
Tarak Mehta Ka Ulta Chashma: ਸੋਲ੍ਹਾਂ ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਸਾਰਿਤ ਹੋ ਰਹੇ ਇਸ ਸ਼ੋਅ ਦੇ ਲਗਭਗ 4,000 ਐਪੀਸੋਡ ਹੋ ਚੁਕੇ ਹਨ।
The Delhi High Court has banned the use of the content of Tarak Mehta Ka Ulta Chashma: ਦਿੱਲੀ ਹਾਈ ਕੋਰਟ ਨੇ ਪ੍ਰਸਿੱਧ ਟੈਲੀਵਿਜ਼ਨ ਲੜੀਵਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਾਂ ’ਤੇ ਕਿਰਦਾਰਾਂ ਅਤੇ ਸਮੱਗਰੀ ਦੀ ਅਣਅਧਿਕਾਰਤ ਵਰਤੋਂ ’ਤੇ ਰੋਕ ਲਗਾ ਦਿਤੀ ਹੈ। ਸੀਰੀਅਲ ਦੇ ਨਿਰਮਾਤਾਵਾਂ ਨੇ ਦੋਸ਼ ਲਾਇਆ ਹੈ ਕਿ ਕਈ ਸੰਸਥਾਵਾਂ ਵਪਾਰਕ ਲਾਭ ਲਈ ਵੈਬਸਾਈਟਾਂ ਚਲਾ ਰਹੀਆਂ ਸਨ ਅਤੇ ਸਾਮਾਨ ਵੇਚ ਰਹੀਆਂ ਸਨ ਅਤੇ ਯੂਟਿਊਬ ’ਤੇ ‘ਅਸ਼ਲੀਲ’ ਵੀਡੀਉ ਪ੍ਰਕਾਸ਼ਤ ਕਰ ਰਹੀਆਂ ਸਨ ਅਤੇ ਇਸ ਦੇ ਨਾਮ, ਪਾਤਰਾਂ ਦੀਆਂ ਤਸਵੀਰਾਂ ਦੀ ਵਰਤੋਂ ਕਰ ਰਹੀਆਂ ਸਨ। ਸੋਲ੍ਹਾਂ ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਸਾਰਿਤ ਹੋ ਰਹੇ ਇਸ ਸ਼ੋਅ ਦੇ ਲਗਭਗ 4,000 ਐਪੀਸੋਡ ਹੋ ਚੁਕੇ ਹਨ।
ਸੀਰੀਅਲ ਦੇ ਨਿਰਮਾਤਾ ਵਲੋਂ ਦਾਇਰ ਮੁਕੱਦਮੇ ’ਤੇ ਕਈ ਜਾਣੀਆਂ-ਪਛਾਣੀਆਂ ਅਤੇ ਅਣਪਛਾਤੀਆਂ ਸੰਸਥਾਵਾਂ ਵਿਰੁਧ ਅੰਤਰਿਮ ਹੁਕਮ ਜਾਰੀ ਕਰਦਿਆਂ ਜਸਟਿਸ ਮਿੰਨੀ ਪੁਸ਼ਕਰਨਾ ਨੇ ਕਿਹਾ ਕਿ ਜੇਕਰ ਇਕਪਾਸੜ ਅੰਤਰਿਮ ਰੋਕ ਨਹੀਂ ਦਿਤੀ ਗਈ ਤਾਂ ਸ਼ਿਕਾਇਤਕਰਤਾ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ। ਸ਼ਿਕਾਇਤਕਰਤਾ ‘ਨੀਲਾ ਫਿਲਮ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ’ ਨੇ ਕਿਹਾ ਕਿ ਉਸ ਦੇ ਸੀਰੀਅਲ ਅਤੇ ਇਸ ਦੇ ਕਿਰਦਾਰਾਂ ਨਾਲ ਸਬੰਧਤ ਭਾਰਤ ਵਿਚ ਕਈ ਰਜਿਸਟਰਡ ਟਰੇਡਮਾਰਕ ’ਤੇ ਉਸ ਦੇ ਕਾਨੂੰਨੀ ਅਧਿਕਾਰ ਹਨ। ਇਸ ਦੇ ਕੁੱਝ ਟ?ਰੇਡਮਾਰਕ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’, ‘ਉਲਟਾ ਚਸ਼ਮਾ’, ‘ਤਾਰਕ ਮਹਿਤਾ’, ‘ਜੇਠਾਲਾਲ’, ‘ਗੋਕੁਲਧਾਮ’ ਆਦਿ ਹਨ।
ਅਦਾਲਤ ਨੇ ਹੁਕਮ ਦਿਤਾ ਕਿ ਅਸ਼ਲੀਲ ਸਮੱਗਰੀ ਸਮੇਤ ਸੀਰੀਅਲ ਦੇ ਕਿਰਦਾਰਾਂ ਜਾਂ ਸਮੱਗਰੀ ਵਾਲੇ ਯੂਟਿਊਬ ਵੀਡੀਉ ਨੂੰ ਹਟਾਉਣ ਦੀ ਜ਼ਰੂਰਤ ਹੈ। ਹਾਈ ਕੋਰਟ ਨੇ ਕਿਹਾ ਕਿ ਜੇਕਰ 48 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਵੀਡੀਉ ਨੂੰ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਦੂਰਸੰਚਾਰ ਵਿਭਾਗ ਸਬੰਧਤ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਸਾਰੇ ਲਿੰਕ/ਵੀਡੀਉ ਹਟਾਉਣ ਲਈ ਕਹਿਣਗੇ। (ਪੀਟੀਆਈ)