ਬੀਬੀ ਰਜਨੀ ਦੀ ਸਫਲਤਾ ਤੋਂ ਬਾਅਦ ਹੁਣ ਵੱਡੇ ਪਰਦੇ ’ਤੇ ਛੇਤੀ ਹੀ ਵੇਖਣ ਨੂੰ ਮਿਲੇਗੀ "ਸਿੱਖ ਰਾਜ ਦੀ ਗਾਥਾ"
Published : Oct 16, 2024, 3:53 pm IST
Updated : Oct 16, 2024, 3:53 pm IST
SHARE ARTICLE
After the success of Bibi Rajini,
After the success of Bibi Rajini, "The Saga of Sikh Raj" will soon be seen on the big screen.

“ਪ੍ਰੋਡਿਊਸਰ ਗੁਰਕਰਨ ਧਾਲੀਵਾਲ ਨੇ ਸਿੱਖ ਰਾਜ ਦੀਆਂ ਤਿੰਨ ਪੀੜੀਆਂ ਰਾਈਜ਼, ਰੂਲ ਐਂਡ ਫਾਲ ਦੀ ਕੀਤੀ ਘੋਸ਼ਣਾ”

 

16 ਅਕਤੂਬਰ, 2024 - ਬੀਬੀ ਰਜਨੀ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਮੇਕਰਸ -ਮੈਡ 4 ਫਿਲਮਜ਼ ਇੱਕ ਇਤਿਹਾਸਕ ਲੜੀ ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਮੋਹ ਲੈਣ ਲਈ ਤਿਆਰ ਹਨ। ਇਹ ਸਿਨੇਮੈਟਿਕ ਯਾਤਰਾ ਸਿੱਖ ਰਾਜ ਦੇ ਉਭਾਰ, ਰਾਜ ਅਤੇ ਪਤਨ ਨੂੰ ਦਰਸਾਏਗੀ, ਸਿੱਖ ਇਤਿਹਾਸ ਨੂੰ ਵੱਡੇ ਪਰਦੇ 'ਤੇ ਮੁੜ ਜੀਵਿਤ ਕਰੇਗੀ।

ਇਸ ਇਤਿਹਾਸਕ ਲੜੀ ਦੀ ਸ਼ੁਰੂਆਤ 3 ਅਪ੍ਰੈਲ, 2026 ਨੂੰ "ਦਿ ਰਾਈਜ਼ ਆਫ਼ ਸਿੱਖ ਰਾਜ" ਨਾਲ ਹੋਵੇਗੀ, ਜਿਸ ਤੋਂ ਬਾਅਦ 28 ਅਗਸਤ, 2026 ਨੂੰ "ਸਿੱਖ ਰਾਜ ਦਾ ਰਾਜ" ਹੋਵੇਗਾ। 2027 ਵਿੱਚ "ਸਿੱਖ ਰਾਜ ਦੇ ਪਤਨ" ਦੀ ਗਾਥਾ ਦਰਸਾਈ ਜਾਵੇਗੀ। ਇਹਨਾਂ ਫਿਲਮਾਂ ਦਾ ਉਦੇਸ਼ ਸਿੱਖ ਸਾਮਰਾਜ ਦੀ ਵਿਰਾਸਤ ਨੂੰ ਪਰਿਭਾਸ਼ਿਤ ਕਰਨ ਵਾਲੇ ਬਹਾਦਰ ਜਰਨੈਲਾਂ, ਯੋਧਿਆਂ ਤੇ ਸਿੱਖ ਰਾਜ ਵਿੱਚ ਆਈਆਂ ਚੁਣੌਤੀਆਂ ਨੂੰ ਦਰਸਾਉਣਾ ਹੈ।

ਨਿਰਮਾਤਾ ਪਿੰਕੀ ਧਾਲੀਵਾਲ ਅਤੇ ਗੁਰਕਰਨ ਧਾਲੀਵਾਲ ਨੇ ਇਸ ਪ੍ਰੋਜੈਕਟ ਲਈ ਆਪਣੇ ਉਤਸ਼ਾਹ  ਦਾ ਪ੍ਰਗਟਾਵਾ ਕਰਦੇ ਹੋਏ ਕਿਹਾ, “ਅਸੀਂ ਦਰਸ਼ਕਾਂ ਦੇ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਸਾਡੀ ਫਿਲਮ "ਬੀਬੀ ਰਜਨੀ" ਨੂੰ ਇੰਨਾ ਪਿਆਰ ਬਖਸ਼ਿਆਂ, ਜਿਸ ਨੂੰ ਵੇਖਦੇ ਹੋਏ ਸਾਡੇ ਉਤਸ਼ਾਹ ਦੇ ਵਿੱਚ ਹੋਰ ਵਾਧਾ ਹੋਇਆ ਤੇ ਅਸੀਂ ਇੱਕ ਨਵੇਂ ਇਤਿਹਾਸਿਕ ਪ੍ਰੋਜੈਕਟ ਦੇ ਨਾਲ ਹਾਜ਼ਿਰ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਸ ਕੋਸ਼ਿਸ਼ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ।"

ਇਹ ਇਤਿਹਾਸਿਕ ਲੜੀ ਨਾ ਸਿਰਫ਼ ਇਤਿਹਾਸ ਦੇ ਨਾਲ ਨਹੀਂ ਜੋੜਦੀ ਹੈ ਸਗੋਂ ਆਉਣ ਵਾਲੀ ਪੀੜੀ ਦੇ ਲਈ ਵੀ ਇਤਿਹਾਸ ਦੇ ਨਾਲ ਜਾਣੂ ਕਰਵਾਏਗੀ। ਇਹ ਇਤਿਹਾਸਿਕ ਫ਼ਿਲਮਾਂ ਸਾਡੀ ਆਉਣ ਵਾਲੀ ਪੀੜੀ ਨੂੰ ਸਿੱਖ ਇਤਿਹਾਸ ਨਾਲ ਵੀ ਜੋੜੇਗੀ ਤੇ ਨਵੀਂ ਪਹਿਲਕਦਮੀ ਕਰੇਗੀ!

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement