
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਚੰਡੀਗੜ੍ਹ - ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਕਿਸੇ ਨਾ ਕਿਸੇ ਮੁੱਦੇ 'ਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਬੱਬੂ ਮਾਨ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ 'ਚ ਪੋਸਟ ਪਾਈ ਹੈ।
PHOTO
ਬੱਬੂ ਮਾਨ ਨੇ ਆਪਣੀ ਇਸ ਇੰਸਟਾਗ੍ਰਾਮ ਪੋਸਟ 'ਚ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ। ਬੱਬੂ ਮਾਨ ਨੇ ਆਪਣੀ ਪੋਸਟ 'ਚ ਲਿਖਿਆ, "ਜਦੋਂ ਵੀ ਨੇਤਾ ਪਿੰਡ 'ਚ ਆਉਂਦਾ, ਤੁਸੀਂ ਵੀ ਕਿਹਾ ਕਰੋ। ਬੰਦੀ ਸਿੰਘ ਜੋ ਜੇਲ੍ਹਾਂ 'ਚ ਬੰਦ ਨੇ ਉਨ੍ਹਾਂ ਨੂੰ ਰਿਹਾਅ ਕਰੋ।
PHOTO
ਤੁਸੀਂ ਤਾਂ ਵਾਰੀ-ਵਾਰੀ ਸਰਕਾਰ ਬਣਾ ਲਈ, ਉਨ੍ਹਾਂ ਦਾ ਕੀ ਜਿਨ੍ਹਾਂ ਦੀ ਜਵਾਨੀ ਖਾ ਲਈ ਐ। ਬੱਬੂ ਮਾਨ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਦੀ ਰਿਹਾਈ ਦੀ ਗੱਲ ਕਹਿ ਰਹੇ ਹਨ। ਬੱਬੂ ਮਾਨ ਦੀ ਇਹ ਪੋਸਟ ਕਿਸਾਨਾਂ ਦੇ ਪ੍ਰਤੀ ਉਨ੍ਹਾਂ ਦੇ ਫ਼ਿਕਰ ਨੂੰ ਦਰਸਾਉਂਦੀ ਹੈ।