
ਦਸ ਦਈਏ ਕਿ ਲਾਡੀ ਗਿੱਲ ਨੇ ਕਈ ਹਿੱਟ ਪੰਜਾਬੀ ਗੀਤਾਂ ਨੂੰ ਅਪਣਾ ਸੰਗੀਤ ਦਿੱਤਾ ਹੈ।
ਜਲੰਧਰ: ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਵੀਤ ਬਲਜੀਤ ਨੇ ਅਪਣੇ ਸੋਸ਼ਲ ਮੀਡੀਆ ਦੇ ਅਕਾਉਂਟ ਇੰਸਟਾਗ੍ਰਾਮ ਤੇ ਇਕ ਫੋਟੋ ਸਾਂਝੀ ਕੀਤੀ ਹੈ। ਇਹ ਤਸਵੀਰ ਪੰਜਾਬੀ ਸੰਗੀਤਕਾਰ ਲਾਡੀ ਗਿੱਲ ਦੀ ਹੈ। ਇਸ ਤਸਵੀਰ ਵਿਚ ਲਾਡੀ ਗਿੱਲ ਨੇ ਇਕ ਬੱਚੇ ਨੂੰ ਅਪਣੀ ਗੋਦ ਵਿਚ ਚੁੱਕਿਆ ਹੋਇਆ ਹੈ। ਇਸ ਫੋਟੋ ਨੂੰ ਵੀਤ ਬਲਜੀਤ ਨੇ ਇਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿਚ ਉਹਨਾਂ ਨੇ ਲਿਖਿਆ ਹੈ ਕਿ ਲਾਡੀ ਵੀਰ ਨੂੰ ਪਿਆਰੇ ਪੁੱਤ ਦੀਆਂ ਲੱਖ-ਲੱਖ ਵਧਾਈਆਂ ਜੀ।
Veet Baljit
ਵੀਤ ਨਾਲ ਨਿੱਕਾ ਵੀਤ। ਵੀਤ ਬਲਜੀਤ ਵੱਲੋਂ ਸਾਂਝੀ ਕੀਤੀ ਇਸ ਫੋਟੋ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗੀਤਕਾਰ ਲਾਡੀ ਗਿੱਲ ਦੇ ਘਰ ਪੁੱਤ ਨੇ ਜਨਮ ਲਿਆ ਹੈ ਤੇ ਵੀਤ ਨੇ ਉਸ ਨੂੰ ਇਸ ਦੀ ਵਧਾਈ ਦਿੱਤੀ ਹੈ। ਦਸ ਦਈਏ ਕਿ ਲਾਡੀ ਗਿੱਲ ਨੇ ਕਈ ਹਿੱਟ ਪੰਜਾਬੀ ਗੀਤਾਂ ਨੂੰ ਅਪਣਾ ਸੰਗੀਤ ਦਿੱਤਾ ਹੈ। ਲਾਡੀ ਗਿੱਲ ਵੱਲੋਂ ਆਰ ਨੇਤ ਦਾ ਤਿਆਰ ਕੀਤਾ ਗੀਤ ਸਟਰਗਲ ਕੁੱਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਸੈਂਕੜੇ ਹਿੱਟ ਗੀਤਾਂ ਨੂੰ ਅਪਣੇ ਸੰਗੀਤ ਨਾਲ ਸਜਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ‘ਲਾਵਾਂ ਫੇਰੇ’ ਫਿਲਮ ਦਾ ਪਹਿਲਾ ਗੀਤ ‘ਪਰਾਹੁਣੇ’ ਰਿਲੀਜ਼ ਹੋਇਆ ਸੀ। ਇਸ ਪੰਜਾਬੀ ਗੀਤ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਗਾਇਆ ਹੈ। ਗੀਤ ‘ਚ ਜੀਜੇ ਰਲਕੇ ਖੂਬ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਇਸ ਨੂੰ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ।
ਇਸ ਤੋਂ ਇਲਾਵਾ ਗੀਤ ਚੰਡੀਗੜ੍ਹ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਹ ਗੀਤ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੀ ਵੀਡੀਉ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਸੀ। ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਨੇ ਜਦਕਿ ਸੰਗੀਤਬੱਧ ਕੀਤਾ ਹੈ ਲਾਡੀ ਗਿੱਲ ਨੇ ।ਫਿਲਹਾਲ ਇਸ ਗੀਤ ਦਾ ਆਡੀਓ ਹੀ ਸਾਹਮਣੇ ਆਇਆ ਹੈ ।ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।