ਮੈਨੇਜਰ ਡਿਪਟੀ ਵੋਹਰਾ ਦਾ ਹੋਇਆ ਸਸਕਾਰ, ਰਣਜੀਤ ਬਾਵਾ ਨੇ ਦਿੱਤਾ ਅਰਥੀ ਨੂੰ ਮੋਢਾ 
Published : Jan 9, 2023, 8:51 pm IST
Updated : Jan 9, 2023, 8:52 pm IST
SHARE ARTICLE
 Manager Deputy Vohra was cremated, Ranjit Bawa gave a shoulder to Arthi
Manager Deputy Vohra was cremated, Ranjit Bawa gave a shoulder to Arthi

ਜਨਮਦਿਨ ਵਾਲੇ ਜਿਨ ਹੀ ਹੋਈ ਡਿਪਟੀ ਵੋਹਰਾ ਦੀ ਮੌਤ

ਜਲੰਧਰ  : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਰਣਜੀਤ ਬਾਵਾ ਨੇ ਖ਼ੁਦ ਅਪਣੇ ਪੀਏ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਫੁੱਟ-ਫੁੱਟ ਕੇ ਰੋਏ। ਰਣਜੀਤ ਬਾਵਾ ਨੇ ਅਪਣੇ ਨਾਲ-ਨਾਲ ਵੋਹਰਾ ਦੇ ਪਰਿਵਾਰ ਵਾਲਿਆਂ ਨੂੰ ਵੀ ਹੌਂਸਲਾ ਦਿੱਤਾ ਤੇ ਉਹਨਾਂ ਦਾ ਹਮੇਸ਼ਾ ਸਾਥ ਦੇਣ ਦੀ ਗੱਲ ਕਹੀ। 

ਦੱਸ ਦਈਏ ਕਿ ਰਣਜੀਤ ਬਾਵਾ ਦੇ ਪੀਏ ਦਾ ਅੱਜ ਜਨਮਦਿਨ ਵੀ ਸੀ ਤੇ ਇਸ ਖ਼ਾਸ ਦਿਨ ਨੂੰ ਹੀ ਉਹਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਬਾਵਾ ਦੇ ਸ਼ੋਅ ਦੀ ਸਮਾਪਤੀ ਮਗਰੋਂ ਡਿਪਟੀ ਵੋਹਰਾ ਆਪਣੇ ਘਰ ਬਟਾਲਾ ਵਿਖੇ ਜਾ ਰਿਹਾ ਸੀ। ਇਸ ਦੌਰਾਨ ਰਾਤ 10.30 ਵਜੇ ਦੇ ਕਰੀਬ ਵੋਹਰਾ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। 

ਡਿਪਟੀ ਵੋਹਰਾ ਦੀ ਮੌਤ 'ਤੇ ਰਣਜੀਤ ਬਾਵਾ ਨੇ ਦੁੱਖ ਪ੍ਰਗਟਾਉਂਦਿਆਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ''ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ, ਬਹੁਤ ਅੱਗੇ ਜਾਣਾ ਸੀ। ਸਾਡੀ 20 ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ, ਮੈਂ ਕਿੱਥੋ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ। ਅਲਵਿਦਾ ਭਰਾ, ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ। 

 
 

SHARE ARTICLE

ਏਜੰਸੀ

Advertisement

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM

Khanauri Border Farmers Meeting | Sarwan Singh Pandehr ਪਹੁੰਚੇ ਮੀਟਿੰਗ ਕਰਨ

18 Jan 2025 12:00 PM

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM
Advertisement