ਖ਼ਬਰਾਂ |

ਤਾਜ਼ਾ |

ਵੋਟਰ ਸੂਚੀ ਤੋਂ ਬਾਹਰ ਕੀਤੇ ਲੋਕਾਂ ਲਈ ਬਣਨਗੇ ਵਿਸ਼ੇਸ਼ ਅਪੀਲ ਟਿ੍ਰਬਿਊਨਲ
Published : Mar 10, 2026, 11:04 pm IST
Updated : Mar 10, 2026, 11:04 pm IST
SHARE ARTICLE
ਸੁਪਰੀਮ ਕੋਰਟ ਨੇ ਐਸ.ਆਈ.ਆਰ. ਬਾਰੇ ਸੁਣਵਾਈ ਦੌਰਾਨ ਜਾਰੀ ਕੀਤਾ ਨਵਾਂ ਹੁਕਮ
ਸੁਪਰੀਮ ਕੋਰਟ ਨੇ ਐਸ.ਆਈ.ਆਰ. ਬਾਰੇ ਸੁਣਵਾਈ ਦੌਰਾਨ ਜਾਰੀ ਕੀਤਾ ਨਵਾਂ ਹੁਕਮ

ਮਮਤਾ ਬੈਨਰਜੀ ਨੇ ਖ਼ਤਮ ਕੀਤਾ ਪੰਜ ਦਿਨ ਪੁਰਾਣਾ ਧਰਨਾ

ਨਵੀਂ ਦਿੱਲੀ, 10 ਮਾਰਚ : ਸੁਪਰੀਮ ਕੋਰਟ ਨੇ ਪਛਮੀ ਬੰਗਾਲ ਵਿਚ ਚੋਣੀ ਸੂਚੀ ਦੀ ਵਿਸ਼ੇਸ਼ ਸੋਧ ਪ੍ਰਕਿਰਿਆ (ਐੱਸ.ਆਈ.ਆਰ.) ਦੌਰਾਨ ਵੋਟਰ ਸੂਚੀ ਤੋਂ ਬਾਹਰ ਕੀਤੇ ਗਏ ਲੋਕਾਂ ਦੀਆਂ ਅਪੀਲਾਂ ਸੁਣਨ ਲਈ ਸੁਤੰਤਰ ਅਪੀਲੀ ਟਿ੍ਰਬਿਊਨਲ ਬਣਾਉਣ ਦੇ ਹੁਕਮ ਦਿਤੇ ਹਨ। ਇਹ ਟਿ੍ਰਬਿਊਨਲ ਸਾਬਕਾ ਹਾਈ ਕੋਰਟ ਜੱਜਾਂ ਦੀ ਅਗਵਾਈ ਹੇਠ ਕੰਮ ਕਰਨਗੇ।

ਸੁਣਵਾਈ ਦੌਰਾਨ ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ, ‘‘ਕੋਈ ਵੀ ਜੁਡੀਸ਼ੀਅਲ ਅਫ਼ਸਰਾਂ ਦੀ ਇਮਾਨਦਾਰੀ ਉਤੇ ਸਵਾਲ ਨਾ ਚੁਕੇ। ਚੀਫ਼ ਜਸਟਿਸ ਵਜੋਂ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ।’’ ਬੈਂਚ ਨੇ ਸਪਸ਼ਟ ਕੀਤਾ ਕਿ ਜੁਡੀਸ਼ੀਅਲ ਅਫ਼ਸਰਾਂ ਦੇ ਫੈਸਲੇ ਕਿਸੇ ਪ੍ਰਸ਼ਾਸਕੀ ਅਧਿਕਾਰੀ ਵਲੋਂ ਚੁਨੌਤੀ ਨਹੀਂ ਕੀਤੇ ਜਾ ਸਕਦੇ। ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸਾਬਕਾ ਜੱਜਾਂ ਦੀ ਸਿਫਾਰਸ਼ ਕਰਨ ਲਈ ਕਿਹਾ, ਜਿਨ੍ਹਾਂ ਨੂੰ ਚੋਣ ਕਮਿਸ਼ਨ ਅਪੀਲੀ ਟਿ੍ਰਬਿਊਨਲ ਵਜੋਂ ਨੋਟੀਫਾਈ ਕਰੇਗਾ।Mamta BanerjeeMamta Banerjee
ਦੂਜੇ ਪਾਸੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਦਾਲਤ ਦੇ ਇਸ ਫ਼ੈਸਲੇ ਮਗਰੋਂ ਪੰਜਵੇਂ ਦਿਨ ਅਪਣਾ ਧਰਨਾ ਅਸਥਾਈ ਤੌਰ ’ਤੇ ਖਤਮ ਕਰ ਦਿਤਾ। ਇਹ ਧਰਨਾ ਉਨ੍ਹਾਂ ਨੇ ਚੋਣ ਸੂਚੀ ਦੀ ਵਿਸ਼ੇਸ਼ ਸੰਸ਼ੋਧਨ (ਐੱਸ.ਆਈ.ਆਰ.) ਵਿਚ ‘ਖਾਮੀਆਂ’ ਦੇ ਵਿਰੋਧ ਵਿਚ ਸ਼ੁਰੂ ਕੀਤਾ ਸੀ। ਸੁਪਰੀਮ ਕੋਰਟ ਵਲੋਂ ਅਪੀਲ ਸੁਣਨ ਲਈ ਟਿ੍ਰਬਿਊਨਲ ਬਣਾਉਣ ਦੇ ਹੁਕਮ ਤੋਂ ਬਾਅਦ, ਮਮਤਾ ਨੇ ਕਿਹਾ ਕਿ ਲੋਕਾਂ ਲਈ ‘ਨਵੀਂ ਉਮੀਦ ਦੀ ਕਿਰਨ’ ਖੁੱਲ੍ਹੀ ਹੈ।     (ਪੀ.ਟੀ.ਆਈ.)

SHARE ARTICLE

ਏਜੰਸੀ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement