
ਅਸੀਂ ਤੁਹਾਨੂੰ ਦਿਖਾਉਂਦੇ ਹਾਂ ਏਲੀਅਨ ਵਾਲੇ ਗੀਤ 'ਤੇ ਭੰਗੜਾ ਕਰਦੀ ਹੋਈ ਸੋਹਣੀ ਜਿਹੀ ਮੁਟਿਆਰ
ਬੀਤੇ ਕੁੱਝ ਦਿਨਾਂ ਤੋਂ ਤੁਸੀਂ ਗੀਤ "Dame tu cosita'' 'ਤੇ ਹਰੇ ਰੰਗ ਦੇ ਏਲੀਅਨ ਦੇ ਨਾਲ ਨੱਚਦੇ ਹੋਏ ਤਾਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ। ਜੋ ਕਿ ਹੂਬਹੂ ਉਸ ਏਲੀਅਨ ਦੀ ਤਰ੍ਹਾਂ ਹੀ ਡਾਂਸ ਕਰਦੇ ਨਜ਼ਰ ਆਏ। ਪਰ ਕੀ ਤੁਸੀਂ "Dame tu cosita'' ਗੀਤ 'ਤੇ ਭੰਗੜਾ ਕਰਦਿਆਂ ਕਿਸੇ ਨੂੰ ਦੇਖਿਆ ਹੈ ! ਨਹੀਂ ਨਾ.. ਅਸੀਂ ਤੁਹਾਨੂੰ ਦਿਖਾਉਂਦੇ ਹਾਂ ਏਲੀਅਨ ਵਾਲੇ ਗੀਤ 'ਤੇ ਭੰਗੜਾ ਕਰਦੀ ਹੋਈ ਸੋਹਣੀ ਜਿਹੀ ਮੁਟਿਆਰ। ਨਾਲ ਹੀ ਤੁਹਾਨੂੰ ਦਸ ਦਈਏ ਕਿ ਇਹ ਸੋਹਣੀ ਮੁਟਿਆਰ ਕੋਈ ਹੋਰ ਨਹੀਂ ਬਲਕਿ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਹੈ । sargun mehtaਜੀ ਹਾਂ ਆਪਣੀ ਅਦਾਕਾਰੀ ਅਤੇ ਸਟਾਈਲ ਨਾਲ ਅਕਸਰ ਸੋਸ਼ਲ ਮੀਡੀਆ 'ਤੇ ਸਤਰਕ ਰਹਿਣ ਵਾਲੀ ਸਰਗੁਣ ਨੇ ਅਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਅਪਲੋਡ ਕੀਤੀ ਹੈ ਹੈ ਜਿਸ ਵਿਚ ਉਹ "Dame tu cosita'' 'ਤੇ ਗ਼ੁਲਾਬੀ ਰੰਗ ਦਾ ਕੁੜਤਾ ਪਾ ਕੇ ਭੰਗੜਾ ਕਰ ਰਹੀ ਹੈ। ਸਰਗੁਣ ਦੇ ਇਸ ਭੰਗੜੇ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਰਗੁਣ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਹੀ ਹੈ।
https://www.instagram.com/p/Bhbx2KJl9AG/?hl=en&taken-by=sargunmehta
ਜ਼ਿਕਰਯੋਗ ਹੈ ਕਿ "Dame tu cosita'' ਤੇ ਹੁਣ ਤਕ ਆਮ ਲੋਕਾਂ ਤੋਂ ਲੈ ਕੇ ਟੀਵੀ ਅਤੇ ਬਾਲੀਵੁਡ ਸੈਲੇਬਸ ਨੇ ਇਸ ਗੀਤ ਤੇ ਏਲੀਅਨ ਦੇ ਨਾਲ ਡਾਂਸ ਕੀਤਾ ਸੀ । ਜਿਨਾਂ ਵਿਚ ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ, ਯਾਮੀ ਗੌਤਮ ਤੋਂ ਲੈ ਕੇ ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਸਮੇਤ ਕਈ ਸਿਤਾਰਿਆਂ ਨੇ ਏਲੀਅਨ ਨਾਲ ਡਾਂਸ ਕੰਪੀਟੀਸ਼ਨ ਕੀਤਾ ਸੀ। ਇਸ ਦੇ ਨਾਲ ਹੀ ਇਕ ਸਟਾਰ ਕਿੱਡ ਨੇ ਵੀ ਇਸ ਤੇ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ । sargun mehtaਦੱਸ ਦਈਏ ਕਿ ਸਰਗੁਣ ਮਹਿਤਾ ਟੀਵੀ ਇੰਡਸਟਰੀ ਤੋਂ ਬਾਅਦ ਹੁਣ ਪਾਲੀਵੁੱਡ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਰਹੀ ਹੈ ਅਤੇ ਹਾਲ ਹੀ ਦੇ ਵਿਚ ਸਰਗੁਣ ਨੂੰ ਪੰਜਾਬੀ ਫ਼ਿਲਮਾਂ ਦੀ ਬੇਹਤਰੀਨ ਅਦਾਕਾਰਾ ਵਜੋਂ ਫਿਲਮਫੇਅਰ ਅਵਾਰਡ ਨਾਲ ਨਵਾਜ਼ਿਆ ਗਿਆ ਸੀ।
sargun mehta