ਜੈਨੀ ਜੌਹਲ ਨੂੰ 5911 ਰਿਕਾਰਡਸ ਨੇ ਦਿੱਤਾ ਕਰਾਰਾ ਜਵਾਬ, 'ਮੁੜ ਨਾ ਕਰਨਾ ਸਿੱਧੂ ਦੇ ਨਾਂ ਦੀ ਵਰਤੋਂ'

By : GAGANDEEP

Published : Jan 21, 2023, 2:20 pm IST
Updated : Jan 21, 2023, 2:20 pm IST
SHARE ARTICLE
photo
photo

ਅਰਜਨ ਢਿੱਲੋਂ ਨੂੰ ਮਾੜਾ ਬੋਲਣਾ ਜੈਨੀ ਜੌਹਲ ਨੂੰ ਪਿਆ ਮਹਿੰਗਾ

 

ਚੰਡੀਗੜ੍ਹ: ਗਾਇਕਾ ਜੈਨੀ ਜੌਹਲ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਗਾਇਕਾ ਜੈਨੀ ਜੌਹਲ ਦੀ ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਜਿਸ ’ਚ  ਉਸ ਨੇ ਅਰਜਨ ਢਿੱਲੋਂ ਨੂੰ ਕਾਫੀ ਕੁਝ ਸੁਣਾਇਆ। ਜੈਨੀ ਨੇ ਆਪਣੀ ਵੀਡੀਓ ਦੌਰਾਨ ਅਰਜਨ ਢਿੱਲੋਂ ਦੇ 25-25 ਗੀਤ ਦਾ ਹਵਾਲਾ ਦਿੰਦੇ ਹੋਏ ਗਾਇਕ ਨੂੰ ਕਾਫੀ ਗੱਲਾਂ ਕਹੀਆਂ ਸਨ। ਗਾਇਕਾ ਨੇ ਕਿਹਾ ਸੀ ਤੁਹਾਡੇ ਤੋਂ ਉਪਰ ਸਿੱਧੂ ਸੀ ਤੇ ਸਿੱਧੂ ਰਹੇਗਾ।

photophoto

ਨਾ ਹੀ ਸਿੱਧੂ ਨੇ ਤੁਹਾਨੂੰ ਪਹਿਲਾਂ ਚੱਲਣ ਦਿੱਤਾ ਤੇ ਨਾ ਹੀ ਹੁਣ ਚੱਲਣ ਦੇਵੇਗਾ। ਹਾਲਾਂਕਿ ਹੁਣ ਇਸ ਵਿਵਾਦ ’ਤੇ ਗਾਇਕਾ ਨੂੰ 5911 ਰਿਕਾਰਡਸ  ਨੇ ਕਰਾਰਾ ਜਵਾਬ ਦਿੱਤਾ ਹੈ। 5911 ਰਿਕਾਰਡਸ ਨੇ ਲਿਖਿਆ ਕਿ ਇਸ ਮਹਿਲਾ ਗਾਇਕਾ ਨੂੰ ਇਥੇ ਹੀ ਰੁੱਕ ਜਾਣਾ ਚਾਹੀਦਾ ਹੈ, ਜੋ ਆਪਣੇ ਨਵੇਂ ਇੰਟਰਵਿਊ ’ਚ ਝੂਠੇ ਤੱਥ ਤੇ ਕਹਾਣੀਆਂ ਬਣਾ ਕੇ ਸੁਣਾ ਰਹੀ ਹੈ। ਇਹ ਬਹੁਤ ਜ਼ਿਆਦਾ ਹੋ ਗਿਆ ਹੈ। ਕਿਸੇ ਨੇ ਵੀ ਤੁਹਾਡੇ ਕਰੀਅਰ ਨੂੰ ਖ਼ਤਰੇ ’ਚ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਪੋਸਟ ’ਚ ਅੱਗੇ ਲਿਖਿਆ ਹੈ ਕਿ ਬਾਕੀ ਕਲਾਕਾਰਾਂ ਖ਼ਿਲਾਫ਼ ਬੋਲੇ ਮਾੜੇ ਬੋਲ ਤੁਹਾਨੂੰ 2 ਮਿੰਟ ਦਾ ਫੇਮ ਦੇ ਸਕਦੇ ਹਨ ਪਰ ਕਿਰਪਾ ਕਰਕੇ ਆਪਣੇ ਨਿੱਜੀ ਏਜੰਡੇ ਲਈ ਸਿੱਧੂ ਦੀ ਮੌਤ ਨੂੰ ਨਾ ਵਰਤੋ। ਦੂਜੇ ਕਲਾਕਾਰਾਂ ਨੂੰ ਵੀ ਸਿੱਧੂ ਨਾਲ ਕੰਪੇਅਰ ਨਾ ਕਰੋ, ਇਹ ਲੋਕ ਬਿਹਤਰ ਜੱਜ ਕਰ ਲੈਣਗੇ। ਤੁਸੀਂ ਮੁੜ ਸਿੱਧੂ ਦੇ ਨਾਂ ਦੀ ਵਰਤੋਂ ਨਾ ਕਰੋ ਪਰ ਜੇਕਰ ਤੁਸੀਂ ਉਸ ਦੇ ਨਾਂ ਦੀ ਵਰਤੋ ਕਰਦੇ ਹੋ ਤਾਂ ਕਿਰਪਾ ਕਰਕੇ ਥੋੜ੍ਹੀ ਇੱਜ਼ਤ ਰੱਖੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement