ਪਹਾੜਾਂ ਦੀ ਠੰਡਕ ਤੇ ਓਥੋਂ ਦੀ ਹਵਾਵਾਂ ਦਾ ਸਕੂਨ, ਇਹ ਆਪਣੇ ਆਪ ਵਿਚ ਹੀ ਇਕ ਅਨੋਖਾ.....
ਪਹਾੜਾਂ ਦੀ ਠੰਡਕ ਤੇ ਓਥੋਂ ਦੀ ਹਵਾਵਾਂ ਦਾ ਸਕੂਨ, ਇਹ ਆਪਣੇ ਆਪ ਵਿਚ ਹੀ ਇਕ ਅਨੋਖਾ ਅਹਿਸਾਸ ਹੈ। ਤੇ ਇਸੇ ਸਕੂਨ ਦੀ ਭਾਲ਼ 'ਚ ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਇਨ੍ਹਾਂ ਪਹਾੜੀ ਇਲਾਕਿਆਂ ਵਿਚ ਜਾਕੇ ਸੈਲਾਨੀ ਇਸ ਠੰਡਕ ਦੇ ਅਹਿਸਾਸ ਦਾ ਲੁਤਫ਼ ਮਾਣਦੇ ਹਨ। ਇਸ ਦੌਰਾਨ ਕਈ ਵਾਰ ਜਗਾਹ ਦੀ ਸਾਫ਼-ਸਫ਼ਾਈ ਨਾਲ ਕੌਤਾਹੀ ਹੋ ਜਾਂਦੀ ਹੈ। ਤੇ ਇਸੇ ਦੇ ਚਲਦੇ ਹੁਣ ਦੇਹਰਾਦੂਨ ਦੇ ਪ੍ਰਸ਼ਾਸਨ ਵੱਲੋਂ ਇਕ ਫਿਲ ਕਿੱਤੀ ਗਈ ਹੈ ਤੇ ਇਸ ਵਿੱਚ ਮਕਾਮੀ ਪੰਜਾਬੀ ਕਲਾਕਾਰਾਂ ਨੂੰ ਵੀ ਆਪਣਾ ਯੋਗਦਾਨ ਦੇਣ ਦਾ ਮੌਕਾ ਮਿਲਿਆ ਹੈ।
'ਕਲੀਨ ਦੂਨ, ਗਰੀਨ ਦੂਨ' 'ਤੇ ਪ੍ਰਦੇਸ਼ ਵਿੱਚ ਸੈਰ-ਸਪਾਟੇ ਨੂੰ ਬੜਾਵਾ ਦੇਣ ਲਈ ਇੰਵੇਟ ਬਾਏ ਏਸਏਮ ਵਲੋਂ 21 ਜੁਲਾਈ ਨੂੰ ਆਜੋਜਿਤ ਸਭਿਆਚਾਰਕ ਪਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਟੇ ਅਦਾਕਾਰ ਪਰਮੀਸ਼ ਵਰਮਾ, ਹਾਰਡੀ ਸਾਂਧੂ ਅਤੇ ਡੀਜੇ ਵਾਲੇ ਬਾਬੂ ਫੇਮ ਗਾਇਕਾ ਆਸਥਾ ਗਿਲ ਇੱਕ ਰੰਗ ਮੰਚ ਉੱਤੇ ਲਾਇਵ ਸ਼ੋ ਦੇ ਦੌਰਾਨ ਪ੍ਰਸਤੁਤੀ ਕਰਦੇ ਨਜ਼ਰ ਆਉਣਗੇ। ਤੇ ਇਸਦੀ ਜਾਣਕਾਰੀ ਖ਼ੁਦ ਪਰੋਗਰਾਮ ਦੇ ਪ੍ਰਬੰਧਕ ਵਲੋਂ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੇਹਰਾਦੂਨ ਦੀ ਤਿਆਗੀ ਰੋਡ ਸਥਿਤ ਇੱਕ ਹੋਟਲ ਵਿੱਚ ਇਕ ਪ੍ਰੈਸ ਕਾੰਫ਼੍ਰੇੰਸ ਦੌਰਾਨ ਪੱਤਰਕਾਰਾਂ ਨਾਲ ਗੱਲ-ਬਾਤ ਦੇ ਦੌਰਾਨ ਪਰੋਗਰਾਮ ਦੇ ਪ੍ਰਬੰਧਕ ਅਭੀਸ਼ੇਕ ਮਿਸ਼ਰਾ ਅਤੇ ਜੈ ਬਾਗੋਰਿਆ ਨੇ ਦੱਸਿਆ ਕਿ ਤਿੰਨਾਂ ਪੰਜਾਬੀ ਕਲਾਕਾਰ ਦੂਨ ਪਹੁੰਚ ਕੇ ਆਪਣੀ ਪਰਫ਼ਾਰਮੈਂਸ ਦੇ ਰਾਹੀਂ ਸਾਰੀਆਂ ਦਾ ਦਿਲ ਜਿੱਤ ਲੈਣਗੇ। 21 ਜੁਲਾਈ ਨੂੰ ਹਰਿਦ੍ਵਾਰ ਰੋਡ ਸਥਿਤ ਸਰੋਵਰ ਪੋਰਟਿਕੋ ਹੋਟਲ ਵਿੱਚ ਇੱਕੋ ਰੰਗ ਮੰਚ ਉੱਤੇ ਇਸ ਲਾਇਵ ਸ਼ੋ ਦੀ ਪ੍ਰਸਤੁਤੀ ਦਿੱਤੀ ਜਾਵੇਗੀ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹਰੇ ਭਰੇ ਦੂਨ ਦਾ ਪ੍ਚਾਰ ਅਤੇ ਪ੍ਰਸਾਰ ਕਰਣ ਦੇ ਨਾਲ ਹੀ ਸੈਰ-ਸਪਾਟੇ ਨੂੰ ਬੜਾਵਾ ਦੇਣ ਲਈ ਇਸ ਪਰੋਗਰਾਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਭਿਆਚਾਰਕ ਪ੍ਰੋਗਰਾਮਾਂ ਦਾ ਇੱਕ ਤੋਂ ਵਧਕੇ ਇੱਕ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਜਾਵੇਗਾ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਸ਼ੋਅ ਦੇ ਆਨਲਾਇਨ ਟਿਕਟ ਬੁੱਕ ਮਾਏ ਸ਼ੋਅ, ਪੇਟੀਏਮ ਅਤੇ ਪੋਰਟਲ www. eventbysm.com ਉੱਤੇ ਜਾਕੇ ਟਿਕਟ ਲਏ ਜਾ ਸਕਦੇ ਹਨ। ਦੱਸ ਦਈਏ ਕਿ 999,1499 ਅਤੇ 1999 ਰੁਪਏ ਵਿੱਚ ਦਰਸ਼ਕ ਆਨਲਾਇਨ ਟਿਕਟ ਖਰੀਦ ਸਕਦੇ ਹਨ।
ਪ੍ਰਬੰਧਕਾਂ ਨੇ ਕਿਹਾ ਕਿ ਪਰੋਗਰਾਮ ਦੇ ਤਹਿਤ ਦਰਸ਼ਕਾਂ ਲਈ ਲੱਕੀ ਡਰਾ ਵੀ ਕੱਢਿਆ ਜਾਵੇਗਾ ਜਿਸ ਵਿੱਚ 11 ਲੱਕੀ ਦਸ਼ਕਾਂ ਨੂੰ ਤਿੰਨਾਂ ਕਲਾਕਾਰਾਂ ਦੇ ਨਾਲ ਡਿਨਰ ਕਰਣ ਦਾ ਮੌਕਾ ਵੀ ਮਿਲ ਸਕਦਾ ਹੈ। ਇਸ ਪ੍ਰੈਸ ਕਾੰਫ਼੍ਰੇੰਸ ਵਿੱਚ ਏ .ਗੌਤਮ, ਅਖਿਲੇਸ਼, ਅਲਕਾ ਚੌਧਰੀ, ਕਿਸ਼ੋਰ ਰਾਵਤ ਆਦਿ ਮੌਜੂਦ ਰਹੇ।