
ਗ੍ਰਿਫਤਾਰ ਕੀਤੇ ਗਏ ਸ਼ੂਟਰ ਸੌਰਭ ਮਹਾਕਾਲ ਦਾ ਦਾਅਵਾ- ਗੋਲਡੀ ਬਰਾੜ ਨੇ ਸਲੀਮ ਖਾਨ ਨੂੰ ਸੌਂਪੀ ਇਹ ਚਿੱਠੀ
ਮੁੰਬਈ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ ਮਿਲਣ ਦੇ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦਰਅਸਲ, ਮੁੰਬਈ ਕ੍ਰਾਈਮ ਬ੍ਰਾਂਚ ਲਾਰੈਂਸ ਦੇ ਕਰੀਬੀ ਸੌਰਭ ਮਹਾਕਾਲ ਤੋਂ ਪੁੱਛਗਿੱਛ ਕਰਨ ਲਈ ਪੁਣੇ ਪਹੁੰਚੀ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਸਲਮਾਨ ਖਾਨ ਨੂੰ ਇਹ ਚਿੱਠੀ ਗੈਂਗਸਟਰ ਲਾਰੈਂਸ ਵਲੋਂ ਭੇਜੀ ਗਈ ਸੀ। ਮਾਮਲੇ ਦੇ ਖ਼ੁਲਾਸੇ ਤੋਂ ਬਾਅਦ ਪੁਲਿਸ ਦੀਆਂ 6 ਟੀਮਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਵਾਨਾ ਹੋ ਗਈਆਂ ਹਨ।
ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ , ਜਲੌਰ ਦੇ ਤਿੰਨ ਲੋਕਾਂ ਨੇ ਦੱਸਿਆ ਸੀ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਨੇ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਲਿਖਿਆ ਸੀ। ਲਾਰੈਂਸ ਦੇ ਗੈਂਗ ਦੇ ਤਿੰਨ ਲੋਕ ਰਾਜਸਥਾਨ ਦੇ ਜਲੌਰ ਤੋਂ ਮੁੰਬਈ ਵਿੱਚ ਚਿੱਠੀ ਛੱਡਣ ਆਏ ਸਨ। ਚਿੱਠੀ ਦੇਣ ਤੋਂ ਬਾਅਦ ਤਿੰਨਾਂ ਨੇ ਦੋਸ਼ੀ ਸੌਰਭ ਮਹਾਕਾਲ ਨਾਲ ਵੀ ਮੁਲਾਕਾਤ ਕੀਤੀ। ਪੁਲਿਸ ਮੁਤਾਬਕ ਸੌਰਭ ਨੇ ਇਹ ਵੀ ਦੱਸਿਆ ਕਿ ਇਹ ਚਿੱਠੀ ਗੋਲਡੀ ਬਰਾੜ ਰਾਹੀਂ ਸਲੀਮ ਖਾਨ ਤੱਕ ਪਹੁੰਚਾਈ ਗਈ ਸੀ। ਮੁੰਬਈ ਪੁਲਿਸ ਨੇ ਅੱਗੇ ਕਿਹਾ ਕਿ ਅਪਰਾਧ ਸ਼ਾਖਾ ਨੇ ਚਿੱਠੀਆਂ ਭੇਜਣ ਵਾਲੇ ਲੋਕਾਂ ਦੀ ਪਛਾਣ ਕਰ ਲਈ ਹੈ। ਉਸ ਨਾਲ ਸਬੰਧਤ ਕੁਝ ਸੁਰਾਗ ਵੀ ਮਿਲੇ ਹਨ। ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।
salman khan
