
ਧਮਕ ਬੇਸ ਵਾਲਾ ਮੁੱਖ ਮੰਤਰੀ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਿਆ। ਧਰਮਪ੍ਰੀਤ ਉਰਫ਼ ਮੁੱਖ ਮੰਤਰੀ ਨੇ ਆਪਣਾ ਇਕ ਗੀਤ ਸੋਨੀ ਮਾਨ ਨਾਲ ਰਿਲੀਜ਼ ਕੀਤਾ...
ਚੰਡੀਗੜ੍ਹ : ਧਮਕ ਬੇਸ ਵਾਲਾ ਮੁੱਖ ਮੰਤਰੀ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਿਆ। ਧਰਮਪ੍ਰੀਤ ਉਰਫ਼ ਮੁੱਖ ਮੰਤਰੀ ਨੇ ਆਪਣਾ ਇਕ ਗੀਤ ਸੋਨੀ ਮਾਨ ਨਾਲ ਰਿਲੀਜ਼ ਕੀਤਾ। ਜਿਸ ਵਿਚ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣਾ ਰੇਪ ਦਿੱਤਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗੀਤ ਕਿਸ ਦੀ ਫ਼ੈਨ ਫੋਲੋਵਿੰਗ ਕਰਕੇ ਚਰਚਾ ਦੇ ਵਿਚ ਹੈ?
Mukh Mantri
ਡੇਵਿਲ ਨਾਮ ਨਾਲ ਰਿਲੀਜ਼ ਕੀਤਾ ਇਹ ਗੀਤ ਸੋਨੀ ਮਾਨ ਨੇ ਗਾਇਆ ਹੈ ਜਦੋਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਇਸ ਗਾਣੇ ਵਿੱਚ ਰੇਪ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਗਾਣੇ ਦੀ ਵੀਡਿਓ ‘ਗੁਰਜਸ ਸਿੱਧੂ ਤੇ ਪੰਕਜ ਰਾਜਪੂਤ ਨੇ ਡਾਇਰੈਕਟ ਕੀਤੀ ਹੈ। ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
Mukh Mantri
ਕੁਝ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਕ ਵਾਰ ਫਿਰ ਮੁੱਖ ਮੰਤਰੀ ਨੇ ਧਮਕ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ। ਜਿਹੜਾ ਪਹਿਲਾਂ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।