ਗਾਇਕ ਹੈਪੀ ਰਾਏਕੋਟੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਗੀਤ ਨੂੰ ਲੈ ਕੇ ਜਲੰਧਰ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ

By : KOMALJEET

Published : Mar 10, 2023, 2:30 pm IST
Updated : Mar 10, 2023, 3:22 pm IST
SHARE ARTICLE
Singer Happy Raikoti
Singer Happy Raikoti

ਕਿਹਾ- ਨੌਜਵਾਨ ਪੀੜ੍ਹੀ 'ਤੇ ਗ਼ਲਤ ਪ੍ਰਭਾਵ ਪਾ ਰਹੇ ਹਨ ਹਥਿਆਰਾਂ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਭੜਕਾਊ ਗੀਤ 

ਗੀਤ ਨੂੰ You Tube ਤੋਂ ਹਟਾਉਣ ਦੀ ਕੀਤੀ ਮੰਗ 


ਜਲੰਧਰ : ਪੰਜਾਬੀ ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ 'ਚ ਰਾਏਕੋਟੀ 'ਤੇ ਗੀਤਾਂ ਰਾਹੀਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਗਾਇਕ ਹੈਪੀ ਰਾਏਕੋਟੀ ਵੱਲੋਂ ਗਾਏ ਗੀਤਾਂ ਦਾ ਨੌਜਵਾਨ ਪੀੜ੍ਹੀ ’ਤੇ ਗ਼ਲਤ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਗਾਇਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭੜਕਾਊ ਗੀਤ ਨਾ ਗਾਉਣ। ਉਨ੍ਹਾਂ ਵਲੋਂ ਗਾਇਕ ਦੇ ਨਵੇਂ ਗੀਤ 'ਫੋਟੋਸ਼ੂਟ' ਨੂੰ ਲੈ ਕੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਹ ਗਾਣਾ ਗੁਰਲੇਜ਼ ਅਖ਼ਤਰ ਨਾਲ ਹਾਲ ਹੀ ਵਿਚ ਆਇਆ ਹੈ।

ਇਹ ਵੀ ਪੜ੍ਹੋ:  ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ 

ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਗਾਇਕਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹੇ ਗੀਤ ਸੁਣਨ ਨਾਲ ਨੌਜਵਾਨਾਂ ਦਾ ਹੌਸਲਾ ਘਟਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿੱਚ ਹਿੰਸਾ ਦੀ ਭਾਵਨਾ ਵੀ ਵਧ ਜਾਂਦੀ ਹੈ। ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਕਿ ਗੀਤਾਂ ਵਿੱਚ ਹਥਿਆਰਾਂ ਅਤੇ ਨਸ਼ਿਆਂ ਦਾ ਪ੍ਰਚਾਰ ਨਾ ਕੀਤਾ ਜਾਵੇ। ਪੰਜਾਬ ਸਰਕਾਰ ਨੇ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਨਾਈਜੀਰੀਆ ਦੇ ਲਾਗੋਸ 'ਚ ਵਾਪਰਿਆ ਵੱਡਾ ਹਾਦਸਾ, ਰੇਲਗੱਡੀ ਨਾਲ ਟਕਰਾਈ ਸਰਕਾਰੀ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ 

ਯੂ-ਟਿਊਬ 'ਤੇ ਚੱਲ ਰਹੇ ਹੈਪੀ ਰਾਏਕੋਟੀ ਦੇ ਗੀਤ ਨੂੰ ਸਰਕਾਰ ਲਈ ਸਿੱਧੀ ਚੁਣੌਤੀ ਦੱਸਿਆ ਹੈ। ਸ਼ਿਕਾਇਤਕਰਤਾਵਾਂ ਪ੍ਰੋਫੈਸਰ ਐਮਪੀ ਸਿੰਘ, ਗਿਰੀਸ਼, ਗੌਤਮ ਕਪੂਰ ਅਤੇ ਰਘੁਵੀਰ ਸਿੰਘ ਨੇ ਸਰਕਾਰ ਤੋਂ ਹੈਪੀ ਰਾਏਕੋਟੀ ਵਿਰੁੱਧ ਕਾਰਵਾਈ ਕਰਨ ਅਤੇ ਗੀਤ ਨੂੰ ਯੂਟਿਊਬ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।

Location: India, Punjab

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement