Coachella Event ਦੌਰਾਨ ਛਾਏ ਦਿਲਜੀਤ ਦੁਸਾਂਝ, ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸਿਤਾਰਿਆਂ ਨੇ ਕੀਤੀ ਤਾਰੀਫ਼
Published : Apr 17, 2023, 3:53 pm IST
Updated : Apr 17, 2023, 6:57 pm IST
SHARE ARTICLE
Singer Diljit Dosanjh's performance at Coachella
Singer Diljit Dosanjh's performance at Coachella

ਇਸ ਇਤਿਹਾਸਕ ਪਲ ਲਈ ਦਿਲਜੀਤ ਨੂੰ ਦੁਨੀਆਂ ਭਰ ਤੋਂ ਲੋਕ ਦੇ ਰਹੇ ਹਨ ਵਧਾਈ

 

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਬੀਤੇ ਦਿਨ ਕੋਚੇਲਾ ਮਿਊਜ਼ਿਕ ਫੈਸਟੀਵਲ ਵਿਚ ਪੇਸ਼ਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਦਿਲਜੀਤ ਇਸ ਈਵੈਂਟ ਵਿਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਇਸ ਈਵੈਂਟ ਨਾਲ ਜੁੜੀਆਂ ਵੀਡੀਓਜ਼ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਈਵੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਦਿਲਜੀਤ ਨੂੰ ਪੰਜਾਬੀ ਪਹਿਰਾਵੇ ਵਿਚ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਕਾਲੇ ਕੁੜਤੇ-ਚਾਦਰੇ ਨਾਲ ਕਾਲੀ ਪੱਗ ਬੰਨ੍ਹੀ ਹੋਈ ਹੈ।

Photo

ਇਹਨਾਂ ਸਿਤਾਰਿਆਂ ਨੇ ਦਿੱਤੀ ਵਧਾਈ

ਇਸ ਇਤਿਹਾਸਕ ਪਲ ਲਈ ਦਿਲਜੀਤ ਨੂੰ ਦੁਨੀਆਂ ਭਰ ਤੋਂ ਲੋਕ ਵਧਾਈ ਦੇ ਰਹੇ ਹਨ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਵੱਡੇ ਸਿਤਾਰੇ ਉਹਨਾਂ ਦੀ ਤਾਰੀਫ਼ ਕਰ ਰਹੇ ਹਨ। ਅਦਾਕਾਰਾ ਕਰੀਨਾ ਕਪੂਰ ਖ਼ਾਨ, ਅਰਜੁਨ ਰਾਮਪਾਲ, ਸੋਨਮ ਕਪੂਰ, ਕ੍ਰਿਤੀ ਸਨਨ, ਪਰਣਿਤੀ ਚੋਪੜਾ, ਜੱਸੀ ਗਿੱਲ, ਆਲੀਆ ਭੱਟ ਸਣੇ ਕਈ ਸਿਤਾਰਿਆਂ ਨੇ ਉਹਨਾਂ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਆਲੀਆ ਭੱਟ ਨੇ ਦਿਲਜੀਤ ਦਾ ਵੀਡੀਓ ਸਾਂਝਾ ਕਰਦਿਆਂ ਇਸ ਨੂੰ ਐਪਿਕ ਦੱਸਿਆ ਹੈ। ਕਰੀਨਾ ਕਪੂਰ ਨੇ ਵੀ ਦਿਲਜੀਤ ਦਾ ਵੀਡੀਓ ਸ਼ੇਅਰ ਕਰਦਿਆਂ ਉਸ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਹੈ।

 

 
 
 
 
 
 
 
 
 
 
 
 
 
 
 

A post shared by Coachella (@coachella)


 

ਦਿਲਜੀਤ ਦੋ ਕੋਚੈਲਾ ਪਰਫਾਰਮੈਸ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨੇ ਇਕ ਪੋਸਟ ਸਾਂਝੀ ਕੀਤੀ ਹੈ।ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਦਿਲਜੀਤ ਲਈ ਆਪਣੀ ਖੁਸ਼ੀ ਦਾ ਪ੍ਰਗਾਟਾਵਾ ਕਰਦੇ ਹੋਏ ਲਿਖਿਆ, " ਸਾਨੂੰ ਮਾਣ ਹੈ ਤੁਹਾਡੇ 'ਤੇ ਦਿਲਜੀਤ ਭਾਜੀ, ਜੱਟ ਪੈਦਾ ਹੋਇਆ ਬੱਸ ਛਾਉਣ ਵਾਸਤੇ। ਇਸ ਦੇ ਨਾਲ ਹੀ ਸੋਨਮ ਬਾਜਵਾ ਨੇ ਵੀ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ' So Proud ਦਿਲਜੀਤ ਦੋਸਾਂਝ, 'ਪੰਜਾਬੀ ਆ ਗਏ ਓਏ, ਕੋਚੈਲਾ 'ਚ ਛਾ ਗਏ’।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement