
ਲੋਕਾਂ ਨੂੰ ਨਾਜਾਇਜ਼ ਤੰਗ ਨਾ ਕਰੋ, ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਚਾਰ ਸਾਥੀਆਂ ਦਾ ਨਾਂ ਦਸਿਆ
ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਮੋਹਾਲੀ ਪੁਲਿਸ ਨੇ ਹਿਮਾਚਲ ਪੁਲਿਸ ਦੇ ਸਾਂਝੇ ਅਪਰੇਸ਼ਨ ਨਾਲ ਹਿਮਾਚਲ ਬੱਦੀ ਦੇ ਇਕ ਪਿੰਡ ਵਿੱਚ ਹਰਵਿੰਦਰ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਮੁਲਜਮ ਵੀ ਪੇਸ਼ੇਵਰ ਗੈਂਗਸਟਰ ਹੈ ਜੋਕਿ ਦਿਲਪ੍ਰੀਤ ਸਿੰਘ ਦਾ ਨੇੜੇ ਦਾ ਸਾਥੀ ਦੱਸਿਆ ਜਾਂਦਾ ਹੈ। ਮੁਲਜ੍ਰਮ ਨੂੰ ਮੋਹਾਲੀ ਪੁਲਿਸ ਨੇ ਅੱਜ ਮੋਹਾਲੀ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮੁਲਜਮ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਦਿਲਪ੍ਰੀਤ ਸਿੰਘ ਧਹਾਨ ਨੇ ਅੱਜ ਆਪਣੀ ਫੇਸਬੁਕ 'ਤੇ ਮੁੜ ਇਕ ਪੋਸਟ ਅਪਲੋਡ ਕੀਤੀ ਹੈ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਇਸ ਕੰਮ ਨੂੰ ਕਿਸੇ ਧਰਮ ਨਾਲ ਨਾ ਜੋੜੋ, ਸਾਡੀ ਕਿਸੇ ਧਰਮ ਨਾਲ ਕੋਈ ਦੁਸ਼ਮਨੀ ਨਹੀਂ ਹੈ। ਜੇਕਰ ਸਰਦਾਰ ਨੇ ਗੋਲੀਆਂ ਮਾਰੀਆਂ 'ਤੇ ਹੋਰ ਵੀ ਗੱਲ ਹੋ ਸਕਦੀ ਹੈ। ਦੁਸ਼ਮੇਸ਼ ਪਿਤਾ ਜੀ ਦਾ ਸਿੰਘ ਆ ਪਰ ਜੋ ਮਸਲਾ ਹੈ ਇਸ ਨੂੰ ਗਲਤ ਪਾਸੇ ਨਾ ਲਵੋ। ਕੂੱਝ ਫੇਸਬੁਕ ਵਾਲੇ ਵਿਦਵਾਨ ਵੜੇ ਉਤਾਵਲੇ ਹੋ ਰਹੇ ਹਨ ਮਿਲਨ ਨੂੰ 'ਤੇ ਵਿਡੀÀ ਪਾ ਕੇ ਗਲਤ ਬੋਲੀ ਜਾਂਦੇ ਨੇ ਉਨ੍ਹਾਂ ਲਈ (ਕਾਕਾ ਖਾਣ ਨੂੰ ਜਹਿਰ ਤਾਂ ਛਾਲ ਮਾਰਨ ਨੂੰ ਨਹਿਰ ਨਹੀਂ ਲਬਣੀ ਜਿਦਣ ਮੇਲ ਹੋ ਗਿਆ ਫੇਰ ਨਾ ਕਿਹੋ ਨਜਾਇਜ ਬੰਦਾ ਮਾਰ ਤਾ, ਰਹੀ ਗੱਲ ਮਿਲਣ ਦੀ ਜਲਦੀ ਮਿਲਣ ਲੈਂਦੇ ਹੈ। ਇਹ ਤਾਂ 50 ਗੋਲੀਆਂ ਦਾ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ ਉਦੋਂ 500 ਗੋਲੀ ਮਾਰ ਕੇ ਜਾਵਾਂਗੇ । ਇਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪੁਲਿਸ ਕਿਸੇ ਨੂੰ ਨਾਜਾਇਜ ਤੰਗ ਨਾ ਕਰੇ ,
parmish verma
ਇਸ ਕੰਮ ਵਿੱਚ ਆਪਾਂ ਚਾਰ ਸੀ ਮੇਰੇ ਨਾਲ ਜੋ ਸੀ ਅਕਾਸ਼ ਮਹਾਰਾਸ਼ਟਰ, ਹਰਿੰਦਰ ਸਿੰਘ ਮਹਾਰਸ਼ਟਰ , ਸੁਖਪ੍ਰੀਤ ਸਿੰਘ ਬੁੱਧਾ ਸੀ ਅਤੇ ਬਾਕੀ ਰੀਜ਼ਨ ਪਰਮੀਸ਼ ਦੱਸੂ ਮੀਡੀਆ 'ਚ ਆਉਣ ਕੇ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮੀਸ਼ ਨੂੰ ਮੁਹਾਲੀ ਦੇ ਸੈਕਟਰ 91 ਵਿੱਚ ਸ਼ੁੱਕਰਵਾਰ ਦੇਰ ਰਾਤ ਉਸਦੀ ਰਿਹਾਇਸ਼ ਨੇੜੇ ਕਰੇਟਾ ਗੱਡੀ ਵਿੱਚ ਆਏ ਵਿਅਕਤੀਆਂ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ। ਉਸ ਵਲੋਂ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਹਮਲਾਵਰ ਬਾਰੇ ਕਿਹਾ ਗਿਆ ਹੈ ਕਿ ਉਹ ਉਸਨੂੰ ਜਾਣਦਾ ਨਹੀਂ ਹੈ ਅਤੇ ਹਮਲਾਵਰ ਜਿਸ ਗੱਡੀ ਵਿੱਚ ਸਵਾਰ ਹੋ ਕੇ ਆਏ ਸੀ, ਜਿਨ੍ਹਾਂ ਨੇ ਪਰਮੀਸ਼ ਅਤੇ ਉਸ ਦੇ ਸਾਥੀ ਨੂੰ ਗੋਲੀ ਮਾਰ ਦਿੱਤੀ ਸੀ। ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹੋਏ ਜਾਨਲੇਵਾ ਹਮਲੇ ਦੀ ਜਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਆਪਣੇ ਸਿਰ ਲਈ ਹੈ। ਗੈਂਗਸਟਰ ਵਲੋਂ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਕਿਹਾ ਗਿਆ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਇਸ ਵਾਰ ਤਾਂ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਦਿਲਪ੍ਰੀਤ ਸਿੰਘ ਨਾਮ ਦਾ ਇਹ ਵਿਅਕਤੀ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈ। ਉਹ ਰੋਪੜ ਦਾ ਰਹਿਣ ਵਾਲਾ ਹੈ ਅਤੇ ਉਸ ਤੇ ਕਤਲ, ਡਕੈਤੀਆਂ ਤੇ ਕੋਈ ਹੋਰ ਮਾਮਲੇ ਦਰਜ ਹਨ। ਦਿਲਪ੍ਰੀਤ ਸਿੰਘ ਵਲੋਂ ਇਸ ਮਾਮਲੇ ਦੀ ਜਿੰਮੇਵਾਰੀ ਲਏ ਜਾਣ ਤੋਂ ਬਾਅਦ ਪੁਲੀਸ ਵਲੋਂ ਉਸਨੂੰ ਇਸ ਮਾਮਲ ਵਿੱਚ ਸ਼ਾਮਿਲ ਕੀਤਾ ਜਾਣਾ ਲਗਭਗ ਤੈਅ ਹੈ। ਇਸ ਦੌਰਾਨ ਅੱਜ ਐਸ ਐਸ ਪੀ ਨੇ ਫੋਰਟਿਸ ਹਸਪਤਾਲ ਵਿੱਚ ਦਾਖਿਲ ਪਰਮੀਸ਼ ਵਰਮਾ ਨਾਲ ਮੁਲਾਕਾਤ ਕੀਤੀ ਅਤੇ ਵਾਰਦਾਤ ਦੀ ਜਾਣਕਾਰੀ ਹਾਸਿਲ ਕੀਤੀ।