ਨਿਊਜ਼ੀਲੈਂਡ ਵਿਚ ਲੋਕ ਗੀਤਾਂ ਰਾਹੀਂ ਬਿਖੇਰੀ ਗਈ ਮਹਿਕ-ਏ-ਪੰਜਾਬ
Published : Sep 1, 2019, 8:50 am IST
Updated : Sep 1, 2019, 8:50 am IST
SHARE ARTICLE
Gurmeet Bawa, Lachi Bawa and Glori Bawa sing fiery melodies in New Zealand through folk songs
Gurmeet Bawa, Lachi Bawa and Glori Bawa sing fiery melodies in New Zealand through folk songs

ਸੱਤਾ ਵੈਰੋਵਾਲੀਆ ਨੇ ਦੋ ਗੀਤ ਗਾ ਕੇ ਪੂਰੀ ਬਹਿਜਾ-ਬਹਿਜਾ ਵੀ ਕਰਵਾਈ ਅਤੇ ਇਹ ਵੀ ਕਹਿ ਦਿੱਤਾ ਕਿ ਅੱਜ ਘਰਵਾਲੀਆਂ ਲੇਡੀਜ਼ ਨਾਈਟਾਂ ਦੇ ਵਿਚ ਖੂਬ ਬਿਜ਼ੀ ਰਹਿੰਦੀਆਂ ਹਨ

ਔਕਲੈਂਡ  (ਹਰਜਿੰਦਰ ਸਿੰਘ ਬਸਿਆਲਾ) : ‘ਪੰਜਾਬੀ ਹੇਰਟੇਜ਼ਰਜ਼’ ਨਿਊਜ਼ੀਲੈਂਡ ਤੋਂ ਹਰਜੀਤ ਕੌਰ, ਜਯੋਤੀ ਵਿਰਕ ਅਤੇ ਗੁਰਪ੍ਰੀਤ ਨੇ ਪਲੇਠਾ ਪੰਜਾਬੀ ਪ੍ਰੋਗਰਾਮ ‘ਮਹਿਕ-ਏ-ਪੰਜਾਬ’ ਕਰਵਾ ਕੇ ਇਹ ਗੱਲ ਅੱਜ ਸਾਬਿਤ ਕੀਤੀ ਕਿ ਲੋਕ ਗੀਤਾਂ ਦੀ ਮਹਿਕ ਕਿਸੀ ਸਰਹੱਦ ਦੇ ਸਾਏ ਹੇਠ ਨਹੀਂ ਹੈ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਦੇ ਭੰਗੜੇ ਨਾਲ ਹੋਈ। ਜਯੋਤੀ ਵਿਰਕ ਨੇ ਬਹੁਤ ਹੀ ਸੋਹਣਾ ਗੀਤ ਗਾ ਕੇ ਇਹ ਗੱਲ ਸਾਰਿਆਂ ਨੂੰ ਮੰਨਵਾ ਦਿੱਤੀ ਕਿ ਪੰਜਾਬੀ ਹੇਰਟੇਜ਼ਰ ਦੀ ਟੀਮ ਦੇ ਵਿਚ ਟੇਲੇਂਟ ਸਮਾ ਚੁੱਕਾ ਹੈ।

ਸੱਤਾ ਵੈਰੋਵਾਲੀਆ ਨੇ ਦੋ ਗੀਤ ਗਾ ਕੇ ਪੂਰੀ ਬਹਿਜਾ-ਬਹਿਜਾ ਵੀ ਕਰਵਾਈ ਅਤੇ ਇਹ ਵੀ ਕਹਿ ਦਿੱਤਾ ਕਿ ਅੱਜ ਘਰਵਾਲੀਆਂ ਲੇਡੀਜ਼ ਨਾਈਟਾਂ ਦੇ ਵਿਚ ਖੂਬ ਬਿਜ਼ੀ ਰਹਿੰਦੀਆਂ ਹਨ। ਇਕ ਸੂਟ ਇਕ ਵਾਰੀ ਦੇ ਬੋਲ ਨੇ ਬੀਬੀਆਂ ਨੂੰ ਖੂਬ ਹਸਾਇਆ। ਸਟੇਜ ਸੰਚਾਲਨ ਹਰਜੀਤ ਕੌਰ ਨੇ ਸੰਭਾਲਦਿਆਂ ਆਏ ਮਹਿਮਾਨ ਕਲਾਕਾਰਾਂ ਦੀ ਵਧੀਆ ਐਂਟਰੀ ਕਰਵਾਈ।

Book / Hire Laachi Bawa and Glory BawaLaachi Bawa and Glory Bawa

ਪੰਜਾਬੀ ਤੇ ਪੰਜਾਬਣਾਂ ਦੇ ਜ਼ਜਬਾਤ, ਜਨਮ ਤੋਂ ਲੈ ਕੇ ਮੌਤ ਤੱਕ ਗਾਏ ਜਾਂਦੇ ਲੋਕ ਗੀਤ ਅਤੇ ਵਿਦਾਈ ਦੇ ਪਲਾਂ ਨੂੰ ਜੇਕਰ ਸੰਗੀਤਕ ਵੱਧ ਕਰਕੇ ਗੀਤਾਂ ਦੇ ਵਿਚ ਪ੍ਰੋਅ ਲਿਆ ਜਾਵੇ ਤਾਂ ਇਹ ਲੋਕ ਗੀਤ ਹੋ ਨਿਬੜਦੇ ਹਨ। ਲੋਕ ਗੀਤਾਂ ਦੀ ਉਚੀ ਆਵਾਜ਼, ਲੰਬੀ ਹੇਕ ਦੀ ਮਲਿਕਾ, 53 ਸਾਲਾਂ ਤੋਂ ਦੇਸ਼-ਵਿਦੇਸ਼ ਦੇ ਵਿਚ ਪੁਰਾਤਿਨ ਲੋਕ ਗੀਤਾਂ ਤੇ ਗਥਾਵਾਂ ਦੀ ਗਾਥਾ ਸੁਣਾਉਣ ਵਾਲੀ ਸ਼੍ਰੋਮਣੀ ਗਾਇਕਾ ਗੁਰਮੀਤ ਬਾਵਾ ਨੇ ਅੱਜ ਆਪਣੀਆਂ ਦੋ ਧੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਦੇ ਨਾਲ ਮਹਿਕ-ਏ-ਪੰਜਾਬ ਦੀ ਅਜਿਹੀ ਖੁਸ਼ਬੂ ਖਿਲਾਰੀ ਕਿ ਲੋਕ ਉਠ ਕੇ ਤਾੜੀਆਂ ਮਾਰਦੇ ਵੇਖੇ ਗਏ।

ਪ੍ਰੋਗਰਾਮ ਦੀ ਸ਼ੁਰੂਆਤ ਲਾਚੀ ਬਾਵਾ ਅਤੇ ਗਲੋਰੀ ਬਾਵਾ ਨੇ ਚਮਕੌਰ ਦੀ ਗੜ੍ਹੀ ਦਾ ਸਾਕਾ ਗਾਇਨ ਕਰਕੇ ਕੀਤੀ। ਧਾਰਮਿਕ ਗੀਤ ਦੇ ਵਿਚ ਸ਼ਹੀਦਾਂ ਨੂੰ ਸਿਜਦਾ ਵੀ ਕਰ ਦਿੱਤਾ ਗਿਆ ਅਤੇ ਸ਼ਹੀਦੀ ਦੀ ਖਾਤਿਰ ਸਿਰਾਂ ਦੀ ਫੀਸ ਦੇਣ ਦੀ ਗੱਲ ਕਰਕੇ ਨਿਆਰੇ ਖਾਲਸੇ ਦੀ ਬਾਤ ਪਾਈ। ਮਾਂ ਦੀ ਮਹੱਤਤਾ ਨੂੰ ਦਰਸਾਉਂਦਾ ਗੀਤ ‘ਓ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ’ ਐਨੀ ਰੂਹ ਨਾਲ ਗਾਇਆ ਕਿ ਅੱਖਾਂ ਨਮ ਹੁੰਦੀਆਂ ਵੇਖੀਆਂ ਗਈਆਂ। 75 ਸਾਲਾ ਮਾਂ ਬੈਠੀ ਸੀ ਸਾਹਮਣੇ ਧੀਆਂ ਸਨ ਹੋ ਗਾਉਂਦੀਆਂ ਜੋ ਮਾਂ ਨੇ ਗੁੜਤੀ ਦੇ ਵਿਚ ਹੀ ਦੇ ਦਿੱਤਾ ਸੀ। ਮਾਂ ਦੇ ਸ਼ਿਮੇ ਇਨ੍ਹਾਂ ਧੀਆਂ ਦੇ ਵਿਚ ਖੂਬ ਬੋਲੇ।

Gurmeet BawaGurmeet Bawa

ਗੁਰਮੀਤ ਬਾਵਾ ਦੇ ਕੋਲ ਉਹ ਖਜ਼ਾਨਾ ਸੀ ਜਿਸ ਨੂੰ ਉਸਨੇ ਆਪਣੀਆਂ ਦਾਦੀਆਂ ਅਤੇ ਨਾਨੀਆਂ ਤੋਂ ਇਕੱਠਾ ਕੀਤਾ। ਜਦੋਂ ਗੀਤ ‘ਕਿਹੋ ਜਿਹਾ ਵਰ ਲੋੜੀਏ’ ਗਾਇਆ ਤਾਂ ਇੰਝ ਲੱਗਾ ਜਿਵੇਂ ਵਿਆਹ ਦੇ ਵਿਚ ਬੀਬੀਆਂ ਦਾ ਸਮੂਹ ਸਾਂਝੇ ਰੂਪ ਵਿਚ ਗਾ ਰਿਹਾ ਹੋਵੇ। ਇਸਦੇ ਨਾਲ ਹੀ ਵਿਆਹ ਦੀ ਘੋੜੀ ‘ਸੁਣਿਆ ਵੀਰਾ ਵੇ ਮੈਂ ਤੈਨੂੰ ਘੋੜੀ ਚੜ੍ਹੇਨੀ ਆ’ ਗਾਇਆ ਤਾਂ ਤਾੜੀਆਂ ਦਾ ਮੀਂਹ ਪੈ ਗਿਆ

ਇਸ ਤੋਂ ਬਾਅਦ ਗੁਰਮੀਤ ਬਾਵਾ ਨੇ ਇਕੱਲਿਆਂ ਜਦੋਂ ‘ਕੋਹਾਰੋ ਡੋਲੀ ਨਾ ਚਾਇਓ ਮੇਰਾ ਬਾਬੁਲ ਆਇਆ ਨਾ’ ਤਾਂ ਨਵੀਂ ਵਿਆਹੀ ਕੁੜੀ ਦੀ ਵਿਦਾਈ ਵਾਲਾ ਸਮਾਂ ਸਭ ਨੂੰ ਯਾਦ ਆ ਗਿਆ। ਪੋਗਰਾਮ ਦਾ ਸਿਰਾ ਉਦੋਂ ਹੋਇਆ ਜਦੋਂ ‘ਜੁਗਨੀ’ ਤਿੰਨੋ ਗਾਇਕਾਵਾਂ ਨੇ ਇੱਕੱਠਿਆਂ ਗਾ ਕੇ ਪੋਗਰਾਮ ਦੀ ਅੱਤ ਕਰਵਾ ਦਿੱਤੀ। ਗੁਰਮੀਤ ਬਾਵਾ ਐਨੀ ਉਚੀ ਸੁਰ ਅਤੇ ਲੰਬੀ ਹੇਕ ਲਗਾ ਰਹੀ ਸੀ ਕਿ ਉਮਰ ਦਾ ਕੋਈ ਲੈਣ-ਦੇਣ ਨਜ਼ਰ ਨਹੀਂ ਆਇਆ।

ਪ੍ਰੋਗਰਾਮ ਦੇ ਅੰਤ ਵਿਚ ਹੋਰ ਬਹੁਤ ਸਾਰੇ ਪ੍ਰਸਿੱਧ ਗੀਤ ਗਾ ਕੇ ਬੋਲੀਆਂ ਪਾਈਆਂ ਗਈਆਂ। ਕੁੜੀਆਂ ਤਾਂ ਇਥੇ ਨੱਚੀਆਂ ਹੀ ਉਥੇ ਮੁੰਡੇ ਵੀ ਲੋਕ ਗੀਤਾਂ ਉਤੇ ਨਚਦੇ ਨਜ਼ਰ ਆਏ। ਸਾਂਸਦ ਡਾ. ਪਰਮਜੀਤ ਕੌਰ ਨੇ ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਗਲੋਰੀ ਨੂੰ ਬਾਵਾ ਨੂੰ ਸਨਮਾਨਤ ਵੀ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement