ਅਗਲੇ ਮਹੀਨੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫਿਲਮ ''ਮਾਈਨਿੰਗ- ਰੇਤੇ 'ਤੇ ਕਬਜ਼ਾ''

By : KOMALJEET

Published : Mar 14, 2023, 2:08 pm IST
Updated : Mar 14, 2023, 2:10 pm IST
SHARE ARTICLE
representational image
representational image

ਸਿੰਗਾ, ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ ਸਮੇਤ ਇਹ ਅਦਾਕਾਰ ਦਿਖਾਉਣਗੇ ਕਲਾਕਾਰੀ ਦਾ ਜਾਦੂ 

ਮੋਹਾਲੀ ; ਫਿਲਮ 'ਮਾਈਨਿੰਗ- ਰੇਤੇ ਤੇ ਕਬਜ਼ਾ' ਪੰਜਾਬ ਦੇ ਰੇਤ ਮਾਫੀਆ ਦੇ ਕਾਰੋਬਾਰ 'ਤੇ ਆਧਾਰਿਤ ਹੈ, ਜੋ ਗ਼ੈਰ-ਕਾਨੂੰਨੀ ਮਾਈਨਿੰਗ ਦੀ ਸਮੱਸਿਆ ਨੂੰ ਉਜਾਗਰ ਕਰਦੀ ਹੈ। ਇਹ ਫਿਲਮ ਰਨਿੰਗ ਹਾਰਸਜ਼ ਫਿਲਮਾਂ ਅਤੇ ਗਲੋਬਲ ਟਾਈਟਨਜ਼ ਹੇਠ ਬਣਾਈ ਗਈ ਹੈ।ਫਿਲਮ ਵਿੱਚ ਸਿੰਗਾ, ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ, ਅਤੇ ਪ੍ਰਦੀਪ ਰਾਵਤ ਆਦਿ ਕਲਾਕਾਰ ਹਨ।

ਇਹ ਫਿਲਮ ਅੱਜ ਕੱਲ ਦੇ ਚੱਲ ਰਹੇ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਤੇ ਅਧਾਰਿਤ ਹੈ। ਇਹ ਇੱਕ ਮੁੰਡੇ ਅਤੇ ਕੁੜੀ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀਆਂ ਰੋਮਾਂਸ ਦੀਆਂ ਰੂੜ੍ਹੀਵਾਦੀ ਫਿਲਮਾਂ ਤੋਂ ਵੱਖਰੀ ਹੈ। ਫਿਲਮ ਦਾ ਕੇਂਦਰੀ ਵਿਚਾਰ ਪੰਜਾਬ ਵਿੱਚ ਰੇਤ ਮਾਫੀਆ ਦੀ ਸਮੱਸਿਆ 'ਤੇ ਕੇਂਦਰਿਤ ਹੈ।

ਇਹ ਫਿਲਮ ਕਾਮੇਡੀ ਪੰਜਾਬੀ ਫਿਲਮਾਂ ਦੇ ਆਮ ਰੁਝਾਨ ਨੂੰ ਤੋੜਦੀ ਹੈ ਅਤੇ ਇੱਕ ਬਹੁਤ ਜ਼ਰੂਰੀ ਮੁੱਦੇ ਬਾਰੇ ਜੋ ਕਿ ਭਾਰਤ ਦੇ ਕਈ ਸੂਬਿਆਂ ਵਿੱਚ ਪ੍ਰਚਲਿਤ ਹੈ ਨੂੰ ਬਿਆਨ ਕਰਦੀ ਹੈ। ਇਹ ਆਪਣੇ ਮੁੱਦੇ ਕਾਰਨ ਪੰਜਾਬ ਦੀਆਂ ਹੋਰ ਫਿਲਮਾਂ ਤੋਂ ਵੱਖਰੀ ਹੈ। ਇਸ ਤਰ੍ਹਾਂ ਦਾ ਮੁੱਦਾ ਹੁਣ ਤੱਕ ਫ਼ਿਲਮਾਂ ਵਿੱਚ ਨਹੀਂ ਚੁਣਿਆ ਗਿਆ ਹੈ।ਫਿਲਮ ਦੇ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਨੇ ਇਸ ਵਿਸ਼ੇ ਨੂੰ ਫਿਲਮ ਦੇ ਰੂਪ ਵਿੱਚ ਪੇਸ਼ ਕਰਨ ਦਾ ਸਾਹਸਿਕ ਕਦਮ ਚੁੱਕਿਆ ਹੈ।

ਇਹ ਫਿਲਮ ਇਸ ਸਾਲ 28 ਅਪ੍ਰੈਲ ਨੂੰ 4 ਵੱਖ-ਵੱਖ ਭਾਸ਼ਾਵਾਂ ਹਿੰਦੀ, ਪੰਜਾਬੀ, ਤਾਮਿਲ, ਤੇਲਗੂ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement