
ਉਸ ਦੇ ਕੋਲ ਬਹੁਤ ਸਾਰੇ ਰਿਕਾਰਡ ਤੇ ਪੁਰਸਕਾਰ ਹਨ, ਜਿਨ੍ਹਾਂ ’ਚ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਸ਼ਾਮਲ ਹੈ
ਚੰਡੀਗੜ੍ਹ - ਮਿਸ ਪੂਜਾ ਕਈ ਸੁਪਰਹਿੱਟ ਗੀਤਾਂ ਨਾਲ ਪੰਜਾਬੀ ਮਿਊਜਿਕ ਇੰਡਸਟਰੀ ਦੀ ਸਭ ਤੋਂ ਸਫਲ ਨੌਜਵਾਨ ਗਾਇਕਾ ਰਹੀ ਹੈ, ਜਿਸ ਨੇ ‘ਸੈਕਿੰਡ ਹੈਂਡ ਜਵਾਨੀ’ ਤੇ ‘ਸੋਹਣਿਆ’ ਵਰਗੇ ਗਾਣਿਆਂ ਨਾਲ ਬਾਲੀਵੁੱਡ ’ਚ ਵੀ ਆਪਣੀ ਪਛਾਣ ਬਣਾਈ ਹੈ। ਉਸ ਨੇ ਗਲੋਬਲ ਚਾਰਟ ’ਤੇ ਪੰਜਾਬੀ ਸੰਗੀਤ ਸਥਾਪਿਤ ਕਰਨ ’ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।
Miss Pooja
ਉਸ ਦੇ ਕੋਲ ਬਹੁਤ ਸਾਰੇ ਰਿਕਾਰਡ ਤੇ ਪੁਰਸਕਾਰ ਹਨ, ਜਿਨ੍ਹਾਂ ’ਚ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਸ਼ਾਮਲ ਹੈ। ਉਨ੍ਹਾਂ ਦੀਆਂ ਐਨੀਆ ਉਪਲੱਬਧੀਆਂ ਤੋਂ ਬਾਅਦ ਹੁਣ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਮਿਸ ਪੂਜਾ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘ਇਸ ਤਰ੍ਹਾਂ ਦਾ ਪੁਰਸਕਾਰ ਪ੍ਰਾਪਤ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਤੁਹਾਡੇ ਲਈ ਹੈ ਪਾਪਾ। ਮੈਂ ਤੁਹਾਨੂੰ ਤੁਹਾਡੀਆਂ ਅੱਖਾਂ ’ਚ ਹੰਝੂਆਂ ਨਾਲ ਮੁਸਕਰਾਉਂਦਾ ਵੇਖ ਸਕਦੀ ਹਾਂ। ਮਿਸ ਯੂ ਪਾਪਾ। ਸਰਵ ਸ਼ਕਤੀਮਾਨ ਤੇ ਮੇਰੇ ਪਿਆਰੇ ਪ੍ਰਸ਼ੰਸਕਾਂ ਦਾ ਧੰਨਵਾਦ।’