ਲੌਕਡਾਊਂਨ ‘ਚ 'ਗਿੱਪੀ ਗਰੇਵਾਲ' ਨੇ ਆਪਣੇ ਫੈਂਨਸ ਨੂੰ ਦਿੱਤਾ ਇਹ ਆਫ਼ਰ
Published : Apr 21, 2020, 5:55 pm IST
Updated : May 4, 2020, 3:01 pm IST
SHARE ARTICLE
Gippy Grewal
Gippy Grewal

‘ਨੱਚ-ਨੱਚ’ ਨਾ ਦੇ ਗੀਤ ਚ ਕਈ ਨਾਮੀ ਕਲਾਕਾਰ ਵੀ ਦੇਖਣ ਨੂੰ ਮਿਲੇ ਸਨ। ਇਸ ਗੀਤ ਵਿਚ ਵੀ ਸਾਰੇ ਕਾਲਕਾਰਾਂ ਦੇ ਵੱਲੋਂ ਘਰ ਵਿਚੋਂ ਹੀ ਵੀਡੀਓ ਸ਼ੂਟ ਕੀਤਾ ਗਿਆ ਸੀ।

ਦੇਸ਼ ਵਿਚ ਲੱਗੇ ਲੌਕਡਾਊਨ ਦੇ ਕਾਰਨ ਜਿੱਥੇ ਪ੍ਰਸ਼ਾਸਨ ਅਤੇ ਵੱਡੇ-ਵੱਡੇ ਫਿਲਮੀ ਕਲਾਕਾਰਾਂ ਦੇ ਵੱਲੋਂ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਸਿੰਗਰ ਗਿੱਪੀ ਗਰੇਵਾਲ ਵੀ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਂਸ ਨੂੰ ਕੁਝ ਸੁਝਾਅ ਅਤੇ ਘਰ ਵਿਚ ਰਹਿਣ ਦੀ ਅਪੀਲ ਕਰਦੇ ਰਹਿੰਦੇ ਹਨ। ਇਸ ਤਹਿਤ ਹੁਣ ਉਹ ਇਸ ਲੌਕਡਾਊਨ ਵਿਚ ਆਪਣੇ ਫੈਂਸ ਲਈ ਇਕ ਵੱਡਾ ਆਫਰ ਲੈ ਕੇ ਆਏ ਹਨ।

Gippy Grewal Gippy Grewal

ਦੱਸ ਦੱਈਏ ਕਿ ਲੌਕਡਾਊਨ ਦੇ ਵਿਚ ਗਿੱਪੀ ਗਰੇਵਾਲ ਇਕ ਗੀਤ ਬਣਾਉਂਣ ਜਾ ਰਹੇ ਹਨ। ਜਿਸ ਵਿਚ ਉਨ੍ਹਾਂ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਮੌਕਾ ਦੇਣ ਬਾਰੇ ਕਿਹਾ ਹੈ। ਇਸ ਲਈ ਇਸ ਗਾਣੇ ਦਾ ਆਡੀਓ ਜਲਦ ਹੀ ਰਲੀਜ਼ ਕੀਤਾ ਜਾਵੇਗਾ। ਗਿੱਪੀ ਗਰੇਵਾਲ ਨੇ ਆਪਣੇ ਫੈਂਸ ਨੂੰ ਇਸ ਗਾਣੇ ਵਿਚ ਫੀਚਰ ਕਰਨ ਦਾ ਫੈਸਲਾ ਕੀਤਾ ਹੈ। ਜਿਸ ਲਈ ਗਿੱਪੀ ਨੇ ਲੋਕਾਂ ਨੂੰ ਆਪਣੇ ਘਰ ਤੋਂ ਹੀ ਵੀਡੀਓ ਬਣਾ ਕੇ ਭੇਜਣ ਨੂੰ ਕਿਹਾ ਹੈ।

Gippy Grewal Gippy Grewal

ਇਸ ਤੋਂ ਪਹਿਲਾਂ ਵੀ ਲੌਕਡਾਊਨ ਦੌਰਾਨ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ ਗਿਆ ਸੀ। ਗਿੱਪੀ ਗਰੇਵਾਲ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਨੱਚ-ਨੱਚ' ਵੀ ਘਰ ਅੰਦਰ ਹੀ ਸ਼ੂਟ ਕੀਤਾ ਗਿਆ ਸੀ। ਦਰਸ਼ਕਾਂ ਵਲੋਂ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ ਤੇ ਯੂਟਿਊਬ ਤੇ ਇਸ ਗੀਤ ਨੇ ਚੰਗੇ ਵੀਊਜ਼ ਖੱਟੇ।

Gippy GrewalGippy Grewal

ਦੱਸ ਦੱਈਏ ਕਿ ਇਹ ਗੀਤ ਕੁਲਸ਼ਾਨ ਸੰਧੂ ਦੀ ਕਲਮ ਤੋਂ ਲਿਖਿਆ ਗਿਆ ਹੈ ਅਤੇ ਐਨਜ਼ੋ ਨੇ ਇਸ ਦਾ ਸੰਗੀਤ ਕੀਤਾ ਹੈ। ਇਸ ‘ਨੱਚ-ਨੱਚ’ ਨਾ ਦੇ ਗੀਤ ਚ ਕਈ ਨਾਮੀ ਕਲਾਕਾਰ ਵੀ ਦੇਖਣ ਨੂੰ ਮਿਲੇ ਸਨ। ਇਸ ਗੀਤ ਵਿਚ ਵੀ ਸਾਰੇ ਕਾਲਕਾਰਾਂ ਦੇ ਵੱਲੋਂ ਘਰ ਵਿਚੋਂ ਹੀ ਵੀਡੀਓ ਸ਼ੂਟ ਕੀਤਾ ਗਿਆ ਸੀ। ਹੁਣ ਅਜਿਹਾ ਹੀ ਇਕ ਹੋਰ ਗੀਤ ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ਜਿਸ ਵਿਚ ਕਲਾਕਾਰਾਂ ਦੀ ਥਾਂ ਉਨ੍ਹਾਂ ਦੇ ਫੈਂਨ ਨਜ਼ਰ ਆਉਂਣਗੇ।
 

Gippy Grewal visit nankana sahib gurdwaraGippy Grewal 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement