
ਇਸ ਵਿਆਹ ਵਿਚ ਕੋਈ ਇਕੱਠ ਨਹੀਂ ਕੀਤਾ ਗਿਆ ਸਗੋਂ ਘਰ ਦੇ ਕੇਵਲ ਪੰਜ ਮੈਂਬਰ ਹੀ ਬਰਾਤ ਵਿਚ ਗਏ ਸਨ।
ਪਠਾਨਕੋਟ : ਕਰੋਨਾ ਵਾਇਰਸ ਖਿਲਾਫ ਚੱਲ ਰਹੀ ਜੰਗ ਵਿਚ ਜਿੱਥੇ ਲੌਕਡਾਊਨ ਦੇ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਉਥੇ ਹੀ ਇਸ ਲੌਕਡਾਊਨ ਵਿਚ ਕੁਝ ਲੋਕ ਬਿਨਾ ਇਕੱਠ ਕੀਤੇ ਅਤੇ ਸਾਦੇ ਵਿਆਹ ਕਰ ਰਹੇ ਹਨ। ਅਜਿਹਾ ਹੀ ਇਕ ਵਿਆਹ ਅੱਜ ਪਠਾਨਕੋਟ ਵਿਚ ਦੇਖਣ ਨੂੰ ਮਿਲਿਆ ਜਿੱਥੇ ਇਕ ਬੈਂਕ ਮੁਲਾਜ਼ਮ ਬਣਿਆ ਲਾੜਾ ਆਪਣੀ ਲੈਕਚਰਾਰ ਪਤਨੀ ਨੂੰ ਬੁਲਟ ਤੇ ਵਿਆਹ ਕਿ ਲਿਆਇਆ ਹੈ।
photo
ਇਸ ਸਮੇਂ ਲਾੜਾ ਬਣਿਆ ਅਭਿਨੰਦਨ ਨੇ ਦੱਸਿਆ ਕਿ ਉਸ ਦੀ ਸ਼ੁਰੂ ਤੋ ਹੀ ਇਹ ਖੁਆਇਸ਼ ਸੀ ਕਿ ਉਹ ਆਪਣੀ ਲਾੜੀ ਨੂੰ ਬੁਲੇਟ ਮੋਟਰਸਾਈਕਲ ਤੇ ਵਿਆਹ ਕੇ ਲਿਆਵੇਗਾ ਅਤੇ ਉਸ ਦੀ ਇਹ ਰੀਝ ਪੂਰੀ ਹੋ ਗਈ ਹੈ। ਇਸ ਦੇ ਨਾਲ ਹੀ ਲਾੜੇ ਨੇ ਇਹ ਵੀ ਕਿਹਾ ਕਿ ਭਾਂਵੇ ਕਿ ਲੌਕਡਾਊਨ ਦੇ ਕਾਰਨ ਅੱਜ-ਕੱਲ਼ ਲੋਕ ਇਹ ਸਾਦੇ ਵਿਆਹ ਕਰ ਰਹੇ ਹਨ
lockdown
ਪਰ ਸਾਨੂੰ ਉਂਝ ਵੀ ਇਕ ਸੱਭਿਅਕ ਸਮਾਜ ਦੀ ਸਿਰਜਨਾ ਕਰਨ ਲਈ ਸਾਦੇ ਵਿਆਹਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਦੋਵੇਂ ਧਿਰਾ ਖਰਚੇ ਤੋਂ ਵੀ ਬਚ ਜਾਂਦੀਆਂ ਹਨ ਅਤੇ ਇਸ ਨਾਲ ਦਾਜ ਪ੍ਰਥਾ ਵੀ ਰੁਕ ਸਕੇਗੀ। ਦੱਸ ਦੱਈਏ ਕਿ ਲਾੜੇ ਦੀ ਮਾਤਾ ਨੇ ਇਸ ਵਿਆਹ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਪਹਿਲਾਂ ਵੀ ਆਪਣੀਆਂ ਦੋ ਬੇਟੀਆਂ ਦੇ ਵਿਆਹ ਇਸੇ ਤਰ੍ਹਾਂ ਸਾਦੇ ਢੰਗ ਨਾਲ ਕੀਤੇ ਹਨ।
uttar pradesh lockdown
ਇਸ ਲਈ ਅੱਜ ਭਾਂਵੇ ਕਿ ਲੌਕਡਾਊਨ ਲੱਗਾ ਹੈ ਪਰ ਸਾਡੀ ਹਮੇਸ਼ਾ ਹੀ ਸੋਚ ਸਾਦੇ ਅਤੇ ਕਰਜੇ ਰਹਿਤ ਵਿਆਹ ਵਾਲੀ ਰਹੀ ਹੈ। ਦੱਸ ਦੱਈਏ ਕਿ ਇਸ ਵਿਆਹ ਵਿਚ ਕੋਈ ਇਕੱਠ ਨਹੀਂ ਕੀਤਾ ਗਿਆ ਸਗੋਂ ਘਰ ਦੇ ਕੇਵਲ ਪੰਜ ਮੈਂਬਰ ਹੀ ਬਰਾਤ ਵਿਚ ਗਏ ਸਨ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।