
Sidhu Moosewala: ਭੈਣਾਂ ਨੇ ਰੱਖੜੀਆਂ ਨਾਲ ਭੇਜੀਆਂ ਚਿੱਠੀਆਂ
Sidhu Moosewala brother rakhri News in punjabi : ਸਿੱਧੂ ਮੂਸੇਵਾਲਾ ਦੇ ਦੇਸ਼-ਦੁਨੀਆਂ ਵਿਚ ਲੱਖਾਂ ਚਾਹੁਣ ਵਾਲੇ ਹਨ ਪਰ ਉਸ ਦੇ ਜਾਣ ਤੋਂ ਬਾਅਦ ਉਸ ਦੇ ਫੈਨਸ ਦਾ ਦਿਲ ਟੁੱਟ ਗਿਆ ਪਰ ਛੋਟੇ ਸਿੱਧੂ ਦੇ ਆਉਣ ਨਾਲ ਲੋਕਾਂ ਮੁੜ ਬਾਗੋ-ਬਾਗ ਹੋ ਗਏ ਹਨ। ਫੈਨਸ ਕਹਿੰਦੇ ਹਨ ਕਿ ਵੱਡਾ ਸਿੱਧੂ ਨਿੱਕੇ ਪੈਰੀਂ ਮੁੜ ਆਇਆ ਹੈ। ਰੱਖੜੀ ਦੇ ਤਿਉਹਾਰ ਮੌਕੇ ਜਿੱਥੇ ਭੈਣਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਪਹੁੰਚ ਕੇ ਮੂਸੇਵਾਲਾ ਦੇ ਬੁੱਤ ਦੇ ਗੁੱਟ 'ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨਦੀਆਂ ਹਨ ਪਰ ਇਸ ਵਾਰ ਕਈ ਫੈਨਜ਼ ਨੇ ਛੋਟੇ ਸਿੱਧੂ ਲਈ ਵੀ ਰੱਖੜੀਆ ਭੇਜੀਆਂ ਹਨ, ਜਿਸ ਦੀ ਮਾਤਾ ਚਰਨ ਕੌਰ ਵੱਲੋਂ ਝਲਕ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: Khanna Accident News: ਕਾਰ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ 'ਤੇ ਚੜ੍ਹਾਈ ਗੱਡੀ, ਇਕ ਦੀ ਮੌਤ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਰੱਖੜੀਆਂ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ, ਜਿਸ 'ਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਅਤੇ ਉਸ 'ਤੇ ਲਿਖਿਆ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਲਈ ਭਿਜਵਾਈਆਂ ਗਈਆਂ ਹਨ।
Sidhu Moosewala brother rakhri News in punjabi
ਇਹ ਵੀ ਪੜ੍ਹੋ: Bathinda News: ਸ਼ਰੇਆਮ ਸੜਕ 'ਤੇ ਫਾਇਰਿੰਗ ਕਰ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਵੀਡੀਓ, ਪੁਲਿਸ ਨੇ ਵੀ ਲੱਭ ਕੇ ਕੀਤਾ ਕਾਬੂ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਸਿੱਧੂ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਸ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ, ਉਹ ਦਿਨੋਂ ਦਿਨ ਵੱਧ ਰਿਹਾ ਹੈ। ਰੱਖੜੀ ਦੇ ਖ਼ਾਸ ਮੌਕੇ ’ਤੇ ਬਾਜ਼ਾਰ ’ਚ ਇਸ ਵਾਰ ਸਿੱਧੂ ਮੂਸੇਵਾਲਾ ਦੇ ਨਾਂ ਅਤੇ ਤਸਵੀਰਾਂ ਵਾਲੀਆਂ ਰੱਖੜੀਆਂ ਵਿਸ਼ੇਸ਼ ਤੌਰ ’ਤੇ ਵੇਖਣ ਨੂੰ ਮਿਲਦੀਆਂ ਹਨ।
Sidhu Moosewala brother rakhri News in punjabi
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Sidhu Moosewala brother rakhri News in punjabi , stay tuned to Rozana Spokesman)