‘ਦੀਵਾਨਾ’ ਐਲਬਮ ਨਾਲ ਫਿਰ ਤੋਂ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਆ ਰਹੇ ਹਨ ਗੁਰਸ਼ਬਦ ਸਿੰਘ
Published : Feb 15, 2022, 3:47 pm IST
Updated : Feb 15, 2022, 3:47 pm IST
SHARE ARTICLE
Gurshabad Singh
Gurshabad Singh

 ਗਾਇਕੀ ਦੇ ਨਾਲ ਨਾਲ ਕਈ ਫ਼ਿਲਮ ਵਿਚ ਵੀ ਕਰ ਚੁੱਕੇ ਹਨ ਅਦਾਕਾਰੀ 

ਚੰਡੀਗੜ੍ਹ : ਸੰਗੀਤ ਜਿਨ੍ਹਾਂ ਦੀ ਰੂਹ ਵਿੱਚ ਵੱਸਦਾ ਹੋਵੇ ਉਹ ਰੱਬ ਦੇ ਬਸ਼ਿੰਦੇ ਹੁੰਦੇ ਨੇ ਜਾਂ ਕਹਿ ਲਓ ਉਹਨਾਂ 'ਤੇ ਰੱਬ ਦੀ ਮਿਹਰ ਹੁੰਦੀ ਹੈ ਤੇ ਗੁਰਸ਼ਬਦ ਸਿੰਘ ਅਜਿਹੇ ਹੀ ਇੱਕ ਪੰਜਾਬੀ ਗਾਇਕ ਹਨ ਜਿਨ੍ਹਾਂ ਦੀ ਰੂਹ ਵਿੱਚ ਸੰਗੀਤ ਵੱਸਦਾ ਹੈ ਜੋ ਕਿਸੇ ਨੂੰ ਵੀ ਗਾਉਣ ਤੇ ਨੱਚਣ ਲਾ ਦਿੰਦੇ ਹਨ।

ਹੁਣ ਤੱਕ ਗੁਰਸ਼ਬਦ ਨੇ ਸ੍ਰੋਤਿਆਂ ਨੂੰ ਆਪਣੇ ਅਨੇਕਾਂ ਹਿੱਟ ਗਾਣਿਆਂ ਨਾਲ ਮੋਹਿਆ ਹੈ ਤੇ ਹੁਣ ਜਲਦ ਹੀ ਉਹ ਆਪਣੀ ਨਵੀਂ ਐਲਬਮ ‘ਦੀਵਾਨਾ’ ਨਾਲ ਆਪਣੇ ਦਰਸ਼ਕਾਂ ਵਿੱਚ ਫਿਰ ਤੋਂ ਧਮਾਲ ਪਾਉਣ ਆ ਰਹੇ ਹਨ ਜਿਸਦੇ ਪ੍ਰਡੀਊਸਰ ਯੁਵਰਾਜ ਤੁੰਗ ਤੇ ਰਤਨ ਅਮੋਲ ਸਿੰਘ ਹਨ।

gurshbad Singh gurshbad Singh

ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਣ ਵਾਲੇ ਗੁਰਸ਼ਬਦ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਤੇ ਸਾਲ 2015 ਵਿੱਚ ਸਭ ਤੋਂ ਪਹਿਲਾਂ ਗਾਇਕ ਵਜੋਂ ਵਾਰ ਭਗਤ ਸਿੰਘ ਗਾਈ ਤੇ ਇਸੇ ਸਾਲ ਗੁਰਸ਼ਬਦ ਬਤੌਰ ਅਦਾਕਾਰ ਵੀ ਪੰਜਾਬੀ ਫ਼ਿਲਮ ਅੰਗ੍ਰੇਜ਼ ਵਿੱਚ ਨਜ਼ਰ ਆਏ।

ਗਾਇਕ ਹੋਣ ਦੇ ਨਾਲ ਨਾਲ ਉਹ ਇੱਕ ਚੰਗੇ ਅਦਾਕਾਰ ਵੀ ਹਨ ਤੇ ਹੁਣ ਤੱਕ ਉਹ ਪੰਜ ਪੰਜਾਬੀ ਫ਼ਿਲਮਾਂ; ਅੰਗ੍ਰੇਜ਼, ਗੋਲਕ ਬੁਗਨੀ ਬੈਂਕ ਤੇ ਬਟੂਆ, ਅੱਸ਼ਕੇ, ਚੱਲ ਮੇਰਾ ਪੁੱਤ ਤੇ ਚੱਲ ਮੇਰਾ ਪੁੱਤ 2 ਵਿੱਚ ਆਪਣੀ ਬਿਹਤਰੀਨ ਅਦਾਕਾਰੀ ਕਰਦੇ ਦੇਖੇ ਗਏ ਹਨ। ਜਿੱਥੇ ਦਰਸ਼ਕਾਂ ਨੇ ਉਨ੍ਹਾਂ ਨੂੰ ਗਾਇਕ ਵਜੋਂ ਪਸੰਦ ਕੀਤਾ ਉੱਥੇ ਹੀ ਇੱਕ ਅਦਾਕਾਰ ਵਜੋਂ ਵੀ ਖੂਬ ਸਰਾਹਿਆ।

gurshbad Singh gurshbad Singh

ਗੁਰਸ਼ਬਦ ਸਿੰਘ ਅੰਮ੍ਰਿਤਸਰ ਦੇ ਪਿੰਡ ਰਾਮਪੁਰ ਭੂਤਵਿੰਡ ਪਿੰਡ ਨਾਲ ਸਬੰਧ ਰੱਖਦੇ ਹਨ, ਪਿਛੋਕੜ ਪਿੰਡ ਤੋਂ ਹੋਣ ਕਰਕੇ ਉਹਨਾਂ ਦੀ ਹਮੇਸ਼ਾ ਰੁਚੀ ਪੰਜਾਬੀ ਲੋਕ ਗੀਤਾਂ ਵੱਲ ਜ਼ਿਆਦਾ ਰਹੀ ਹੈ ਤੇ ਲੋਕ ਗੀਤ ਦੀ ਝਲਕ ਉਹਨਾਂ ਦੇ ਅੰਦਾਜ਼ ਤੇ ਆਵਾਜ਼ ਵਿੱਚ ਵੀ ਝਲਕਦੀ ਹੈ।

ਆਪਣੇ ਦਮ ‘ਤੇ ਮਿਹਨਤ ਕਰਕੇ ਪੰਜਾਬੀ ਇੰਡਸਟਰੀ ਵਿੱਚ ਇੱਕ ਨਾਮਵਰ ਤੇ ਕਾਬਿਲ ਸ਼ਖਸੀਅਤ ਵਜੋਂ ਆਪਣਾ ਨਾਮ ਬਣਾਉਣ ਵਾਲੇ ਗੁਰਸ਼ਬਦ ਨੇ ਹਮੇਸ਼ਾ ਨੀਅਤ ਸਾਫ਼ ਨਾਲ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਿਆ ਤੇ ਇਹੀ ਵਜ੍ਹਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਜਿੱਥੇ ਆਪਣੀ ਆਵਾਜ਼ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਉੱਥੇ ਹੀ ਆਪਣੀ ਨੇਕ ਸ਼ਖਸੀਅਤ ਨਾਲ ਹਰ ਇੱਕ ਨੂੰ ਟੁੰਬਿਆ ਵੀ।

gurshbad Singh gurshbad Singh

ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਹੁਣ ਤੱਕ ਗੁਰਸ਼ਬਦ ਦੇ ਗੀਤ ਨੂੰ ਪਿਆਰ ਦਿੱਤਾ ਹੈ ਉਹ ਉਹਨਾਂ ਦੀ ਆਉਣ ਵਾਲੀ ਦੀਵਾਨਾ ਐਲਬਮ ਨੂੰ ਵੀ ਖੂਬ ਪਿਆਰ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement