
ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਇੱਥੇ ਫ਼ੁਲਕੀਆ ਇਨਕਲੇਵ ਵਿਖੇ ਸ੍ਰੀਮਤੀ ਡਾ. ਸੁਰਿੰਦਰ ਕਪਿਲਾ ਦੀ ਅਗਵਾਈ....
ਪਟਿਆਲਾ : ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਇੱਥੇ ਫ਼ੁਲਕੀਆ ਇਨਕਲੇਵ ਵਿਖੇ ਸ੍ਰੀਮਤੀ ਡਾ. ਸੁਰਿੰਦਰ ਕਪਿਲਾ ਦੀ ਅਗਵਾਈ ਹੇਠ ਬਸੰਤ ਦਾ ਤਿਉਹਾਰ ਮਨਾ ਕੇ ਉਤਸ਼ਾਹ ਨਾਲ ਬਸੰਤ ਰੁੱਤ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਰੰਗ ਬਰੰਗੇ ਕੱਪੜਿਆਂ 'ਚ ਸਜ ਕੇ ਆਏ ਬੱਚਿਆਂ ਦੇ ਬੱਚਿਆਂ ਦੇ ਜਿੱਥੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਉਥੇ ਹੀ ਉਨ੍ਹਾਂ ਨੂੰ ਵਿੱਦਿਆ ਅਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਸਰਸਵਤੀ ਵੰਦਨਾ ਕੀਤੀ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕਰਕੇ ਆਪਣੀ ਕਲਾ ਦੇ ਜੌਹਰ ਦਿਖਾਏ।
Basant
ਇਸ ਮੌਕੇ ਸ੍ਰੀਮਤੀ ਡਾ. ਸੁਰਿੰਦਰ ਕਪਿਲਾ, ਜੋ ਕਿ ਪਟਿਆਲਾ ਘਰਾਣਾ ਦੇ ਉੱਘੇ ਸ਼ਾਸਤਰੀ ਗਾਇਕਾ ਅਤੇ ਪ੍ਰਸਿੱਧ ਭਾਰਤੀ ਸਾਸ਼ਤਰੀ ਸੰਗੀਤਾਚਾਰਿਆ ਹਨ, ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਾਂ ਸਰਸਵਤੀ ਗਿਆਨ ਅਤੇ ਸੰਗੀਤ ਦੀ ਦੇਵੀ ਹੈ ਅਤੇ ਮਾਂ ਸਰਸਵਤੀ ਦੀ ਪੂਜਾ ਕਰਕੇ ਜਿੱਥੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਉਥੇ ਹੀ ਰੂਹ ਦੀ ਖੁਰਾਕ ਸੰਗੀਤ ਨਾਲ ਸਾਡਾ ਰਿਸ਼ਤਾ ਜੁੜਦਾ ਹੈ। ਡਾ. ਕਪਿਲਾ ਨੇ ਬਸੰਤ ਦੇ ਤਿਉਹਾਰ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਬਸੰਤ ਮੌਕੇ ਸਾਰੀ ਬਨਸਪਤੀ ਖਿੜ ਜਾਂਦੀ ਹੈ ਅਤੇ ਬਹਾਰ ਆ ਜਾਂਦੀ ਹੈ।
ਡਾ. ਸੁਰਿੰਦਰ ਕਪਿਲਾ ਨੇ ਇਸ ਮੌਕੇ ਜੇਤੂ ਰਹੇ ਬੱਚਿਆ ਨੂੰ ਸਨਮਾਨਿਤ ਵੀ ਕੀਤਾ। ਸਮਾਰੋਹ ਦੌਰਾਨ ਸ. ਅਵਤਾਰ ਸਿੰਘ ਖਰੌੜ, ਸ੍ਰੀ ਆਰ.ਪੀ.ਐਸ. ਬਜਾਜ ਅਤੇ ਸ੍ਰੀ ਐਸ.ਐਨ. ਬਾਂਸਲ ਸਮੇਤ ਫ਼ੁਲਕੀਆ ਇਨਕਲੇਵ ਦੀਆਂ ਹੋਰ ਉਘੀਆ ਸ਼ਖ਼ਸੀਅਤਾਂ ਮੌਜੂਦ ਸਨ।