
ਪਰਮੀਸ਼ ਦੇ ਇਸ ਗਾਣੇ ਦਾ ਸੰਗੀਤ ਵੀ ਦੇਸੀ ਕਰਿਊ ਨੇ ਦਿਤਾ ਹੈ।
ਚੰਡੀਗੜ੍ਹ : ਪੰਜਾਬੀ ਗਾਇਕ, ਅਦਾਕਾਰ ਤੇ ਨਿਰਦੇਸ਼ਕ ਪਰਮੀਸ਼ ਵਰਮਾ ਆਪਣੇ 'ਤੇ ਹੋਏ ਹਮਲੇ ਤੋਂ ਬਾਅਦ ਖ਼ੁਫ਼ੀਆ ਜਗ੍ਹਾ 'ਤੇ ਰਹਿ ਰਹੇ ਸੀ, ਜਿਸ ਬਾਰੇ ਸਿਰਫ਼ ਕੁਝ ਖਾਸ ਮੈਂਬਰਾਂ ਨੂੰ ਪਤਾ ਸੀ ਤੇ ਉਨ੍ਹਾਂ ਖਾਸ 'ਚ ਪਰਮੀਸ਼ ਦੇ ਪਰਵਾਰਕ ਮੈਂਬਰ ਤੇ ਪੱਕੇ ਦੋਸਤ ਸ਼ਾਮਲ ਸੀ। ਇਸ ਘਟਨਾ ਤੋਂ ਬਾਅਦ ਪਰਮੀਸ਼ ਆਪਣੇ ਫੈਂਸ ਲਈ ਇਕ ਤਰ੍ਹਾਂ ਅਲੋਪ ਜੇ ਹੋ ਗਏ ਸੀ ਪਰ ਹੁਣ ਪਰਮੀਸ਼ ਦੇ ਫੈਂਸ ਲਈ ਖ਼ੁਸ਼ਖ਼ਬਰੀ ਹੈ ਕਿਉਂਕਿ ਪਰਮੀਸ਼ ਜਲਦ ਹੀ ਇਕ ਨਵੇਂ ਗਾਣੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।
Parmish Verma
ਤੁਹਾਨੂੰ ਦਸ ਦਈਏ ਕਿ ਪਰਮੀਸ਼ ਨੇ ਆਪਣੇ ਆਉਣ ਵਾਲੇ ਗੀਤ “ਢੋਲ ਵੱਜਿਆ” ਦਾ ਪੋਸਟਰ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਪਰਮੀਸ਼ ਦੇ ਇਸ ਗਾਣੇ ਦਾ ਸੰਗੀਤ ਵੀ ਦੇਸੀ ਕਰਿਊ ਨੇ ਦਿਤਾ ਹੈ।'ਢੋਲ ਵੱਜਿਆ' ਗਾਣੇ ਦੇ ਬੋਲ ਲਾਡੀ ਚਾਹਲ, ਮਨਦੀਪ ਮਾਵੀ ਅਤੇ ਖੁਦ ਪਰਮੀਸ਼ ਵਰਮਾ ਦੁਆਰਾ ਲਿਖੇ ਗਏ ਹਨ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ ਕਿ, 'ਢੋਲ ਵੱਜਿਆ' ਇਸ ਹਫਤੇ ਆ ਰਿਹਾ ਹੈ, ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।
Parmish Verma's new song release soon
ਦਸ ਦਈਏ ਕਿ ਪਰਮੀਸ਼ ਵਰਮਾ ਦੇ ਗਾਣੇ “ਛੜਾ” ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਪਰਮੀਸ਼ ਦੇ ਇਸ ਗਾਣੇ ਨੂੰ 46 ਮਿਲਿਆਂ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਉਥੇ ਗੀਤ “ਲੈ ਚੱਕ ਮੈਂ ਆ ਗਿਆ” ਨੂੰ 85 ਮਿਲੀਅਨ ਤੋਂ ਵੀ ਵੱਧ ਵੇਖਿਆ ਗਿਆ।
Parmish Verma
ਇਥੇ ਤੁਹਾਨੂੰ ਦਸ ਦੇਈਏ ਕਿ ਪਿਛਲੇ ਦਿਨੀਂ ਪਰਮੀਸ਼ ਵਰਮਾ ‘ਤੇ ਜਾਨ ਲੇਵਾ ਹਮਲਾ ਹੋਇਆ ਸੀ। ਜਿਸ ਵਿਚ ਉਹਨਾਂ ਦੇ ਗੋਲੀਆਂ ਵੱਜੀਆਂ ਸਨ। ਪਰਮੀਸ਼ ਵਰਮਾ ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ। ਉਹਨਾਂ ਦਾ ਇਲਾਜ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਹੋਇਆ ਸੀ। ਜਿਸ ਮਗਰੋਂ ਉਸ ਨੂੰ ਇੱਕ ਗੁਪਤ ਥਾਂ ‘ਤੇ ਰੱਖਿਆ ਗਿਆ ਸੀ। ਕਿਓਂਕਿ ਉਹਨਾਂ ‘ਤੇ ਹਮਲਾ ਇਕ ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕੀਤਾ ਸੀ। ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪਰਮੀਸ਼ ‘ਤੇ ਹਮਲਾ ਕੀਤਾ ਸੀ ਤਾਂ ਉਸ ਪਿੱਛੇ ਦਾ ਕਾਰਨ ਉਸਨੇ ਦੱਸਿਆ ਸੀ ਕਿ ਪਰਮੀਸ਼ ਨੇ ਉਸ ਤੋਂ ਕੋਈ ਵੱਡਾ ਕੰਮ ਕਰਵਾਇਆ ਸੀ। ਜਿਸ ਦੇ ਉਸਨੇ ਰੁਪਏ ਨਹੀਂ ਦਿੱਤੇ ਸਨ।
Parmish Verma
ਫੇਰ ਪਰਮੀਸ਼ ਕਾਫ਼ੀ ਸਮੇਂ ਬਾਅਦ ਆਪਣੀ ਸਨੈਪਚੈਟ 'ਤੇ ਨਜ਼ਰ ਆਏ, ਜਿਸ ਵਿਚ ਪਰਮੀਸ਼ ਵਰਮਾ ਇੱਕ ਬੱਚੀ ਨਾਲ ਖੇਡ ਰਹੇ ਸੀ। ਪਰ ਇਸ ਸਭ ਵਿੱਚ ਵੱਡੀ ਗੱਲ ਇਹ ਹੈ ਕਿ ਇਹ ਸਨੈਪਚੈਟ ਵਿਚ ਜੋ ਤਸਵੀਰਾਂ ਹਨ ਉਸ ‘ਤੇ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਟੈਂਪ ਲੱਗੀ ਹੋਈ ਹੈ। ਇਸ ਤੋਂ ਪਤਾ ਲੱਗਿਆ ਕਿ ਪਰਮੀਸ਼ ਆਪਣੇ 'ਤੇ ਹੋਏ ਹਮਲੇ ਤੋਂ ਬਾਅਦ ਕੈਨੇਡਾ ਚਲੇ ਗਏ। ਪਰਮੀਸ਼ ਦੇ ਚੁੱਪਚਾਪ ਕੈਨੇਡਾ ਜਾਣ ਦਾ ਕਾਰਨ ਡਰ ਵੀ ਹੋ ਸਕਦਾ ਹੈ।
Parmish Verma
ਇੰਝ ਲਗਦਾ ਹੈ ਕਿ ਪਰਮੀਸ਼ ਵਰਮਾ ਠੀਕ ਹੋਣ ਲਈ ਓਥੇ ਗਿਆ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਪਰਮੀਸ਼ ਵਰਮਾ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਡਰ ਤੋਂ ਕੈਨੇਡਾ ਗਿਆ ਹੈ। ਕਿਓਂਕਿ ਬਾਬਾ ਨੇ ਧਮਕੀ ਦਿੱਤੀ ਸੀ ਕਿ ਉਹ ਪਰਮੀਸ਼ ‘ਤੇ ਮੁੜ ਹਮਲਾ ਕਰੇਗਾ ਅਤੇ ਉਸ ‘ਤੇ ਸੈਂਕੜੇ ਗੋਲੀਆਂ ਚਲਾਵੇਗਾ।