ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ
Ardaas Sarbat De Bhale Di : ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਫ਼ਿਲਮ ‘ਅਰਦਾਸ - ਸਰਬੱਤ ਦੇ ਭਲੇ ਦੀ’ ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਫ਼ਿਲਮ ਵੇਖ ਕੇ ਸਿਨੇਮਾ ਘਰ ਤੋਂ ਬਾਹਰ ਨਿਕਲੇ ਦਰਸ਼ਕਾਂ ਨੇ ‘ਸਿਨੇ ਪੰਜਾਬੀ’ ਸਾਹਮਣੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਫ਼ਿਲਮ ਪੂਰੇ ਪਰਿਵਾਰ ਨਾਲ ਬੈਠ ਕੇ ਵੇਖਣਯੋਗ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਬਹੁਤ ਭਾਵੁਕ ਕਰ ਦਿੰਦੀ ਹੈ ਕੁੱਝ ਦ੍ਰਿਸ਼ ਵੇਖ ਕੇ ਕੋਈ ਅਪਣਾ ਰੋਣਾ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਹੋਰ ਵੀ ਬਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ’ਚ ਦਿਤਾ ਗਿਆ ਮਾਪਿਆਂ ਦੀ ਸੇਵਾ ਕਰਨ ਦਾ ਸੰਦੇਸ਼ ਬਹੁਤ ਵਧੀਆ ਹੈ ਅਤੇ ਫ਼ਿਲਮ ਬੱਚਿਆਂ ਨੂੰ ਵੀ ਵਿਖਾਉਣਾ ਚਾਹੁੰਦੀ ਹੈ।
ਅਰਦਾਸ ਫਿਲਮ ਦੀ ਕਹਾਣੀ ਹੀ ਫਿਲਮ ਦੀ ਮੁੱਖ ਹੀਰੋ ਹੈ ਕਿਉਂਕਿ ਇਸ ਕਹਾਣੀ ’ਚੋਂ ਕਈ ਕਹਾਣੀਆਂ ਨਿਕਲਦੀਆਂ ਹਨ ਜੋ ਇਸ ਨੂੰ ਮੁਕੰਮਲ ਕਰਦੀਆਂ ਹਨ। ਫਿਲਮ ਦੀ ਖ਼ਾਸੀਅਤ ਇਹ ਹੈ ਕਿ ਇਹ ਫਿਲਮ ਤੁਹਾਨੂੰ ਜੀਣ ਦਾ ਵੱਲ ਸਿਖਾਉਂਦੀ ਹੈ। ਜਿਥੇ ਤੁਹਾਨੂੰ ਲਗਦਾ ਹੈ ਕਿ ਜ਼ਿੰਦਗੀ ਮੁੱਕ ਗਈ ਹੈ ਉਥੇ ਅਰਦਾਸ ਤੁਹਾਨੂੰ ਮੁੜ ਤੋਂ ਜਿਊਣਾ ਸਿਖਾਉਂਦੀ ਹੈ। ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਗਿੱਪੀ ਗਰੇਵਾਲ ਵਲੋਂ ਲਿਖੇ ਗਏ ਹਨ, ਜਿਨ੍ਹਾਂ ਨੇ ਫਿਲਮ ’ਚ ਮੁੱਖ ਭੂਮਿਕਾ ਵੀ ਨਿਭਾਈ ਹੈ।
ਫਿਲਮ ’ਚ ਜਿਥੇ ਖ਼ੁਸ਼ੀ ਦੇ ਪਲ ਵਿਖਾਏ ਗਏ ਹਨ ਉਨ੍ਹਾਂ ਨੂੰ ਵੇਖ ਕੇ ਤੁਹਾਡੀ ਰੂਹ ਖਿੜ ਜਾਂਦੀ ਹੈ, ਪਰ ਜਿੱਥੇ ਭਾਵੁਕ ਦਿ੍ਰਸ਼ ਹਨ ਉਹ ਤੁਹਾਡੀਆਂ ਅੱਖਾਂ ’ਚ ਹੰਝੂ ਵੀ ਲੈ ਆਉਂਦੇ ਨੇ। ਫਿਲਮ ’ਚ ਬਹੁਤ ਪਿਉ-ਪੁੱਤਰ ਦਾ ਰਿਸ਼ਤਾ ਵਿਖਾਇਆ ਗਿਆ ਹੈ ਕਿ ਇਸ ’ਚ ਕਿਸ ਤਰ੍ਹਾਂ ਕੜਵਾਹਟ ਆਉਂਦੀ ਹੈ। ਯਾਨੀ ਫ਼ਿਲਮ ਦੀ ਕਹਾਣੀ ਆਮ ਜ਼ਿੰਦਗੀ ਵਾਂਗੂ ਹੀ ਹੈ। ਕਦੇ ਹਸਾਉਂਦੀ ਹੈ ਤੇ ਇਕ ਪਲ ’ਚ ਭਾਵੁਕ ਵੀ ਕਰ ਦਿੰਦੀ ਹੈ ਪਰ ਇਸ ਫ਼ਿਲਮ ਦੀ ਕਹਾਣੀ ਤੁਹਾਨੂੰ ਜ਼ਿੰਦਗੀ ਚ ਅੱਗੇ ਵੱਧਣਾ ਅਤੇ ਖੁੱਲ੍ਹ ਕੇ ਜਿਉਣਾ ਸਿਖਾਉਂਦੀ ਹੈ।
ਇਸ ਫ਼ਿਲਮ ਦੇ ਜਿੰਨੇ ਵੀ ਕਿਰਦਾਰ ਨੇ, ਉਹ ਆਪਣੇ ਆਪ ’ਚ ਫ਼ਿਲਮ ਦੀ ਪੂਰੀ ਕਹਾਣੀ ਨੇ, ਜੋ ਤੁਹਾਨੂੰ ਪਹਿਲੇ ਸੀਨ ਤੋਂ ਆਖਰੀ ਸੀਨ ਤਕ ਜੁੜੀ ਰਖਦੇ ਨੇ। ਫ਼ਿਲਮ ਚ ਬੜੇ ਹੀ ਖੂਬਸੂਰਤ ਜਜ਼ਬਾਤ ਅਤੇ ਇਮੋਸ਼ਨਸ ਦਿਖਾਏ ਗਏ ਨੇ। ਇੱਕ ਗੁਰਮੁੱਖ ਵਰਗਾ ਇਨਸਾਨ ਜੋ ਆਪਣੇ ਦੁੱਖ ਲੁਕਾ ਕੇ ਹਮੇਸ਼ਾਂ ਸਾਹਮਣੇ ਵਾਲੇ ਦੀ ਬਾਣੀ ਦੀ ਮਦਦ ਨਾਲ ਇਹ ਸਿਖਾਉਂਦਾ, ਜ਼ਿੰਦਗੀ ਬਹੁਤ ਖ਼ੂਬਸੂਰਤ, ਰਿਸ਼ਤੇ ਬਹੁਤ ਖ਼ੂਬਸੂਰਤ ਹਨ, ਉਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਇਹ ਰਿਸ਼ਤਾ ਦੇਖੋਗੇ ਤੁਸੀਂ ਇਸ ਫ਼ਿਲਮ ’ਚ ਮਲਕੀਤ ਰੋਣੀ ਅਤੇ ਗਿੱਪੀ ਗਰੇਵਾਲ ਦਾ।