
ਸੰਗੀਤ 'ਚ ਪੇਸ਼ਕਾਰੀ ਵਡਾਲੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ
ਪੰਜਾਬੀ ਸੰਗੀਤ ਜਗਤ ਦੇ ਸੂਫੀ ਗਾਇਕ ਲਖਵਿੰਦਰ ਵਡਾਲੀ ਕਿਸੇ ਤਾਰੁਖ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਅਪਣੀ ਗਾਇਕੀ ਦੇ ਨਾਲ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟ ਕੇ ਅਪਣੇ ਪਿਤਾ ਅਤੇ ਚਾਚਾ ਵਡਾਲੀ ਭਰਾਵਾਂ ਦਾ ਵੀ ਸਿਰ ਉਚਾ ਕੀਤਾ ਹੈ। ਅੱਜ ਸੂਫੀ ਦੇ ਇਸ ਬੇਤਾਜ ਬਾਦਸ਼ਾਹ ਲਖਵਿੰਦਰ ਵਡਾਲੀ ਦਾ ਜਨਮ ਦਿਨ ਹੈ। ਅੱਜ ਲਖਵਿੰਦਰ 39 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 20 ਅਪ੍ਰੈਲ 1978 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਲਖਵਿੰਦਰ ਨੇ ਹਾਸਿਲ ਕਰਦਿਆਂ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ 'ਚ ਕੀਤੀ ਹੈ।
ਲਖਵਿੰਦਰ ਦੀ ਪਹਿਲੀ ਐਲਬਮ 'ਨੈਨਾ ਦੇ ਬੂਹੇ' ਕਾਫੀ ਪ੍ਰਸਿੱਧ ਹੋਈ ਸੀ, ਜਿਸ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹਨ। ਉਨ੍ਹਾਂ ਦੀਆਂ ਅਣਗਿਣਤ ਐਲਬਮ ਜਿਨ੍ਹਾਂ ਦੇ ਕਈ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਸੂਫੀਆਨਾ ਸ਼ਾਇਰੀ ਅਤੇ ਸੰਗੀਤ 'ਚ ਪੇਸ਼ਕਾਰੀ ਵਡਾਲੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ। ਇਸ ਦੀ ਇਕ ਲਾਜਵਾਬ ਮਿਸਾਲ ਹੈ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ 'ਕਮਲੀ ਯਾਰ ਦੀ', ਜਿਸ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਤੁਹਾਨੂੰ ਦਸ ਦਈਏ ਕਿ ਸੰਗੀਤ 'ਚ ਮਹਾਰਤ ਉਨ੍ਹਾਂ ਨੇ ਸਿਰਫ ਕਾਲਜ ਦੀ ਡਿਗਰੀ ਵਿਚ ਹੀ ਨਹੀਂ ਬਲਕਿ ਉਨ੍ਹਾਂ ਨੇ ਆਪਣੇ ਗੁਰੂ ਚਾਚਾ ਮਰਹੂਮ ਪਿਆਰੇ ਲਾਲ ਵਡਾਲੀ ਤੋਂ ਸਿਖਿਆ ਹਾਸਿਲ ਕੀਤੀ। ਦਸ ਦੀਏ ਕਿ ਵਡਾਲੀ ਬਚਪਨ ਤੋਂ ਹੀ ਅਪਣੇ ਪਿਤਾ ਪੂਰਨ ਚੰਦ ਵਡਾਲੀ ਅਤੇ ਚਾਚਾ ਪਿਆਰੇ ਲਾਲ ਵਡਾਲੀ ਨਾਲ ਮਹਿਫ਼ਿਲਾਂ 'ਚ ਜਾਂਦੇ ਹੁੰਦੇ ਸਨ ਅਤੇ ਪਿੱਛੇ ਬਹਿ ਕੇ ਗਾਉਂਦੇ ਵੀ ਸਨ ਅਤੇ ਸਿਖਦੇ ਵੀ ਸਨ। ਵਡਾਲੀ ਦੀ ਆਵਾਜ਼ ਜਿੱਥੇ ਗੀਤ ਦੇ ਬੋਲਾਂ ਨੂੰ ਅਰਥ ਪ੍ਰਦਾਨ ਕਰਦੀ ਹੈ ਉੱਥੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਧੂਹ ਵੀ ਪਾਉਂਦੀ ਹੈ।
ਇਸ ਪੇਸ਼ਕਾਰੀ ਰਾਹੀਂ ਇਸ ਗੱਲ ਨੂੰ ਸਾਰਥਕ ਕੀਤਾ ਗਿਆ ਹੈ ਕਿ ਰੱਬ ਦੀ ਰਜ਼ਾ 'ਚ ਰੰਗੀਆਂ ਰੂਹਾਂ ਨਾਲ ਕੋਈ ਧੱਕਾ ਨਹੀਂ ਚੱਲ ਸਕਦਾ, ਭਾਵੇਂ ਇਹ ਧੱਕਾ ਕਰਨ ਵਾਲਾ ਉਸ ਰੂਹ ਦਾ ਬਾਪ ਹੀ ਕਿਉਂ ਨਾ ਹੋਵੇ। ਇਸ ਕਾਰਨ ਹੀਰ ਲਈ ਰਾਂਝੇ ਦਾ ਮਿਲਾਪ ਰੱਬ ਦਾ ਮਿਲਾਪ ਹੋ ਨਿੱਬੜਦਾ ਹੈ। ਇਸ ਰਚਨਾ 'ਚ ਬਾਬਾ ਬੁਲੇਸ਼ਾਹ ਦੇ ਕਲਾਮ ਨੂੰ ਲਖਵਿੰਦਰ ਵਡਾਲੀ ਨੇ ਗੁਰਮੀਤ ਦੇ ਸੰਗੀਤ 'ਚ ਧੁਰ ਅੰਦਰ ਖੁੱਭ ਕੇ ਨਿਭਾਇਆ ਹੈ।
ਵਡਾਲੀ ਦੇ ਇਸ ਗੀਤ ਨੂੰ ਸਰੋਤਿਆਂ ਦਾ ਢੇਰ ਸਾਰਾ ਪਿਆਰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਲਖਵਿੰਦਰ ਵਡਾਲੀ ਦੇ ਚਾਚਾ ਉਸਤਾਦ ਪਿਆਰੇ ਲਾਲ ਵਡਾਲੀ ਦਾ ਦਿਹਾਂਤ ਹੋ ਗਿਆ ਸੀ,
ਜ਼ਿਕਰਯੋਗ ਹੈ ਕਿ ਅੱਜ ਹੀ ਲਖਵਿੰਦਰ ਵਡਾਲੀ ਦੀ ਨਵੀਂ ਐਲਬਮ ਦਾ ਗੀਤ "ਬਲਮਾ" ਰਲੀਜ਼ ਹੋਇਆ ਹੈ।