Film Shonki Sardar News: ਦੇਸ਼-ਵਿਦੇਸ਼ ਦੇ ਨੁਮਾਇੰਦਿਆਂ ਨੇ ‘ਸ਼ੌਂਕੀ ਸਰਦਾਰ’ ਦੀ ਦਿੱਲੀ ਪ੍ਰੈਸ ਕਾਨਫ਼ਰੰਸ ਵਿੱਚ ਕੀਤੀ ਪ੍ਰਸ਼ੰਸਾ
Published : May 9, 2025, 1:29 pm IST
Updated : May 9, 2025, 3:09 pm IST
SHARE ARTICLE
Film Shonki Sardar News babbu maan in punjabi
Film Shonki Sardar News babbu maan in punjabi

Film Shonki Sardar News: ਹੌਸਲੇ ਅਤੇ ਪਹਿਚਾਣ ਦੀ ਕਹਾਣੀ ‘ਸ਼ੌਂਕੀ ਸਰਦਾਰ’ ਨੇ ਹਾਸਲ ਕੀਤੀ ਅੰਤਰਰਾਸ਼ਟਰੀ ਤਵੱਜੋ

  • ਸ਼ੌਂਕੀ ਸਰਦਾਰ 16 ਮਈ, 2025 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋ ਰਹੀ 
     

Film Shonki Sardar News in punjabi : ਆਉਣ ਵਾਲੀ ਪੰਜਾਬੀ ਫ਼ਿਲਮ ਸ਼ੌਂਕੀ ਸਰਦਾਰ ਨੂੰ ਦਿੱਲੀ ਵਿੱਚ ਹੋਈ ਇੱਕ ਵਿਸ਼ਾਲ ਪ੍ਰੈਸ ਕਾਨਫਰੰਸ ਦੌਰਾਨ ਭਾਰੀ ਪ੍ਰਸ਼ੰਸਾ ਮਿਲੀ, ਜਿੱਥੇ ਵਿਦੇਸ਼ੀ ਡਿਪਲੋਮੈਟਸ ਅਤੇ ਮੀਡੀਆ ਦੇ ਨੁਮਾਇੰਦੇ ਇਸ ਫ਼ਿਲਮ ਦੇ ਸ਼ਕਤੀਸ਼ਾਲੀ ਸੰਦੇਸ਼ ਦੀ ਸ਼ਲਾਘਾ ਕਰਨ ਵਾਸਤੇ ਇਕੱਠੇ ਹੋਏ। ਇਸ ਮੌਕੇ 'ਤੇ ਕਈ ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਵੇਂ ਕਿ: ਆਰਜਨਟੀਨਾ ਦੇ ਰਾਜਦੂਤ H.E. ਮਿਸਟਰ ਮਾਰੀਆਨੋ ਅਗੁਸਟਿਨ ਕਾਉਸੀਨੋ, ਟੀਮੋਰ-ਲੇਸਟੇ ਦੇ ਚਾਰਜ ਦ 'ਅਫੇਅਰ H.E. ਮਿਸਟਰ ਅੰਟੋਨਿਓ ਮਾਰੀਆ ਡੀ ਜੀਸਸ ਦੋਸ ਸਾਂਤੋਸ, ਤੰਜਾਨੀਆ ਹਾਈ ਕਮਿਸ਼ਨ ਦੇ ਹੈੱਡ ਆਫ ਚਾਂਸਰੀ ਮਿਸਟਰ ਡਿਓਗਰੇਟਿਅਸ ਜੇ. ਡੋਟੋ, ਪਾਪੁਆ ਨਿਊ ਗਿਨੀ ਦੇ ਡਿਫੈਂਸ ਐਡਵਾਈਜ਼ਰ ਕਰਨਲ ਐਡੀਸਨ ਕੈਲਯੋ ਨੈਪਿਓ, ਫਿਲੀਪੀਨਜ਼ ਦੇ ਐਂਬੈਸੀ ਕੌਂਸਲਰ ਮਿਸਟਰ ਬਾਸਮ ਹੇਲਿਸ, ਸੋਮਾਲੀਆ ਦੇ ਕਮਰਸ਼ੀਅਲ ਅਟਾਚੇ ਮਿਸਟਰ ਅਬਦੀਰੀਸਾਕ ਸਈਦ ਨੂਰ ਅਤੇ ਇਜ਼ਰਾਈਲ ਐਂਬੈਸੀ ਦੇ ਮੀਡੀਆ ਡਿਪਾਰਟਮੈਂਟ ਤੋਂ ਮਿਸਟਰ ਆਯੁਸ਼ਮਾਨ ਪਾਂਡੇ ਆਦਿ।

ਸ਼ੌਂਕੀ ਸਰਦਾਰ ਵਿਚ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਮਸ਼ਹੂਰ ਨਾਂ ਬੱਬੂ ਮਾਨ ਅਤੇ ਗੁਰੂ ਰੰਧਾਵਾ  ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਨਾਲ ਗੱਗੂ ਗਿੱਲ, ਨਿਮਰਤ ਕੌਰ ਧਾਲੀਵਾਲ, ਹਸ਼ਨੀਨ ਚੌਹਾਨ ਅਤੇ ਸੁਨੀਤਾ ਧੀਰ ਵੀ ਸ਼ਾਨਦਾਰ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਡਾਇਰੈਕਟ ਕਰ ਰਹੇ ਹਨ ਧੀਰਜ ਕੇਦਾਰਨਾਥ ਰਤਨ ਤੇ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਤੇ ਹਰਜੋਤ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।

ਫ਼ਿਲਮ ਨੂੰ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਅਤੇ 751 ਫਿਲਮਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਸਭਿਆਚਾਰ, ਬਹਾਦੁਰੀ ਅਤੇ ਪਹਿਚਾਣ 'ਤੇ ਆਧਾਰਿਤ ਇਹ ਕਹਾਣੀ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਦਾ ਇਰਾਦਾ ਰੱਖਦੀ ਹੈ। ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਦਰਦਾਨਾਂ ਦੀ ਮੌਜੂਦਗੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸ਼ੌਂਕੀ ਸਰਦਾਰ ਇਕ ਵਿਸ਼ਵ ਪੱਧਰੀ ਕਲਾ ਰਚਨਾ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement