
ਇਸਨੂੰ 7 ਜੁਲਾਈ ਨੂੰ ਡਿਵਾਈਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ।
ਚੰਡੀਗੜ੍ਹ (ਮੁਸਕਾਨ ਢਿੱਲੋਂ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗਾਇਕੀ ਦੇ ਲੋਕ ਦੀਵਾਨੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਹਰ ਕੋਨੇ ਵਿੱਚ ਹਨ। ਸਿੱਧੂ ਦੀ ਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ। ਅੱਜ ਭਾਵੇਂ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਇਹ ਉਨ੍ਹਾਂ ਦੇ ਗੀਤ ਹੀ ਹਨ ਜੋ ਉਨ੍ਹਾਂ ਦੇ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਨ੍ਹਾਂ ਦਾ ਰੁਤਬਾ ਕਾਇਮ ਹੈ। ਹਾਲ ਹੀ ਵਿਚ ਸਿੱਧੂ ਦੇ ਮਰਨ ਉਪਰੰਤ ਉਨ੍ਹਾਂ ਦਾ ਚੌਥਾ ਗੀਤ ਰਿਲੀਜ਼ ਹੋਇਆ ਹੈ।ਇਹ ਗੀਤ ਸਿੱਧੂ ਮੂਸੇਵਾਲਾ ਦੀ ਵੋਕਲ ਅਤੇ ਡਿਵਾਇਨ ਦੇ ਰੈਪ ਨਾਲ ਪੇਸ਼ ਕੀਤਾ ਗਿਆ ਸੀ ਅਤੇ ਇਸਨੂੰ 7 ਜੁਲਾਈ ਨੂੰ ਡਿਵਾਈਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਰੈਪਰ ਡਿਵਾਈਨ ਅਤੇ ਸਿੱਧੂ ਦੇ ਗੀਤ “ਚੋਰਨੀ” ਨੇ ਯੂਟਿਊਬ ਗਲੋਬਲ ਚਾਰਟਸ ਉੱਤੇ 5ਵਾਂ ਸਥਾਨ ਹਾਂਸਿਲ ਕੀਤਾ ਹੈ। 100 ਗੀਤਾਂ ਦੀ ਇਸ ਲਿਸਟ ਵਿਚ ਸਿੱਧੂ ਮੂਸੇਵਾਲਾ ਅਤੇ ਰੈਪਰ ਡਿਵਾਈਨ ਦਾ ਹਾਲ ਹੀ ਵਿਚ ਰਿਲੀਜ਼ ਹੋਇਆ ਗੀਤ 5ਵੇ ਸਥਾਨ ਤੇ ਹੈ। @MYKETOWERS ਦਾ "LALA" 122% ਦੇ ਵਾਧੇ ਨਾਲ, 52 ਮਿਲੀਅਨ ਸਟ੍ਰੀਮਾਂ ਦੇ ਨਾਲ ਗਲੋਬਲ YouTube ਚੋਟੀ ਦੇ ਗੀਤਾਂ ਦੇ ਚਾਰਟ 'ਤੇ #1 'ਤੇ ਪਹੁੰਚ ਗਿਆ ਹੈ। ਗਲੋਬਲ ਚਾਰਟਸ ਦੇ ਨਾਲ, ਲੋਕ ਵਿਸ਼ਵ ਪੱਧਰ 'ਤੇ ਅਤੇ 57 ਵਿਅਕਤੀਗਤ ਦੇਸ਼ਾਂ ਵਿੱਚ ਚੋਟੀ ਦੇ ਗੀਤਾਂ, ਸੰਗੀਤ ਵੀਡੀਓਜ਼, ਕਲਾਕਾਰਾਂ ਅਤੇ ਪ੍ਰਚਲਿਤ ਸਮੱਗਰੀ ਨੂੰ ਬ੍ਰਾਊਜ਼ ਕਰ ਸਕਦੇ ਹਨ ।
ਚੋਰਨੀ' ਡਿਵਾਈਨ ਅਤੇ ਮੂਸੇਵਾਲਾ ਦਾ ਦੁੱਜਾ ਕੋਲੈਬੋਰੇਸ਼ਨ ਵਿਚ ਗੀਤ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੀਤ 'ਮੂਸਡਰਿੱਲਾ' ਗੀਤ ਵਿਚ ਕੋਲੈਬ ਕੀਤਾ ਸੀ।
ਗੀਤ “ਚੋਰਨੀ” ਦੇ ਰਿਲੀਜ਼ ਹੁੰਦਿਆਂ ਸਾਰ ਹੀ ਸਿੱਧੂ ਦੇ ਫੈਂਸ 'ਚ ਇਸ ਗੀਤ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਦੇ ਅੰਦਰ, ਗੀਤ ਨੂੰ 10 ਲੱਖ ਤੋਂ ਵੱਧ ਵਿਊਜ਼ ਮਿਲ ਗਏ ਸਨ। ਪ੍ਰਸ਼ੰਸਕਾਂ ਨੇ ਮਰਹੂਮ ਗਾਇਕ ਨੂੰ ਯਾਦ ਕਰਦੇ ਹੋਏ ਗੀਤ ਦੇ ਕਮੈਂਟ ਸੈਕਸ਼ਨ ਵਿਚ ਹਨੇਰੀ ਲਿਆ ਦਿੱਤੀ।