
ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਤਰਨਤਾਰਨ: ਪੰਜਾਬੀ ਅਦਾਕਾਰਾ ਅਤੇ ਗਾਇਕਾ ਸੋਨੀ ਮਾਨ ਦੇ ਘਰ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਬੀਤੇ ਦਿਨ ਤਰਨਤਾਰਨ ਦੀ ਮਾਸਟਰ ਕਲੋਨੀ 'ਚ ਰਹਿਣ ਵਾਲੀ ਸੋਨੀ ਮਾਨ ਦੇ ਘਰ 'ਤੇ ਹਮਲਾ ਹੋਇਆ ਸੀ। ਲੱਖਾ ਸਿਧਾਣਾ 'ਤੇ ਇਸ ਹਮਲੇ ਦਾ ਦੋਸ਼ ਹੈ। ਇਸ ਦੇ ਨਾਲ ਹੀ ਲੱਖਾ ਸਿਧਾਣਾ ਸਮੇਤ ਪੰਜ ਹੋਰ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
Sony Maan
ਸੋਨੀ ਮਾਨ ਦੇ ਘਰ ਬਾਹਰ ਹੋਈ ਇਸ ਘਟਨਾ ਚੋਂ ਪੁਲਿਸ ਨੂੰ 12 ਰਾਊਂਡ ਫਾਇਰ ਮਿਲੀਆਂ ਹਨ। ਸੋਨੀ ਮਾਨ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਉਸਨੂੰ ਕਾਫੀ ਚਿਰ ਤੋਂ ਧਮਕੀਆਂ ਦੇ ਰਿਹਾ ਸੀ। ਇਹਨਾਂ ਗੋਲੀਆਂ, ਸੀਸੀਟੀਵੀ ਦੀ ਫੁਟੇਜ ਅਤੇ ਸੋਨੀਆ ਮਾਨ ਦੇ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ,ਭੋਲਾ ਸਿੰਘ ਵਾਸੀ ਜੋਧਪੁਰ, ਤੇਜ ਪ੍ਰਤਾਪ ਵਾਸੀ ਜੋਧਪੁਰ ਸਮੇਤ 10/15 ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਉਹਨਾਂ ਤੇ ਧਾਰਾ 452, 307, 506,148, 149 ਆਰਮਜ਼ ਐਕਟ 25 ਤੇ ਆਰਮਜ਼ ਐਕਟ 27 ਦੇ ਤਹਿਤ ਪਰਚੇ ਦਰਜ਼ ਕੀਤੇ ਗਏ ਹਨ।