ਰਣਜੀਤ ਬਾਵਾ ਤਿਆਰ ਹੈ ਦਰਸ਼ਕਾਂ ਦਾ ਦਿਲ ਜਿੱਤਣ ਲਈ ਆਪਣੀ ਫਿਲਮ "ਲਹਿੰਬਰਗਿੰਨੀ" ਦੇ ਨਾਲ।

By : GAGANDEEP

Published : May 13, 2023, 5:34 pm IST
Updated : May 13, 2023, 5:36 pm IST
SHARE ARTICLE
photo
photo

2 ਜੂਨ 2023 ਨੂੰ ਰਿਲੀਜ਼ ਹੋਵੇਗੀ ਫਿਲਮ

 

ਚੰਡੀਗੜ੍ਹ : ਆਉਣ ਵਾਲੀ ਰੋਮ-ਕੋਮ "ਲਹਿੰਬਰਗਿੰਨੀ" ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ ਅਤੇ ਲੰਬੇ ਸਮੇਂ ਬਾਅਦ ਇਕ ਸਮਾਜਿਕ ਸੰਦੇਸ਼ ਦੇ ਨਾਲ ਇਕ ਬਹੁਤ ਹੀ ਵਿਲੱਖਣ ਅਤੇ ਇਸ ਦਿਲਚਸਪ ਕਹਾਣੀ ਦੇ ਨਾਲ ਰਣਜੀਤ ਬਾਵਾ ਨੂੰ ਇਕ ਵਾਰ ਫਿਰ ਵੱਡੇ ਪਰਦੇ 'ਤੇ ਦੇਖਣ ਲਈ ਦਰਸ਼ਕਾਂ ਦੀ ਉਡੀਕ ਨੂੰ ਖ਼ਤਮ ਕਰ ਦਿਤਾ ਹੈ। ਐੱਸ.ਐੱਸ.ਡੀ ਪ੍ਰੋਡਕਸ਼ਨ, ਹੈਂਗਬੌਇਸ ਸਟੂਡੀਓਜ਼ ਅਤੇ 91 ਫਿਲਮ ਸਟੂਡੀਓਜ਼ ਮਿਲ ਕੇ ਫਿਲਮ "ਲਹਿੰਬਰਗਿੰਨੀ" ਲੈ ਕੇ ਆ ਰਹੇ ਹਨ ਜਿਸ ਦੇ ਵਿਚ ਰਣਜੀਤ ਬਾਵਾ ਮੁੱਖ ਭੂਮਿਕਾ ਵਿੱਚ ਹਨ। ਰਣਜੀਤ ਬਾਵਾ ਆਪਣੀ ਇਮਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿਤਣ ਲਈ ਤਿਆਰ ਹਨ।

ਫਿਲਮ ਦਾ ਨਾਂ ਇਸ ਪਿੱਛੇ ਦੀ ਕਹਾਣੀ ਨੂੰ ਦੇਖਣ ਲਈ ਦਿਲਚਸਪੀ ਜਗਾਉਂਦਾ ਹੈ ਅਤੇ ਰਣਜੀਤ ਬਾਵਾ ਦੇ ਨਾਲ, ਇਹ ਦੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਉਹ ਲੰਬੇ ਸਮੇਂ ਬਾਅਦ ਆਪਣੇ ਦਰਸ਼ਕਾਂ ਲਈ ਕੀ ਲੈ ਕੇ ਆ ਰਹੇ ਹਨ। ਪੰਜਾਬੀ ਇੰਡਸਟਰੀ ਨੂੰ ਹਿੱਟ ਫਿਲਮਾਂ ਦੇਣ ਤੋਂ ਬਾਅਦ ਹੁਣ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਦੀ ਜੋੜੀ ਪਾਲੀਵੁੱਡ ਵਿਚ ਇਕ ਮਜ਼ੇਦਾਰ ਅਤੇ ਕਾਮੇਡੀ ਫਿਲਮ ਲੈ ਕੇ ਆ ਰਹੀ ਹੈ।

ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿਤਾ ਕਿਉਂਕਿ ਇਹ ਨਹੀਂ ਪਤਾ ਕਿ ਫਿਲਮ ਵਿਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ, ਗਲਤਫਹਿਮੀਆਂ ਅਤੇ ਉਲਝਣਾਂ ਹੋਣਗੀਆਂ ਅਤੇ ਰਣਜੀਤ ਬਾਵਾ ਇਸ ਨੂੰ ਕਿਵੇਂ ਹੱਲ ਕਰਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵੱਖ-ਵੱਖ ਕਿਰਦਾਰ ਸਿਨੇਮਾਘਰਾਂ 'ਚ ਪਰਿਵਾਰ ਅਤੇ ਨੌਜਵਾਨ ਦਰਸ਼ਕਾਂ ਨੂੰ ਕਿਵੇਂ ਬੰਨ ਕੇ ਰੱਖਦੇ ਹਨ ਜੋ ਫਿਲਮ ਦੇਖਣ ਤੋਂ ਬਾਅਦ ਹੀ ਸਾਫ ਹੋਵੇਗਾ।  "ਲਹਿੰਬਰਗਿੰਨੀ" ਦੇ ਹੋਰ ਸਸਪੈਂਸ ਨੂੰ ਦੂਰ ਕਰਨ ਲਈ ਹੁਣ ਸਾਰੇ ਫਿਲਮ ਰਿਲੀਜ਼ ਦੀ ਉਡੀਕ ਕਰ ਰਹੇ ਹਨ।

ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਮੁੱਖ ਭੂਮਿਕਾ ਵਿਚ ਹਨ। ਹੋਰ ਸਟਾਰ ਕਾਸਟ ਵਿਚ ਸਰਬਜੀਤ ਚੀਮਾ, ਨਿਰਮਲ ਰਿਸ਼ੀ, ਕਿਮੀ ਵਰਮਾ, ਸ਼ਿਵਮ ਸ਼ਰਮਾ, ਗੁਰਤੇਗ ਸਿੰਘ, ਅਸ਼ੋਕ ਤਾਂਗੜੀ ਅਤੇ ਗੁਰੀ ਸੰਧੂ ਸ਼ਾਮਲ ਹਨ। ਫਿਲਮ ਦਾ ਨਿਰਮਾਣ ਜੱਸ ਧਾਮੀ, ਸ਼ਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰ ਅਤੇ ਨੰਦਿਤਾ ਰਾਓ ਕਰਨਾਡ ਨੇ ਕੀਤਾ ਹੈ। ਫਿਲਮ ਕੈਮ ਅਤੇ ਪਰਮ (ਹੈਸ਼ਟੈਗ ਸਟੂਡੀਓਜ਼ ਯੂਕੇ) ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ, ਡਾਇਲਾਗ ਉਪਿੰਦਰ ਵੜੈਚ ਨੇ ਲਿਖੇ ਹਨ। ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ 2 ਜੂਨ 2023 ਨੂੰ ਵਿਸ਼ਵਵਿਆਪੀ ਰਿਲੀਜ਼ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement