ਕੋਰੋਨਾ 'ਤੇ ਬਣਨ ਜਾ ਰਹੀ ਹੈ ਪਹਿਲੀ ਪੰਜਾਬੀ ਫ਼ਿਲਮ ‘ਫਿਕਰ ਕਰੋ-ਨਾ’ 
Published : Apr 16, 2021, 11:39 am IST
Updated : Apr 16, 2021, 11:39 am IST
SHARE ARTICLE
Fikar Karo Na: New Punjabi Movie Announced
Fikar Karo Na: New Punjabi Movie Announced

ਫ਼ਿਲਮ ’ਚ ਹੈਰੀ ਸਿੱਧੂ ਮੁੱਖ ਭੂਮਿਕਾ ਨਿਭਾਉਣਗੇ। ਮੁੱਖ ਅਦਾਕਾਰ ਵਜੋਂ ਹੈਰੀ ਦੀ ਇਹ ਪਹਿਲੀ ਫ਼ਿਲਮ ਹੈ।

ਚੰਡੀਗੜ੍ਹ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਹਲਚਲ ਮਚਾਈ ਹੋਈ ਹੈ ਤੇ ਇਸ ਨੇ ਲੋਕਾਂ ਨੂੰ ਅਤੇ ਲੋਕਾਂ ਦੇ ਕੰਮ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਲੋਕਾਂ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ, ਇਸ ਤੋਂ ਸਾਰੇ ਜਾਣੂ ਹਨ। ਕੋਰੋਨਾ ਤੋਂ ਪਹਿਲਾਂ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਕੋਰੋਨਾ ਤੋਂ ਬਾਅਦ ਕਿਵੇਂ ਦੀ ਜ਼ਿੰਦਗੀ ਚੱਲ ਰਹੀ ਹੈ, ਇਹ ਗੱਲ ਲੋਕ ਕਦੇ ਨਹੀਂ ਭੁੱਲਣਗੇ।

 

ਇਸੇ ਵਿਸ਼ੇ ਨੂੰ ਲੈ ਕੇ ਹੁਣ ਇਕ ਪੰਜਾਬੀ ਫ਼ਿਲਮ ਬਣਨ ਜਾ ਰਹੀ ਹੈ, ਜਿਸ ਦਾ ਨਾਂ ‘ਫਿਕਰ ਕਰੋ-ਨਾ’ ਹੈ। ਇਸ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਯੂ. ਕੇ. ’ਚ ਸ਼ੁਰੂ ਹੋ ਗਈ ਹੈ। ਫ਼ਿਲਮ ਨੂੰ ਲਵਤਾਰ ਸਿੰਘ ਸੰਧੂ ਡਾਇਰੈਕਟ ਕਰ ਰਹੇ ਹਨ, ਜੋ ਪਹਿਲਾਂ ‘ਉਨੀ-ਇੱਕੀ’ ਫ਼ਿਲਮ ਬਣਾ ਚੁੱਕੇ ਹਨ। ਫ਼ਿਲਮ ਨੂੰ ਪ੍ਰੋਡਿਊਸ ਗੁਰਪ੍ਰੀਤ ਧਾਲੀਵਾਲ ਤੇ ਮੋਹਾਨ ਨਡਾਰ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ, ਜੋ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੀ ਕਹਾਣੀ ਲਿਖ ਚੁੱਕੇ ਹਨ।

Fikar Karo Na: New Punjabi Movie AnnouncedFikar Karo Na: New Punjabi Movie Announced

ਫ਼ਿਲਮ ’ਚ ਹੈਰੀ ਸਿੱਧੂ ਮੁੱਖ ਭੂਮਿਕਾ ਨਿਭਾਉਣਗੇ। ਮੁੱਖ ਅਦਾਕਾਰ ਵਜੋਂ ਹੈਰੀ ਦੀ ਇਹ ਪਹਿਲੀ ਫ਼ਿਲਮ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਸ ਨੇ ਥਿਏਟਰ ਦੀ ਐੱਮ. ਏ. ਕੀਤੀ ਹੈ ਤੇ ਕਈ ਸਾਲ ਥਿਏਟਰ ਵੀ ਕਰ ਚੁੱਕਾ ਹੈ। ਇਸ ਤੋਂ ਬਾਅਦ ਉਹ ਯੂ. ਕੇ. ’ਚ ਰਹਿਣ ਲੱਗੇ। ਹੁਣ ਲੰਮੇ ਸਮੇਂ ਬਾਅਦ ਉਹ ਇੰਡਸਟਰੀ ’ਚ ਵਾਪਸੀ ਕਰ ਰਹੇ ਹਨ।

ਫ਼ਿਲਮ ’ਚ ਸਵੀਤਾਜ ਬਰਾੜ, ਹੈਰੀ ਸਿੱਧੂ ਦੇ ਉਲਟ ਨਜ਼ਰ ਆਵੇਗੀ। ਸਵੀਤਾਜ ਬਰਾੜ ਸਵਰਗੀ ਰਾਜ ਬਰਾੜ ਦੀ ਧੀ ਹੈ। ਸਵੀਤਾਜ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਨਾਲ ਇਕ ਫ਼ਿਲਮ ਦੀ ਸ਼ੂਟਿੰਗ ਕਰ ਚੁੱਕੀ ਹੈ। ਫ਼ਿਲਮ ’ਚ ਬੀ. ਐੱਨ. ਸ਼ਰਮਾ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਮਨਜੀਤ, ਕਾਕਾ ਕੋਤਕੀ ਸਮੇਤ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਕੋਰੋਨਾ ਤੋਂ ਪਹਿਲਾਂ ਤੇ ਕੋਰੋਨਾ ਤੋਂ ਬਾਅਦ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਪਹਿਲੀ ਫ਼ਿਲਮ ਹੈ ਜੋ ਇਸ ਹਾਲਾਤ ’ਤੇ ਬਣ ਰਹੀ ਹੈ। ਇਹ ਇਕ ਕਾਮੇਡੀ ਤੇ ਡਰਾਮਾ ਫ਼ਿਲਮ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement