
ਵੱਖ-ਵੱਖ ਗੀਤਾਂ ਨਾਲ ਪੰਜਾਬ ਮਿਊਜ਼ਿਕ ਇੰਡਸਟਰੀ ਵਿਚ ਅਪਣੇ ਨਾਮ ਦਾ ਸਿੱਕਾ ਚਲਾਉਣ ਵਾਲੇ ਯੋਯੋ ਹਨੀ ਸਿੰਘ ਅੱਜ ਅਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ...
ਚੰਡੀਗੜ੍ਹ : ਵੱਖ-ਵੱਖ ਗੀਤਾਂ ਨਾਲ ਪੰਜਾਬ ਮਿਊਜ਼ਿਕ ਇੰਡਸਟਰੀ ਵਿਚ ਅਪਣੇ ਨਾਮ ਦਾ ਸਿੱਕਾ ਚਲਾਉਣ ਵਾਲੇ ਯੋਯੋ ਹਨੀ ਸਿੰਘ ਅੱਜ ਅਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 15 ਮਾਰਚ 1983 ਨੂੰ ਹੁਸ਼ਿਆਰਪੁਰ ਵਿਖੇ ਹੋਇਆ। ਯੋਯੋ ਹਨੀ ਸਿੰਘ ਇੱਕ ਰੈਪਰ, ਕਲਾਕਾਰ, ਫ਼ਿਲਮੀ ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ। ਦੱਸ ਦਈਏ ਕਿ ਹਨੀ ਸਿੰਘ ਦਾ ਸਿੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਵੀ ਚੱਲਦਾ ਹੈ।
Yo Yo Honey Singh
ਹੁਣ ਤੱਕ ਯੋਯੋ ਹਨੀ ਸਿੰਘ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਕਈਂ ਫਿਲਮਾਂ ਵਿਚ ਗੀਤਾ ਗਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਲੰਬੇ ਸਮੇਂ ਬਾਅਦ ਯੋਯੋ ਹਨੀ ਸਿਘ ਨੇ ਮਿਊਜ਼ਿਕ ਇੰਡਸਟਰੀ ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਅਪਣੇ ਗੀਤ ਮੱਖਣਾ ਨਾਲ ਦਰਸ਼ਕਾਂ ਦੇ ਦਿਨਾਂ ਵਿਚ ਮੁੜ ਖਾਸ ਜਗ੍ਹਾ ਬਣਾਈ। ਦੱਸ ਦਈਏ ਕਿ ਲੰਬੇ ਸਮੇਂ ਤੋਂ ਯੋਯੋ ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰ ਰਹੇ ਸਨ। ਇਸ ਗੀਤ ਵਿਚ ਨੇਹਾ ਕੱਕੜ, ਸਿੰਘ ਸਟਾ, ਸੇਨ ,ਪਿਨਾਕੀ ਅਲਿਸਟਰ ਵਰਗੇ ਦਿੱਗਜ਼ ਕਲਾਕਾਰਾਂ ਦੀ ਆਵਾਜ਼ ਦਾ ਤੜਕਾ ਲਾਇਆ ਹੈ।
Yo Yo Honey Singh
ਹਨੀ ਸਿੰਘ ਦੇ ਨਾਮ ਨਾਲ ਕਿਵੇਂ ਲੱਗਿਆ ਯੋਯੋ :- ਹਨੀ ਸਿੰਘ ਦੇ ਨਾਮ ਦ ਅੱਗੇ ਯੋਯੋ ਲਿਖਿਆ ਰਹਿੰਦਾ ਹੈ। ਦੱਸ ਦਈਏ ਕਿ ਯੋਯੋ ਇੱਕ ਚੀਨੀ ਖਿਡੌਣਾ ਵੀ ਹੁੰਦਾ ਹੈ ਪਰ ਹਨੀ ਸਿੰਘ ਦੇ ਨਾਮ ਵਿਚ ਯੋਯੋ ਜੁੜਨ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਇਹ ਨਾਮ ਹਨੀ ਸਿੰਘ ਨੂੰ ਇਕ ਅਮਰੀਕੀ ਦੋਸਤ ਤੋਂ ਮਿਲਿਆ ਸੀ। ਇਕ ਆਮ ਭਾਰਤੀ ਜਦੋਂ ਅੰਗਰੇਜ਼ੀ ਨਹੀਂ ਬੋਲ ਪਾਉਂਦਾ, ਉਦੋਂ ਵੀ ਉਹ ਯਾਯਾ ਬੋਲ ਸਕਦਾ ਹੈ। ਇਸੇ ਐਕਸੈਂਟ ਕਰਕੇ ਹਨੀਂ ਸਿਘ ਦੇ ਦੋਸਤ ਉਨ੍ਹਾਂ ਨੂੰ ਯੋਯੋ ਕਹਿਣ ਲੱਗੇ।
Yo Yo Honey Singh
ਹਨੀ ਸਿੰਘ ਨੇ ਦੱਸੀ ਨਾਮ ਦੀ ਇੱਕ ਹੋਰ ਕਹਾਣੀ :- ਹਨੀ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਅਪਣੇ ਇਸ ਨਾਮ ਦੀ ਇਕ ਹੋਰ ਦਿਲਚਸ ਕਹਾਣੀ ਦੱਸੀ ਸੀ। ਉਨ੍ਹਾਂ ਨੇ ਕਿਹਾ ਕਿ, ਯੋਯੋ ਦਾ ਮਤਲਬ ਤੁਹਾਡਾ ਅਪਣਾ ਹੈ ਯਾਨੀ ਕਿ ਤੁਹਾਡਾ ਅਪਣਾ ਹਨੀ ਸਿੰਘ। ਅਪਣੇ ਕੰਪੀਟੀਸ਼ਨ ਬਾਰੇ ਹਨੀ ਸਿੰਘ ਦੱਸਦੇ ਹਨ, ਮੈਂ ਚਾਹੰਦਾ ਹਾਂ ਕਿ ਜੋ ਵੀ ਗੀਤ ਤਿਆਰ ਕਰਾਂ, ਉਸ ਨੂੰ ਹਰ ਕੋਈ ਗਾਏ, ਭਾਵੇਂ ਉਹ ਗੀਤ ਹਿੰਦੀ ਹੋਵੇ ਜਾਂ ਕੋਈ ਹੋਰ। ਮੇਰਾ ਜੌਨਰ ਵੱਖਰਾ ਹੈ। ਇਹ ਭੰਗੜਾ, ਪੌਪ ਨਹੀਂ ਹੈ। ਇਹ ਯੋਯੋ ਮਿਊਜ਼ਿਕ ਹੈ।