
ਆਪਣੇ ਗਾਣੇ ਬਾਈ ਬਾਈ ਵਿਚ ਮੁਰਗਿਆਂ ਦੀ ਦਿਖਾਈ ਲੜਾਈ
ਮੁਹਾਲੀ: ਜਿੱਥੇ ਜਿੱਥੇ ਸਿੱਧੂ ਉੱਥੇ ਉਥੇ ਵਿਵਾਦ ਇਹ ਅਸੀਂ ਨਹੀਂ ਗਾਇਕ ਸਿੱਧੂ ਮੂਸੇਵਾਲਾ ਦੱਸ ਰਹੇ ਨੇ। ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਗੀਤਾਂ ਨਾਲ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ। ਹਾਲ ਹੀ ਵਿਚ ਉਹਨਾਂ ਦਾ ਆਇਆ ਗਾਣਾ ਬਾਈ-ਬਾਈ ਚਰਚਾ ਵਿਚ ਘਿਰ ਗਿਆ।
sidhu moose wala
ਦੱਸ ਦੇਈਏ ਕਿ ਉਹਨਾਂ ਨੇ ਆਪਣੇ ਗਾਣੇ ਬਾਈ ਬਾਈ ਵਿਚ ਮੁਰਗਿਆਂ ਦੀ ਲੜਾਈ ਦਿਖਾਈ ਹੈ ਜਿਸਤੇ ਐਨੀਮਲ ਵੈਲਫੇਅਰ ਆਫ ਇੰਡੀਆ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਮੂਸੇਵਾਲਾ ਦੇ ਗੀਤ ਸੰਜੂ ਨੂੰ ਲੈ ਕੇ ਵੀ ਵਿਵਾਦ ਛਿੜਿਆ ਸੀ।
Sidhu Moose Wala
ਗੀਤ ਸੰਜੂ ਨੂੰ ਲੈ ਕੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਵੀ ਕੀਤਾ ਸੀ, ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਲਜ਼ਾਮ ਸਨ ਕਿ ਸਿੱਧੂ ਮੂਸੇਵਾਲਾ ਆਪਣੇ ਸੰਜੂ ਗਾਣੇ ਦੇ ਜ਼ਰੀਏ ਗੰਨ ਕਲਚਰ ਨੂੰ ਪੰਜਾਬ ਵਿੱਚ ਵਧਾ ਰਿਹਾ ਹੈ।