ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਕੌਰ ਬੀ ਦਾ ਨਵਾਂ ਗੀਤ 'ਬਜ਼ਟ'
Published : Sep 13, 2018, 6:28 pm IST
Updated : Sep 13, 2018, 6:28 pm IST
SHARE ARTICLE
Kaur-B
Kaur-B

ਪੰਜਾਬ ਦੀ ਕੁੱਝ ਚੁਣਿੰਦਾ ਗਾਇਕਾ ਦਾ ਜ਼ਿਕਰ ਜਦ ਵੀ ਹੁੰਦਾ ਹੈ ਤਾਂ ਕੌਰ ਬੀ ਦਾ ਨਾਂ ਉਸ 'ਚ ਜ਼ਰੂਰ ਆਉਂਦਾ ਹੈ। ਆਪਣੇ ਵੱਖਰੇ ਅੰਦਾਜ਼ ਤੇ ਆਵਾਜ਼ ...

ਪੰਜਾਬ ਦੀ ਕੁੱਝ ਚੁਣਿੰਦਾ ਗਾਇਕਾ ਦਾ ਜ਼ਿਕਰ ਜਦ ਵੀ ਹੁੰਦਾ ਹੈ ਤਾਂ ਕੌਰ ਬੀ ਦਾ ਨਾਂ ਉਸ 'ਚ ਜ਼ਰੂਰ ਆਉਂਦਾ ਹੈ। ਆਪਣੇ ਵੱਖਰੇ ਅੰਦਾਜ਼ ਤੇ ਆਵਾਜ਼ ਕਰਕੇ ਇਨ੍ਹਾਂ ਦੇ ਗੀਤਾਂ ਨੂੰ ਇਨ੍ਹਾਂ ਦੇ ਫੈਨਜ਼ ਬਹੁਤ ਪਿਆਰ ਦਿੰਦੇ ਹਨ। ਜਿਸ ਦਾ ਸਬੂਤ ਹੈ ਉਨ੍ਹਾਂ ਦਾ ਸੋਸ਼ਲ ਮੀਡੀਆ, ਜਿਸ ਦੇ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਸੋਸ਼ਲ ਸਾਈਟਜ਼ 'ਤੇ ਵੱਡੀ ਗਿਣਤੀ' ਚ ਉਨ੍ਹਾਂ ਦੇ  ਪ੍ਰਸ਼ੰਸਕ ਹਨ।

Kaur BKaur B

ਤੇ ਹੋਣ ਵੀ ਕਿਵੇਂ ਨਾ, ਜੇਕਰ ਦੇਖਿਆ ਜਾਵੇਂ ਤਾਂ ‘ਕੌਰ ਬੀ’ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਕਾਫੀ ਪਸੰਦ ਹੈ। ਹਾਲ ਹੀ ਵਿਚ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਿ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅਪਣੇ ਨਵੇਂ -ਨਵੇਂ ਗੀਤਾਂ ਨਾਲ ਵੀ ਦਿਲਾਂ 'ਤੇ ਰਾਜ਼ ਕਰਦੀ ਹੈ ਕੌਰ ਬੀ।

‘ਪਰਾਂਦਾ’, ‘ਐਨਗੇਜਡ ਜੱਟੀ’, ‘ਤੇਰੀ ਵੇਟ’ ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ, ਪਾਲੀਵੁਡ ਦੀ ਜੱਟੀ ਨੇ। ਹਾਲਹੀਂ 'ਚ ਕੌਰ-ਬੀ ਦਾ 'ਬਜ਼ਟ' ਨਾਂ ਦਾ ਨਵਾਂ ਗੀਤ 10 ਸਟੰਬਰ ਨੂੰ ਰਿਲੀਜ਼ ਹੋਇਆ। ਇਸ ਗਾਣੇ ਦੇ ਬੋਲ ਰਾਵ ਹੰਜਰਾ ਨੇ ਲਿੱਖੇ ਹਨ ਜਦਕਿ ਇਸ ਗਾਣੇ ਨੂੰ ਡਾਇਰੈਕਟ ਸੁਖ ਸੰਘੇੜਾ ਨੇ ਕੀਤਾ ਹੈ। ਤੇ ਉਨ੍ਹਾਂ ਦੇ ਇਸ ਗੀਤ ਨੂੰ ਉਨ੍ਹਾਂ ਦੇ ਫੈਨਜ਼ ਨੇ ਬਹੁਤ ਪਿਆਰ ਦਿੱਤਾ। ਹਾਲਾਂਕਿ ਕੌਰ ਬੀ ਨੇ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿਚ ਗਾਏ ਹਨ, ਉਹ ਸਭ ਬਹੁਤ ਹੀ ਸੁਪਰ ਹਿੱਟ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਕੌਰ ਬੀ ਨੇ ਆਪਣੇ ਨਵੇਂ ਗੀਤ 'ਬੱਜਟ' ਨੂੰ ਵੀ ਆਪਣੇ ਵੱਖਰੇ ਹੀ ਅੰਦਾਜ਼ ‘ਚ ਪੇਸ਼ ਕਰਕੇ ਲੋਕਾਂ ਤੋਂ ਖੂਬ ਵਾਹ – ਵਾਹੀ ਖੱਟੀ ਹੈ। ਹੁਣ ਕੌਰ ਬੀ ਆਪਣੇ ਨਵੇਂ ਗੀਤ ‘ਬਜਟ’ ਨਾਲ ਮੁੜ ਤੋਂ ਆਪਣੇ ਫੈਨਜ਼ ਦੇ ਰੂਬਰੂ ਹੋਈ ਹੈ। ਇਸ ਗਾਣੇ ਨੂੰ ਆਏ ਹੋਏ ਹਾਲੇ ਤਿੰਨ ਦਿਨ ਹੀ ਹੋਏ ਹਨ ਅਤੇ ਇਹਨਾਂ ਤਿੰਨ ਦਿਨਾਂ 'ਚ ਇਸ ਗਾਣੇ ਨੂੰ 4,205,480 ਵਾਰ ਦੇਖਿਆ ਜਾ ਚੁੱਕਿਆ ਹੈ ਅਤੇ 58 ਹਜ਼ਾਰ ਲੋਕ ਇਸਨੂੰ ਪਸੰਦ ਵੀ ਕਰ ਚੁੱਕੇ ਹਨ। ਸੋ ਜੇਕਰ ਤੁਸੀਂ ਹਾਲੇ ਤੱਕ ਇਹ ਗੀਤ ਨਹੀਂ ਸੁਣਿਆ ਤਾਂ ਇਕ ਵਾਰ ਤੁਸੀਂ ਵੀ ਇਸਨੂੰ ਜ਼ਰੂਰ ਸੁਣੋ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement