਹੀਂ। ਆਪਣੀਆਂ ਫਿਲਮਾਂ ਰਾਹੀਂ ਸਮਾਜਿਕ ਟਿੱਪਣੀਆਂ ਲਈ ਜਾਣੇ ਜਾਂਦੇ ਅਨੁਭਵ ਸਿਨਹਾ ਨੇ ਇਕ ਵਾਰ ਫਿਰ ਸਾਨੂੰ ਸੋਚਣ ਲਈ ਕੋਈ ਮੁੱਦਾ ਦਿੱਤਾ ਹੈ। ਇੱਥੇ ਟ੍ਰੇਲਰ 'ਤੇ ਕੁਝ ਪ੍ਰਤੀਕਿਰਿਆ ਦਿਤੀਆਂ ਗਈਆਂ ਹਨ : 

 

 

 

 

 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement