
ਫਿਲਮ ਹਾਸੇ, ਡਰਾਮੇ ਅਤੇ ਪਿਆਰ ਦੀ ਧਮਾਕੇਦਾਰ ਪੰਡ ਹੈ
ਚੰਡੀਗੜ੍ਹ : "ਪਾਣੀ 'ਚ ਮਧਾਣੀ" ਦਾ ਟਰੇਲਰ ਰਿਲੀਜ਼ ਹੁੰਦੇ ਹੀ ਦਰਸ਼ਕਾਂ ਵਿਚ ਕਾਫੀ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਖੁਸ਼ੀ ਦੇ ਕਾਰਨ ਵੀ ਬਹੁਤ ਹਨ, ਸਭ ਤੋਂ ਪਹਿਲੀ ਗੱਲ ਇਸ ਵਿਚ ਗਿੱਪੀ ਗਰੇਵਾਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਨਾਲ ਉਹਨਾ ਦਾ ਸਾਥ ਦੇਣ ਲਈ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਖੂਬਸੂਰਤ ਤੇ ਬਾਕਮਾਲ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਉਣਗੇ।
Paani Ch Madhaani
ਇਹ ਜੋੜੀ 12 ਸਾਲਾਂ ਬਾਅਦ ਇਕੱਠੇ ਵੱਡੇ ਪਰਦੇ ਤੇ ਨਜ਼ਰ ਆਏਗੀ ਅਤੇ ਟਰੇਲਰ ਵਿਚ ਹੀ ਇਹਨਾਂ ਦੋਵਾਂ ਨੇ ਸਾਬਿਤ ਕਰ ਦਿੱਤਾ ਕਿ ਕਿਉਂ ਟਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਏਨੇ ਥੋੜ੍ਹੇ ਸਮੇਂ 'ਚ ਇਹ 7 ਮਿਲੀਅਨ ਵਿਊਜ਼ ਵੀ ਪਾਰ ਕਰ ਚੁੱਕਿਆ ਹੈ।
Paani Ch Madhaani
ਖੁਸ਼ੀ ਦੀ ਗੱਲ ਇਹ ਹੈ ਕਿ ਹਾਲੇ ਸਿਰਫ ਟਰੇਲਰ ਦੇ ਸਾਹਮਣੇ ਆਉਣ ਤੇ ਫਿਲਮ ਕਾਫੀ ਚਰਚਾ ਵਿਚ ਆ ਗਈ ਪਰ ਜਦੋਂ ਇਹ ਮੂਵੀ ਲੋਕਾਂ ਦੇ ਰੂਬਰੂ ਹੋਈ ਤਾਂ ਇਹ ਨਵੇਂ ਰਿਕਾਰਡ ਜ਼ਰੂਰ ਬਣਾਏਗੀ। ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਵੱਲੋਂ 'ਪਾਣੀ ਚ ਮਧਾਣੀ' ਫਿਲਮ 5 ਨਵੰਬਰ 2021 ਨੂੰ ਸਿਨੇਮਾ ਘਰਾਂ ਵਿਚ ਆ ਰਹੀ ਹੈ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦੀ ਧਮਾਕੇਦਾਰ ਪੰਡ ਹੈ।
Paani Ch Madhaani
ਜਿਸ ਵਿਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇੱਕ ਵੱਖਰੀ ਸੋਚ ਵਾਲੇ ਨਿਰਦੇਸ਼ਕ, ਵਿਜੇਕੁਮਾਰ ਅਰੋੜਾ (ਦਾਦੂ) ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂਐਸ ਏ) ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਸੰਗੀਤ ਹੰਬਲ ਮਿਊਜਿਕ 'ਤੇ ਰਿਲੀਜ਼ ਕੀਤਾ ਜਾਵੇਗਾ| ਜਤਿੰਦਰ ਸ਼ਾਹ 'ਪਾਣੀ ਚ ਮਧਾਣੀ' ਦੇ ਸੰਗੀਤ ਨਿਰਦੇਸ਼ਕ ਹਨ। ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ|
Paani Ch Madhaani
ਇਸ ਟਰੇਲਰ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਗਿੱਪੀ ਗਰੇਵਾਲ ਨੇ ਕਿਹਾ, “ਖੁਸ਼ੀ ਹੁੰਦੀ ਹੈ ਦਰਸ਼ਕਾਂ ਵਿਚ ਏਨਾ ਉਤਸ਼ਾਹ ਦੇਖ ਕੇ, ਪਰ ਹਾਲੇ ਦਰਸ਼ਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਟਰੇਲਰ ਹੈ ਉਹ ਸਿਰਫ ਇਕ ਝਲਕ ਹੈ ਤੇ ਸਿਰਫ਼ ਮੂਵੀ ਦਾ 10% ਮਸਾਲਾ ਹੈ, ਪੂਰੀ ਫਿਲਮ ਵਿਚ ਕਿੰਨਾ ਕੁਝ ਦੇਖਣ ਨੂੰ ਮਿਲਣਾ ਹੈ। ਇਸ ਬਾਰੇ ਲੋਕਾਂ ਨੂੰ ਹਾਲੇ ਪਤਾ ਨਹੀਂ, ਪਰ ਮੈਂ ਖੁਸ਼ ਹਾਂ, ਤੇ ਲੋਕਾਂ ਨੂੰ ਸਰਪਰਾਈਜ਼ ਦੇਣ 'ਚ ਮੈਨੂੰ ਵੀ ਬਹੁਤ ਮਜ਼ਾ ਆਉਂਦਾ ਹੈ।
ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ ਨੇ ਕਿਹਾ, "ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਸਾਨੂੰ ਆਪਣੀ ਫਿਲਮ ਨੂੰ ਲੈ ਕੇ ਕਾਫੀ ਉਮੀਦ ਹੈ| ਜਿਸ ਹਿਸਾਬ ਨਾਲ ਲੋਕਾਂ ਨੂੰ ਟੇਲ੍ਰਰ ਪਸੰਦ ਆਇਆ ਹੈ ਤੇ 2 ਦਿਨਾਂ ਵਿਚ ਹੀ ਟਰੇਲਰ 7 ਮਿਲੀਅਨ ਵਿਊਜ਼ ਪਾਰ ਕਰ ਚੁੱਕਾ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਇਹ ਫਿਲਮ ਪਾਲੀਵੁਡ ਵਿੱਚ ਇੱਕ ਵੱਖਰਾ ਇਤਿਹਾਸ ਬਣਾਏਗੀ। 'ਪਾਣੀ ਚ ਮਧਾਣੀ' 5 ਨਵੰਬਰ 2021 ਨੂੰ ਸਿਨੇਮਾ ਘਰਾਂ ਵਿਚ ਦਿਵਾਲੀ ਤੋਂ ਬਾਅਦ ਵਾਲੇ ਧਮਾਕੇ ਕਰਨ ਲਈ
ਤਿਆਰ ਹੈ।