
ਗਾਇਕ ਨੇ ਵੀ ਜਵਾਬ ਦਿੰਦੇ ਹੋਏ ਵਿਲ ਸਮਿਥ ਨੂੰ ਦੱਸਿਆ ਵੱਡਾ ਭਰਾ
ਪੰਜਾਬੀ ਸੁਪਰਸਟਾਰ ਗਾਇਕ ਦਿਲਜੀਤ ਦੋਸਾਂਝ ਦੀ ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ 'ਤੇ ਵੀ ਇੱਕ ਵਿਸ਼ਾਲ ਫ਼ੈਨ ਫ਼ਾਲੋਇੰਗ ਹੈ। ਕੀ ਤੁਸੀਂ ਜਾਣਦੇ ਹੋ, ਹਾਲੀਵੁੱਡ ਐਕਟਰ ਵਿਲ ਸਮਿਥ ਵੀ ਦਿਲਜੀਤ ਦੇ ਫ਼ੈਨ ਹਨ? ਉਹ ਇੰਸਟਾਗ੍ਰਾਮ 'ਤੇ ਗਾਇਕ ਨੂੰ ਫ਼ਾਲੋ ਕਰਦਾ ਹੈ, ਅਤੇ ਹੁਣ ਉਸ ਨੇ ਦਿਲਜੀਤ ਦੇ ਨਵੇਂ ਗੀਤ 'ਟੈਂਸ਼ਨ' 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਗੱਲਬਾਤ ਨੂੰ ਦੇਖ ਕੇ ਬਹੁਤ ਰੋਮਾਂਚਿਤ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਇਕੱਠੇ ਦੇਖਣ ਦੀ ਇੱਛਾ ਜ਼ਾਹਰ ਕਰ ਰਹੇ ਹਨ।
ਦਿਲਜੀਤ ਦੋਸਾਂਝ ਨੇ ਕੁਝ ਘੰਟੇ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਗੀਤ 'ਟੈਸ਼ਨ' ਦੀ ਵੀਡੀਓ ਕਲਿੱਪ ਸ਼ੇਅਰ ਕੀਤੀ ਸੀ। ਆਪਣੇ ਕੈਪਸ਼ਨ ਵਿੱਚ, ਉਸਨੇ ਲਿਖਿਆ, "ਟੌਰ ਬੋਲੇ ਮੈਂ ਨਾ ਬੋਲਾਂ ਸਲਾਹ ਈਪੀ।" ਵਿਲ ਸਮਿਥ, ਨੇ ਪੋਸਟ 'ਤੇ ਇੱਕ ਟਿੱਪਣੀ ਕਰ ਕੇ ਗੀਤ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਉਸ ਨੇ ਲਿਖਿਆ, "ਫ਼ਾਇਰ!" ਜਵਾਬ ਵਿੱਚ, ਦਿਲਜੀਤ ਨੇ ਵਿਲ ਸਮਿਥ ਨੂੰ ਆਪਣਾ ਵੱਡਾ ਭਰਾ ਦੱਸਿਆ। ਸੋਸ਼ਲ ਮੀਡੀਆ 'ਤੇ ਉਹਨਾਂ ਦੇ ਕੁਮੈਂਟ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ।