ਕਪਿਲ ਸ਼ਰਮਾ ਦੇ ਸ਼ੋਅ ਵਿਚ ਹੋਇਆ ਕੁੱਝ ਅਜਿਹਾ, ਦੇਖੋ ਵੀਡੀਓ
Published : Aug 10, 2019, 1:59 pm IST
Updated : Apr 10, 2020, 8:04 am IST
SHARE ARTICLE
Something happened at Kapil Sharma's show, watch the video
Something happened at Kapil Sharma's show, watch the video

ਅਕਸ਼ੇ ਕੁਮਾਰ ਦਾ ਰਾਕੇਟ ਲੈਂਡ ਹੋਣ ਤੋਂ ਪਹਿਲਾਂ ਹੀ ਛੱਤ ਤੋਂ ਡਿੱਗਿਆ

ਨਵੀਂ ਦਿੱਲੀ: ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਚ ਇਸ ਵਾਰ ਕੁਝ ਅਜਿਹਾ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਇਸ ਹਫ਼ਤੇ 'ਮਿਸ਼ਨ ਮੰਗਲ' ਦੀ ਟੀਮ ਫਿਲਮ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਫ਼ਿਲਮ ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੈੱਟ 'ਤੇ ਉਦੋਂ ਵਾਪਰੀ ਜਦੋਂ ਅਕਸ਼ੈ ਕੁਮਾਰ ਸ਼ੋਅ ਵਿਚ ਐਂਟਰੀ ਕੀਤੀ। ਅਕਸ਼ੈ ਕੁਮਾਰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦਾਖਲ ਹੋਣ ਵਾਲੇ ਸਨ। ਪਰ ਸੈੱਟ 'ਤੇ ਉਤਰਨ ਤੋਂ ਪਹਿਲਾਂ ਉਹਨਾਂ ਦਾ ਰਾਕੇਟ ਲੈਂਡ ਹੋਣ ਤੋਂ ਪਹਿਲਾਂ ਹੀ ਛੱਤ ਤੋਂ ਡਿੱਗ ਗਿਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

 

 

'ਦਿ ਕਪਿਲ ਸ਼ਰਮਾ ਸ਼ੋਅ' ਦਾ ਇਹ ਵੀਡੀਓ ਸੋਨੀ ਟੀਵੀ ਦੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਗਿਆ।  ਜਿਸ ਨੇ ਕਾਫ਼ੀ ਸੁਰਖੀਆਂ ਬਟੋਰੀਆਂ। ਵੀਡੀਓ ਵਿਚ ਦਿਖਾਇਆ ਗਿਆ ਕਿ ਸ਼ੋਅ ਦੇ ਸੈੱਟ 'ਤੇ ਸਭ ਤੋਂ ਪਹਿਲਾਂ 'ਦਬੰਗ' ਗਰਲ ਸੋਨਾਕਸ਼ੀ ਸਿਨਹਾ ਪਹੁੰਚੀ। ਉਨ੍ਹਾਂ ਤੋਂ ਬਾਅਦ 'ਮਿਸ਼ਨ ਮੰਗਲ' ਦੀ ਟੀਮ ਸੈੱਟ 'ਤੇ ਪਹੁੰਚਣ ਵਾਲੀ ਸੀ, ਪਰ ਅਕਸ਼ੈ ਕੁਮਾਰ ਦੀ ਐਂਟਰੀ ਦੇ ਸਮੇਂ ਹੋਏ ਹਾਦਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਟਵਿੱਟਰ 'ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੋਨੀ ਟੀਵੀ ਨੇ ਲਿਖਿਆ, "ਆਖ਼ਰ ਹੋਇਆ ਕੀ ਸੀ ਮਿਲੋ 'ਮਿਸ਼ਨ ਮੰਗਲ' ਦੀ ਟੀਮ ਨੂੰ''।

ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਕੁਝ ਨਵਾਂ ਧਮਾਕਾ ਹੋਣ ਵਾਲਾ ਹੋਵੇ। ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸ਼ੋਅ ਨਾ ਸਿਰਫ਼ ਆਪਣੇ ਕੰਟੈਂਟ ਦੇ ਮਾਮਲੇ ਵਿਚ ਵਧੀਆ ਹੈ ਬਲਕਿ ਸ਼ੋਅ ਹਮੇਸ਼ਾ ਟੀਆਰਪੀ ਦੀ ਦੌੜ ਵਿਚ ਹਮੇਸ਼ਾ ਅੱਗੇ ਹੁੰਦਾ ਹੈ। ਸ਼ੋਅ ਦੇ ਦੂਜੇ ਮੈਂਬਰਾਂ ਭਾਵ ਕਿਕੂ ਸ਼ਾਰਦਾ, ਕ੍ਰਿਸ਼ਣਾ ਅਭਿਸ਼ੇਕ, ਸੁਮੋਨਾ ਚੱਕਰਵਰਤੀ, ਭਾਰਤੀ ਅਤੇ ਚੰਦਨ ਪ੍ਰਭਾਕਰ ਆਪਣੀ ਅਦਾਕਾਰੀ ਅਤੇ ਗੱਲਬਾਤ ਨਾਲ ਸਾਰਿਆਂ ਨੂੰ ਹਸਾਉਂਦੇ ਅਤੇ ਖੁਸ਼ ਰੱਖਦੇ ਹਨ ਪਰ ਇਸ ਵਾਰ ਇਹ ਵੇਖਣਾ ਬਾਕੀ ਹੈ ਕਿ ਅਕਸ਼ੈ ਕੁਮਾਰ ਸੈੱਟ 'ਤੇ ਆਪਣੀ ਬੈਨਿੰਗ ਐਂਟਰੀ ਕਰਨ ਵਿਚ ਸਫ਼ਲ ਹੁੰਦੇ ਹਨ ਜਾਂ ਨਹੀਂ?

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement