
ਕਈ ਵਾਰ ਰੌਣ ਨੂੰ ਵੀ ਦਿਲ ਕਰ ਆਉਂਦਾ
ਨਵੀਂ ਦਿੱਲੀ: (ਅਰਪਨ ਕੌਰ)- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਨਾਲ ਦਿੱਲੀ ਮੋਰਚੇ ਚ ਡਟੇ ਗੀਤਕਾਰ ਤੇ ਗਾਇਕ ਬੀਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ
Bir Singh
ਕਿਹਾ ਹੁਣ ਗੱਲ ਇਕੱਲੀ ਖੇਤੀ ਕਾਨੂੰਨਾਂ ਦੀ ਨਹੀਂ ਰਹੀ ਉਸਤੋਂ ਵੀ ਅੱਗੇ ਚਲੀ ਗਈ ਹੈ। ਹੁਣ ਸਾਡੀ ਨੌਜਵਾਨ ਪੀੜੀ ਜਾਗਰੂਕ ਹੋ ਗਈ ਹੈ।ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਲੋਕਤੰਤਰ ਦਾ ਅਸਲ ਮਤਲਬ ਕੀ ਹੈ।
Bir Singh and Arpan kaur
ਉਹਨਾਂ ਕਿਹਾ ਕਿ ਸੰਘਰਸ਼ ਦੀ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਲੋਕ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਲੰਗਰ ਚੱਲ ਰਹੇ ਹਨ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਲੋਕ ਫਿਕਰ ਵਿਚ ਬੈਠੇ ਹਨ ਸਗੋਂ ਇਸ ਤਰ੍ਹਾਂ ਲੱਗ ਰਿਹਾ ਹੈ ਲੋਕ ਮੇਲੇ ਵਿਚ ਹਨ।
Bir Singh and Arpan kaur
ਉਹਨਾਂ ਕਿਹਾ ਲੋਕਾਂ ਦੋ ਹੌਸਲੇ ਬੁਲੰਦ ਵੇਖ ਕੇ ਵਾਰ ਵਾਰ ਮਨ ਭਰ ਆਉਂਦਾ ਹੈ। ਰੌਣ ਨੂੰ ਦਿਲ ਕਰ ਆਉਂਦਾ। ਬੀਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਚਰਿੱਤਰ ਸਮਝਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਸੰਘਰਸ਼ ਬਦਲਾਵ ਲੈ ਕੇ ਆਵੇਗਾ।
Bir Singh and Arpan kaur
ਉਹਨਾਂ ਕਿਹਾ ਕਿ ਸਰਕਾਰ ਦੀਆਂ ਨੀਂਦਰਾਂ ਉੱਡੀਆਂ ਨੇ। ਉਹਨਾਂ ਤੇ ਬਹੁਤ ਪਰੈਸ਼ਰ ਹੈ। ਉਹਨਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਵਿਚ ਆਪਣਾ ਯੋਗਦਾਨ ਪਾਉਣ ਜੇਕਰ ਉਹ ਇੱਥੇ ਨਹੀਂ ਆ ਸਕਦੇ ਤਾਂ ਸ਼ੋਸਲ ਮੀਡੀਆ ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ।
Bir Singh and Arpan kaur