Who was Kamal Kaur Bhabhi? ਆਖ਼ਰ ਕੌਣ ਸੀ ਇੰਸਟਾਗ੍ਰਾਮ ਇੰਫਲੂਐਂਸਰ ਭਾਬੀ ਕਮਲ ਕੌਰ ? ਆਖ਼ਰੀ ਪੋਸਟ ਵਿਚ ਕਹੀ ਸੀ ਇਹ ਵੱਡੀ ਗੱਲ
Published : Jun 12, 2025, 12:06 pm IST
Updated : Jun 12, 2025, 12:06 pm IST
SHARE ARTICLE
Who was Kanchan Kumari aka Kamal Kaur Bhabhi?
Who was Kanchan Kumari aka Kamal Kaur Bhabhi?

ਆਪਣੀਆਂ ਅਸ਼ਲੀਲ ਵੀਡੀਓਜ਼ ਕਰ ਕੇ ਸੁਰਖ਼ੀਆਂ ਵਿੱਚ ਰਹਿੰਦੀ ਸੀ ਕਮਲ

Who was Kanchan Kumari aka Kamal Kaur Bhabhi?  ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਮਸ਼ਹੂਰ ਇੰਸਟਾਗ੍ਰਾਮ ਕਮਲ ਕੌਰ ਭਾਬੀ  ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਮਿਲੀ, ਜਿਸ ਤੋਂ ਬਾਅਦ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਕਮਲ ਕੌਰ ਸੋਸ਼ਲ ਮੀਡੀਆ 'ਤੇ ਇੰਸਟਾ ਕਵੀਨ ਭਾਬੀ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਸੀ। ਉਹ ਅਕਸਰ ਸੋਸ਼ਲ ਮੀਡੀਆ 'ਤੇ ਰੀਲਾਂ ਅਤੇ ਵੀਡੀਓ ਬਣਾਉਂਦੀ ਅਤੇ ਸਾਂਝੀ ਕਰਦੀ ਸੀ। ਕਮਲ ਕੌਰ ਦਾ ਅਸਲੀ ਨਾਮ ਕੰਚਨ ਕੁਮਾਰੀ ਸੀ।

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਬੁੱਧਵਾਰ ਦੇਰ ਰਾਤ ਉਦੋਂ ਸਾਹਮਣੇ ਆਇਆ ਜਦੋਂ ਕਮਲ ਕੌਰ ਦੀ ਲਾਸ਼ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਵਿੱਚ ਇੱਕ ਬੰਦ ਕਾਰ ਵਿੱਚੋਂ ਮਿਲੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ, ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ।

 ਪੁਲਿਸ ਦਾ ਬਿਆਨ ਆਇਆ ਸਾਹਮਣੇ
ਇਸ ਮਾਮਲੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਨਾਲ ਹੀ ਕਮਲ ਕੌਰ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਕਾਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਸਾਰੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਕਮਲ ਕੌਰ ਨੇ ਆਖ਼ਰੀ ਪੋਸਟ ਵਿਚ ਕਹੀ ਸੀ ਇਹ ਗੱਲ
ਕਮਲ ਕੌਰ ਨੇ ਦੋ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਆਪਣੀ ਆਖ਼ਰੀ ਪੋਸਟ ਸਾਂਝੀ ਕੀਤੀ ਸੀ। ਸੈਲਫ਼ੀ ਪੋਸਟ ਕਰਦੇ ਹੋਏ, ਉਸ ਨੇ ਕੈਪਸ਼ਨ ਵਿੱਚ ਲਿਖਿਆ, 'ਕੋਈ ਭਾਵਨਾਵਾਂ ਨਹੀਂ, ਕੋਈ ਪਿਆਰ ਨਹੀਂ, ਜੋ ਬਚਿਆ ਹੈ ਉਹ ਹੈ ਸ਼ੱਕ, ਸ਼ੱਕ, ਸ਼ੱਕ।'


ਕੌਣ ਸੀ ਕਮਲ ਕੌਰ ਭਾਬੀ
ਕਮਲ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਅਸ਼ਲੀਲ ਵੀਡੀਓਜ਼ ਲਈ ਸੁਰਖ਼ੀਆਂ ਵਿੱਚ ਰਹਿੰਦੀ ਸੀ। ਕਮਲ ਕੌਰ ਦੇ ਇੰਸਟਾਗ੍ਰਾਮ 'ਤੇ 383K ਫਾਲੋਅਰਜ਼ ਹਨ। ਕਮਲ ਕੌਰ ਯੂਟਿਊਬ 'ਤੇ ਵੀ ਬਹੁਤ ਸਰਗਰਮ ਸੀ। ਅਸ਼ਲੀਲ ਵੀਡੀਓਜ਼ ਕਰ ਕੇ ਕਰੀਬ 7 ਮਹੀਨੇ ਪਹਿਲਾਂ ਅਰਸ਼ ਡੱਲਾ ਨੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement