
ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀ
ਜਲੰਧਰ: ਦੁਨੀਆ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਘਰ ਖੁਸ਼ੀਆਂ ਨੇ ਜਨਮ ਲਿਆ ਹੈ। ਜੀ ਹਾਂ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੱਨੀ ਚਤਰਥ ਮਾਤਾ-ਪਿਤਾ ਬਣ ਗਏ ਹਨ। ਗਿੰਨੀ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ”ਸਾਡੇ ਬੇਟੀ ਹੋਈ ਹੈ।
Kapil Sharma and Ginni Chatrath ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਸਾਰਿਆਂ ਦੇ ਪਿਆਰ ਦੀ। ਜੈ ਮਾਤਾ ਦੀ।” ਕਪਿਲ ਦੇ ਟਵੀਟ ਤੋਂ ਬਾਅਦ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਕਪਿਲ ਸ਼ਰਮਾ ਨੇ ਇਹ ਟਵੀਟ ਸਵੇਰੇ 3.30 ਵਜੇ ਕੀਤਾ ਹੈ।ਦੱਸਣਯੋਗ ਹੈ ਕਿ ਕਪਿਲ ਦੇ ਵਿਆਹ ‘ਚ ਬਾਲੀਵੁੱਡ ਤੇ ਟ. ਵੀ. ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਕਪਿਲ ਤੇ ਗਿੰਨੀ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਹੀ ਜਾਣਦੇ ਸਨ।
Kapil Sharma and Ginni Chatrath ਪਹਿਲਾਂ ਦੋਵਾਂ ਦੇ ਘਰ ਵਾਲੇ ਇਸ ਵਿਆਹ ਲਈ ਰਾਜੀ ਨਹੀਂ ਸਨ ਪਰ ਬਾਅਦ ‘ਚ ਮਨ ਗਏ।ਸਾਲ 2017 ‘ਚ ਜਦੋਂ ਕਪਿਲ ਸ਼ਰਮਾ ਦਾ ਬੁਰਾ ਦੌਰ ਚੱਲ ਰਿਹਾ ਸੀ ਤਾਂ ਉਦੋ ਗਿੰਨੀ ਨੇ ਹੀ ਉਨ੍ਹਾਂ ਨੂੰ ਸੰਭਾਲਿਆ। ਇਸ ਗੱਲ ਦੀ ਜਾਣਕਾਰੀ ਕਪਿਲ ਨੇ ਖੁਦ ਇਕ ਇੰਟਰਵਿਊ ਦੌਰਾਨ ਕੀਤੀ ਸੀ। ਦਸ ਦਈਏ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ।
Kapil Sharma and Ginni Chatrathਉਸ ਦਾ 'ਦਿ ਕਪਿਲ ਸ਼ਰਮਾ ਸ਼ੋਅ' ਵੀ ਬਹੁਤ ਮਸ਼ਹੂਰ ਹੈ। ਉਸ ਨੇ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਬਾਰੇ ਇਸ ‘ਰਾਜ਼’ ਦਾ ਪਰਦਾਫਾਸ਼ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਸ਼ੋਅ ਕਿਉਂ ਛੱਡਿਆ। ਦਰਅਸਲ, ਆਉਣ ਵਾਲੀ ਬਾਲੀਵੁੱਡ ਫਿਲਮ ਪਗਲਪੰਤੀ ਦਾ ਸਟਾਰ, ਦਿ ਕਪਿਲ ਸ਼ਰਮਾ ਸ਼ੋਅ 'ਤੇ ਪਹੁੰਚੇ ਸਨ। ਇਨ੍ਹਾਂ ਵਿੱਚ ਅਨਿਲ ਕਪੂਰ, ਅਰਸ਼ਦ ਵਾਰਸੀ, ਜਾਨ ਅਬ੍ਰਾਹਮ ਅਤੇ ਉਰਵਸ਼ੀ ਰਾਉਤੇਲਾ ਸ਼ਾਮਲ ਸਨ। ਕਪਿਲ ਸ਼ਰਮਾ ਨੇ ਇਸ ਸ਼ੋਅ ਦੀ ਇਕ ਵੀਡੀਓ ਕਲਿੱਪ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ।
Kapil Sharma and Ginni Chatrathਵੇਖਿਆ ਜਾਂਦਾ ਹੈ ਕਿ ਕਪਿਲ ਸ਼ਰਮਾ ਆਪਣੇ ਮਜ਼ਾਕੀਆ ਅੰਦਾਜ਼ ਵਿਚ ਅਨਿਲ ਕਪੂਰ, ਅਰਸ਼ਦ ਵਾਰਸੀ ਅਤੇ ਉਰਵਸ਼ੀ ਰਾਉਤੇਲਾ ਨਾਲ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇਹ ਰਾਜ਼ ਜ਼ਾਹਰ ਕੀਤਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਸ਼ੋਅ ਵਿੱਚ ਵਾਪਸ ਕਿਉਂ ਨਹੀਂ ਪਰਤਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।