
ਇਹਨੀਂ ਦਿਨੀਂ ਅਦਾਕਾਰ ਸਲਮਾਨ ਖ਼ਾਨ ਅਪਣੇ ਕਰੀਬੀ ਦੋਸਤਾਂ ਦੇ ਨਾਲ ਪਨਵੇਲ ਦੇ ਫਾਰਮਹਾਊਸ ਵਿਚ ਸਮਾਂ ਬਿਤਾ ਰਹੇ ਹਨ
ਨਵੀਂ ਦਿੱਲੀ: ਇਹਨੀਂ ਦਿਨੀਂ ਅਦਾਕਾਰ ਸਲਮਾਨ ਖ਼ਾਨ ਅਪਣੇ ਕਰੀਬੀ ਦੋਸਤਾਂ ਦੇ ਨਾਲ ਪਨਵੇਲ ਦੇ ਫਾਰਮਹਾਊਸ ਵਿਚ ਸਮਾਂ ਬਿਤਾ ਰਹੇ ਹਨ ਅਤੇ ਹੁਣ ਜਿਵੇਂ-ਜਿਵੇਂ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਲ਼ੱਗਦਾ ਹੈ ਕਿ ਅਦਾਕਾਰ ਨੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿਚ ਸਲਮਾਨ ਖ਼ਾਨ ਨੇ ਚਿੱਕੜ ਵਿਚ ਲਥਪਥ ਖੁਦ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।
Instagram Post
54 ਸਾਲਾ ਅਦਾਕਾਰ ਨੇ ਇਸੇ ਫਾਰਮਹਾਊਸ ਵਿਚ ਅਪਣੇ ਗਾਣੇ ‘ਭਾਈ-ਭਾਈ’ ਦੀ ਸ਼ੂਟਿੰਗ ਕੀਤੀ ਸੀ। ਹੁਣ ਉਹ ਅਪਣੇ ਖੇਤਾਂ ਵਿਚ ਖੇਤੀ ਕਰਦੇ ਨਜ਼ਰ ਆਏ। ਸੁਪਰਸਟਾਰ ਸਲਮਾਨ ਖ਼ਾਨ ਦੀ ਇਸ ਤਸਵੀਰ ਨੇ ਸਭ ਦਾ ਧਿਆਨ ਅਪਣੇ ਵੱਲ ਖਿੱਚਿਆ ਹੈ।
Instagram Post
ਸਲਮਾਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰ ਹੋਏ ਕੈਪਸ਼ਨ ਵਿਚ ਲਿਖਿਆ, ‘ ਸਾਰੇ ਕਿਸਾਨਾਂ ਦਾ ਸਤਿਕਾਰ ਕਰੋ...’। ਸਲਮਾਨ ਖਾਨ ਦੀ ਇਸ ਦੇ ਲਈ ਕਾਫੀ ਤਾਰੀਫ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੁਝ ਹੀ ਦਿਨ ਪਹਿਲਾਂ ਸਲਮਾਨ ਖ਼ਾਨ ਨੇ ਅਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਖੇਤਾਂ ਵਿਚ ਕੰਮ ਕਰਦੇ ਨਜ਼ਰ ਆ ਰਹੇ ਸੀ।
Salman Khan
ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਇਹਨੀਂ ਦਿਨੀਂ ਅਪਣੀ ਆਉਣ ਵਾਲੀ ਫਿਲਮ ‘ਰਾਧੇ’ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਫਿਲਮ ਦੀ ਸ਼ੂਟਿੰਗ ਕਰੀਬ 80 ਫੀਸਦੀ ਪੂਰੀ ਹੋ ਚੁੱਕੀ ਹੈ। ਫਿਲਮ ਦੇ ਕੁਝ ਸੀਨ ਅਜਿਹੇ ਹਨ, ਜਿਨ੍ਹਾਂ ਦੀ ਸ਼ੂਟਿੰਗ ਬਾਕੀ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਹੀ ਰੀਲੀਜ਼ਿੰਗ ਡੇਟ ਦਾ ਐਲ਼ਾਨ ਕੀਤਾ ਜਾਵੇਗਾ।