
ਕੇਸ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਫਿਲਹਾਲ ਜ਼ਮਾਨਤ 'ਤੇ ਹੈ
ਚੰਡੀਗੜ੍ਹ- ਸਿੱਧੂ ਮੂਸੇਵਾਲਾਂ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿਚ ਚੱਲ ਰਿਹਾ ਸੀ ਅਤੇ ਹੁਣ ਇਕ ਵਾਰ ਫਿਰ ਉਹ ਵਿਵਾਦਾਂ ਵਿਚ ਘਿਰ ਗਿਆ ਹੈ। ਦਰਅਸਲ ਸਿੱਧੂ ਮੂਸੇਵਾਲਾਂ ਦਾ ਦਿੜਬਾ 'ਚ ਇਕ ਪ੍ਰੋਗਰਾਮ ਸੀ ਜਿਸ ਦੌਰਾਨ ਉਹਨਾਂ ਨੇ ਇਕ ਗੀਤ ਦੇ ਬੋਲ ਵਿਚ ਕਿਹਾ ਕਿ 'ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ'। ਕੇਸ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਫਿਲਹਾਲ ਜ਼ਮਾਨਤ 'ਤੇ ਹੈ।
ਦੱਸ ਦਈਏ ਕਿ ਬੀਤੀ 1 ਫ਼ਰਵਰੀ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਗੀਤ ਗਾਉਣ ਨੂੰ ਲੈ ਕੇ ਥਾਣਾ ਸਦਰ ਮਾਨਸਾ ਵਿਖੇ ਦਰਜ ਮਾਮਲੇ 'ਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਜ਼ਿਲ੍ਹਾ ਮਾਨਸਾ ਦੀ ਇਕ ਅਦਾਲਤ ਵਲੋਂ ਅਗਾਊ ਜ਼ਮਾਨਤ ਮਿਲ ਗਈ ਸੀ।
ਜ਼ਿਕਰਯੋਗ ਹੈ ਕਿ ਬੀਤੀ 1 ਫ਼ਰਵਰੀ ਨੂੰ ਡੀ.ਜੀ.ਪੰਜਾਬ, ਚੰਡੀਗੜ੍ਹ ਅਤੇ ਐਸ.ਐਸ.ਪੀ ਮਾਨਸਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਐਡਕੋਵੇਟ ਐੱਚ.ਸੀ. ਅਰੋੜਾ ਵਲੋਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਾਸੀ ਫ਼ਤਹਿਬਾਦ ਤੋਂ ਇਲਾਵਾ 5-7 ਨਾ-ਮਾਲੂਮ ਵਿਅਕਤੀਆਂ ਵਿਰੁਧ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਗੀਤ (ਪੱਖੀਆਂ-ਪੱਖੀਆਂ -ਪੱਖੀਆਂ ਗੰਨ ਵਿਚ ਪੰਜ ਗੋਲੀਆਂ, ਨੀਂ ਤੇਰੇ ਪੰਜ ਭਰਾਵਾਂ ਲਈ ਰੱਖੀਆਂ, ਤਿੱਖਾ ਹੈ ਗੰਡਾਸਾ ਜੱਟ ਦਾ-ਵੇਖੀ ਜਾਊਗਾ ਚੀਰਦਾ ਵੱਖੀਆਂ ਨੀ) ਗਾ ਕੇ ਉਸ ਨੂੰ ਇੰਟਰਨੈੱਟ 'ਤੇ ਲੋਡ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਸੀ।
sidhu moose wala
ਜਿਸ ਦੀ ਐਸ.ਐਸ.ਪੀ ਮਾਨਸਾ ਵਲੋਂ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵਲੋਂ ਜਾਰੀ ਹੁਕਮਾਂ 'ਤੇ ਥਾਣਾ ਸਦਰ ਮਾਨਸਾ ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਾਸੀ ਫ਼ਤਹਿਬਾਦ ਤੋਂ ਇਲਾਵਾ 5-7 ਨਾ-ਮਾਲੂਮ ਵਿਅਕਤੀਆਂ ਵਿਰੁਧ ਧਾਰਾ 294,504,149 ਦੇ ਤਹਿਤ ਮਾਮਲਾ ਨੰ: 35 ਦਰਜ ਕੀਤਾ ਗਿਆ ਸੀ।
sidhu moose wala
ਇਸ ਸਬੰਧੀ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਵਲੋਂ ਜ਼ਿਲ੍ਹਾ ਮਾਨਸਾ ਦੀ ਇਕ ਅਦਾਲਤ 'ਚ ਅਗਾਊ ਜਮਾਨਤ ਲਗਾਈ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਸ਼੍ਰੀ ਰਾਜੀਵ ਕੇ. ਬੇਰੀ ਦੀ ਅਦਾਲਤ ਵਲੋਂ ਸਿੱਧੂ ਮੂਸੇਵਾਲਾ ਨੂੰ ਅਗਾਊ ਜ਼ਮਾਨਤ ਦੇ ਦਿਤੀ ਗਈ ਸੀ।