ਦੋਨੋਂ ਹੀ ਗਾਇਕ ਬੁਰੀ ਤਰਾਂ ਫਸ ਗਏ ਹਨ। ਆਰਟੀਆਈ ਐਕਟੀਵੀਸਟ ਕੁਲਦੀਪ ਸਿੰਘ ਖੇੜਾ ਦੀ ਸ਼ਿਕਾਇਤ ਤੋਂ ਬਾਅਦ ਸਿੱਧੂ ਤੇ ਮਨਕੀਰਤ ਅੱਜ ਏਸੀਪੀ ਕੋਲ ਪੇਸ਼ ਹੋਣਗੇ।
ਚੰਡੀਗੜ੍ਹ- ਪੰਜਾਈ ਗਾਇਕ ਸਿੱਧੂ ਮੂਸੇਵਾਲਾ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ ਪਰ ਹੁਣ ਉਹਨਾਂ ਦੇ ਨਾਲ ਮਨਕੀਰਤ ਔਲਖ ਵੀ ਸੁਰਖੀਆਂ ਵਿਚ ਆ ਗਏ ਹਨ। ਦੋਨੋਂ ਹੀ ਗਾਇਕ ਬੁਰੀ ਤਰਾਂ ਫਸ ਗਏ ਹਨ। ਆਰਟੀਆਈ ਐਕਟੀਵੀਸਟ ਕੁਲਦੀਪ ਸਿੰਘ ਖੇੜਾ ਦੀ ਸ਼ਿਕਾਇਤ ਤੋਂ ਬਾਅਦ ਸਿੱਧੂ ਤੇ ਮਨਕੀਰਤ ਅੱਜ ਏਸੀਪੀ ਕੋਲ ਪੇਸ਼ ਹੋਣਗੇ।
ਦੱਸ ਦਈਏ ਕਿ ਖੇੜਾ ਲੁਧਿਆਣਾ ਦੇ ਆਰਟੀਆਈ ਐਕਟੀਵੀਸਟ ਕੁਲਦੀਪ ਸਿੰਘ ਖਹਿਰਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਖਹਿਰਾ ਨੇ ਦੋਸ਼ ਲਾਇਆ ਕਿ ਇਹ ਗਾਇਕ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ। ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਸੰਦੇਸ਼ ਜਾਂਦਾ ਹੈ। ਉਨ੍ਹਾਂ ਨੇ ਕਿਹਾ ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਵੀ ਉਲੰਘਣਾ ਹੋ ਰਹੀ ਹੈ।
ਨੌਜਵਾਨ ਇਨ੍ਹਾਂ ਦੇ ਗੀਤ ਸੁਣ ਕੇ ਇਹ ਚੀਜਾਂ ਫਾਲੋ ਕਰਨ ਦੀ ਕੋਸ਼ਿਸ਼ ਕਰਦੇ ਹਨ। ਖੇੜਾ ਨੇ ਕਿਹਾ ਇਸ ਤਰਾਂ ਦੇ ਗੀਤ ਬੰਦ ਕਰਵਾਏ ਜਾਣੇ ਚਾਹੀਦੇ ਹਨ। ਖਹਿਰਾ ਨੇ ਪੁਲਿਸ ਨੂੰ ਇਸ ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਆਪਣੇ ਗੀਤਾਂ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ਦੇ ਗਾਣੇ ਬੇਸ਼ੱਕ ਅੱਜ ਦੀ ਨੌਜਵਾਨ ਪੀੜੀ ਨੂੰ ਖੂਬ ਪਸੰਦ ਆਉਂਦੇ ਹਨ ਪਰ ਸਮਾਜ ਉਨ੍ਹਾਂ ਦੀ ਲੱਚਰ ਗਾਇਕੀ ਦਾ ਹਮੇਸ਼ਾ ਹੀ ਵਿਰੋਧ ਕਰਦਾ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਗਾਣਿਆਂ ‘ਚ ਹਥਿਆਰਾਂ ਨੂੰ ਕਾਫੀ ਪ੍ਰਮੋਟ ਕਰਦੇ ਹਨ।
ਕੁਝ ਸਮਾਂ ਪਹਿਲਾਂ ਸਿੱਧੂ ਦਾ ਇਕ ਗਾਣਾ ‘ਜੱਟੀ ਜਿਓਣੇ ਮੌੜ ਵਰਗੀ’ ਰਿਲੀਜ਼ ਹੋਇਆ ਸੀ। ਇਸ ਦੇ ਆਉਂਦੇ ਹੀ ਗਾਣੇ ਨਾਲ ਇੱਕ ਵਿਵਾਦ ਜੁੜ ਗਿਆ। ਇਸ ਕਰਕੇ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ‘ਤੇ ਖੂਬ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਇਸ ਤੋਂ ਬਾਅਦ ਉਸ ਨੇ ਆਪਣੇ ਗਾਣੇ ‘ਚ ਮਾਈ ਭਾਗੋ ਜੀ ਦਾ ਨਾਂ ਲੈਣ ‘ਤੇ ਆਪਣੀ ਸਫਾਈ ਪੇਸ਼ ਕੀਤੀ ਤੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਫੈਨਸ ਤੋਂ ਮੁਆਫੀ ਵੀ ਮੰਗੀ ਸੀ।