ਲਾਰੈਂਸ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਵਿਕਰਮਜੀਤ ਬਰਾੜ ਦਾ ਕਰੀਬੀ ਹੈ । ਉਹ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਸਿੰਘ ਦਾ ਕਰੀਬੀ ਸੀ ਪਰ ਉਸ ਦੇ ਐਨਕਾਊਂਟਰ ਤੋਂ ਬਾਅਦ ਉਹ ਲਾਰੈਂਸ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ। ਹੁਣ ਇਹ ਲਾਰੈਂਸ ਦੇ ਨੇੜੇ ਹੈ ਅਤੇ ਇਹੀ ਉਸਦਾ ਸਾਰਾ ਕੰਮ ਕਰਦਾ ਹੈ। ਬਰਾੜ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ।
goldy brar, lawrence bishnoi
ਖਬਰਾਂ ਮੁਤਾਬਕ ਬਾਂਦਰਾ ਪੁਲਿਸ ਨੇ ਸਲਮਾਨ ਤੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਾਰੇ ਪੁੱਛਿਆ। ਇਸ 'ਤੇ ਸਲਮਾਨ ਨੇ ਕਿਹਾ, 'ਮੈਨੂੰ ਧਮਕੀ ਭਰੇ ਪੱਤਰ ਨੂੰ ਲੈ ਕੇ ਕਿਸੇ 'ਤੇ ਸ਼ੱਕ ਨਹੀਂ ਹੈ। ਅੱਜ ਕੱਲ੍ਹ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ 2018 ਵਿੱਚ ਲਾਰੈਂਸ ਬਾਰੇ ਸੁਣਿਆ ਕਿਉਂਕਿ ਉਦੋਂ ਉਸਨੇ ਮੈਨੂੰ ਧਮਕੀ ਦਿੱਤੀ ਸੀ, ਪਰ ਮੈਂ ਗੋਲਡੀ ਅਤੇ ਲਾਰੈਂਸ ਨੂੰ ਨਹੀਂ ਜਾਣਦਾ।'
salman khan
ਧਮਕੀ ਬਾਰੇ ਗੱਲ ਕਰਦਿਆਂ ਉਨ੍ਹਾਂ ਪੁਲਿਸ ਨੂੰ ਦੱਸਿਆ- 'ਹਾਲ ਹੀ ਵਿੱਚ ਮੇਰੀ ਕਿਸੇ ਨਾਲ ਕੋਈ ਲੜਾਈ ਜਾਂ ਝਗੜਾ ਨਹੀਂ ਹੋਇਆ। ਮੈਨੂੰ ਕੋਈ ਧਮਕੀ ਭਰਿਆ ਸੁਨੇਹਾ ਜਾਂ ਕਾਲ ਵੀ ਨਹੀਂ ਮਿਲੀ। ਮੈਨੂੰ ਵੀ ਨਹੀਂ, ਮੇਰੇ ਪਿਤਾ ਜੀ ਨੂੰ ਚਿੱਠੀ ਮਿਲੀ। ਉਹ ਵੀ ਜਦੋਂ ਉਹ ਸਵੇਰੇ ਸੈਰ ਲਈ ਨਿਕਲੇ ਸਨ।
ਫਿਲਹਾਲ ਸਲਮਾਨ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਲਈ ਹੈਦਰਾਬਾਦ ਪਹੁੰਚ ਚੁੱਕੇ ਹਨ। ਸਲਮਾਨ ਦੇ ਹੈਦਰਾਬਾਦ ਪਹੁੰਚਣ ਤੋਂ ਪਹਿਲਾਂ ਬਾਡੀਗਾਰਡ ਸ਼ੇਰਾ ਅਤੇ ਉਨ੍ਹਾਂ ਦੀ ਟੀਮ ਪਹੁੰਚ ਚੁੱਕੀ ਸੀ। ਉਨ੍ਹਾਂ ਦੀ ਸੁਰੱਖਿਆ ਲਈ ਫਿਲਮ ਦੇ ਸੈੱਟ 'ਤੇ ਪੁਲਸ ਟੀਮ ਵੀ ਤਾਇਨਾਤ ਕੀਤੀ ਗਈ ਹੈ।