Actor Arjun Bijlani : ਅਦਾਕਾਰ ਅਰਜੁਨ ਬਿਜਲਾਨੀ ਸਾਈਬਰ ਧੋਖਾਧੜੀ ਦਾ ਹੋਏ ਸ਼ਿਕਾਰ

By : BALJINDERK

Published : May 21, 2024, 2:19 pm IST
Updated : May 21, 2024, 2:19 pm IST
SHARE ARTICLE
arjun bijlani
arjun bijlani

Actor Arjun Bijlani : ਕਿਹਾ ਕੋਈ ਨਹੀਂ ਆਇਆ OTP ਖ਼ਾਤੇ ’ਚੋਂ ਉੱਡੇ ਪੈਸੇ ਲੱਖਾਂ ਰੁਪਏ 

Actor Arjun Bijlani : ਨਵੀਂ ਦਿੱਲੀ - ਕੁਝ ਦਿਨ ਪਹਿਲਾਂ ਟੀਵੀ ਐਕਟਰ ਅਰਜੁਨ ਬਿਜਲਾਨੀ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਸਨ। ਉਸ ਦੇ ਖਾਤੇ 'ਚੋਂ ਹਜ਼ਾਰਾਂ ਰੁਪਏ ਗਾਇਬ ਹੋ ਗਏ। ਅਰਜੁਨ ਬਿਜਲਾਨੀ ਨੇ ਦੱਸਿਆ ਹੈ ਕਿ ਕਿਵੇਂ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਇਆ। ਉਸ ਨੇ ਸਹੀ ਸਮੇਂ 'ਤੇ ਮੈਸੇਜ ਚੈੱਕ ਕਰ ਲਿਆ, ਨਹੀਂ ਤਾਂ ਲੱਖਾਂ ਦਾ ਨੁਕਸਾਨ ਹੋ ਸਕਦਾ ਸੀ। ਉਸ ਨਾਲ ਸਾਈਬਰ ਧੋਖਾਧੜੀ ਉਦੋਂ ਹੋਈ ਜਦੋਂ ਉਹ ਜਿਮ 'ਚ ਵਰਕਆਊਟ ਕਰ ਰਿਹਾ ਸੀ। ਉਸ ਨੂੰ ਕੋਈ ਓਟੀਪੀ ਵੀ ਨਹੀਂ ਮਿਲਿਆ ਸੀ।

ਇਹ ਵੀ ਪੜੋ:Mohali News : ਮੁਹਾਲੀ ਦੇ ਸਟੇਟ ਆਪ੍ਰੇਸ਼ਨ ਸੈੱਲ ਨੇ 3 ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ

ਅਰਜੁਨ ਬਿਜਲਾਨੀ ਨੇ ਕਿਹਾ, ''ਮੇਰਾ ਕ੍ਰੈਡਿਟ ਕਾਰਡ ਸਿਰਫ਼ ਮੇਰੇ ਕੋਲ ਸੀ ਤੇ ਮੈਂ ਜਿਮ 'ਚ ਵਰਕਆਊਟ ਕਰ ਰਿਹਾ ਸੀ। ਛੋਟੇ ਜਿਹੇ ਬ੍ਰੇਕ ਦੌਰਾਨ ਮੈਂ ਆਪਣਾ ਫੋਨ ਚੈੱਕ ਕੀਤਾ ਤੇ ਹਰ ਮਿੰਟ ਬਾਅਦ ਮੇਰੇ ਕ੍ਰੈਡਿਟ ਕਾਰਡ ਦੇ ਸਵਾਈਪ ਹੋਣ ਦੇ ਮੈਸੇਜ ਆ ਰਹੇ ਸਨ ਤੇ ਲਗਾਤਾਰ ਲੈਣ-ਦੇਣ ਹੋ ਰਿਹਾ ਸੀ। ਮੇਰੀ ਪਤਨੀ ਕੋਲ ਵੀ ਇਕ ਸਪਲਮੈਂਟਰੀ ਕਾਰਡ ਹੈ, ਇਸ ਲਈ ਮੈਂ ਉਨ੍ਹਾਂ ਤੋਂ ਪੁੱਛਿਆ ਤੇ ਉਹ ਕਾਰਡ ਵੀ ਉਨ੍ਹਾਂ ਕੋਲ ਸੀ। ਇਹ ਸਾਫ਼ ਸੀ ਕਿ ਡਿਟੇਲਜ਼ ਲੀਕ ਹੋ ਗਈਆਂ ਤੇ ਸਾਨੂੰ ਇਹ ਪਤਾ ਨਹੀਂ ਹੈ ਕਿ ਇਹ ਕਿਵੇਂ ਹੋਇਆ।'

ਇਹ ਵੀ ਪੜੋ:Punjab Crime News : ਨਵਾਂਸ਼ਹਿਰ ਪੁਲਿਸ ਨੇ 'ਚ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਗਿਰੋਹ ਫੜਿਆ

ਇਸ ਬਾਰੇ ਅਰਜੁਨ ਬਿਜਲਾਨੀ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਸਾਈਬਰ ਧੋਖਾਧੜੀ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕ੍ਰੈਡਿਟ ਕਾਰਡ ਬਲਾਕ ਕਰਵਾ ਦਿੱਤਾ, ਜਿਸ ਕਾਰਨ ਉਸ ਨੇ ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ। ਅੱਗੇ ਅਦਾਕਾਰ ਨੇ ਕਿਹਾ, "ਇਹ ਘਟਨਾ ਅੱਖਾਂ ਖੋਲ੍ਹਣ ਵਾਲੀ ਸੀ। ਜੇਕਰ ਮੈਂ ਉਸ ਸਮੇਂ ਸੌਂ ਰਿਹਾ ਹੁੰਦਾ ਤਾਂ ਕੀ ਹੁੰਦਾ? ਬਹੁਤ ਸਾਰੇ ਲੋਕ ਬੈਂਕਾਂ ਦੇ ਸਾਰੇ ਮੈਸੇਜਿਸ ਦੀ ਜਾਂਚ ਨਹੀਂ ਕਰਦੇ ਪਰ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਮੈਸੇਜਿਸ ਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ।" ਅਰਜੁਨ ਨੇ ਅੱਗੇ ਕਿਹਾ, "ਖੁਸ਼ਕਿਸਮਤੀ ਨਾਲ, ਮੈਂ ਮੈਸੇਜ ਦੇਖਿਆ ਤੇ ਉਸ ਉਦੋਂ ਤਕ ਸਿਰਫ਼ ਸੱਤ ਤੋਂ ਅੱਠ ਟ੍ਰਾਂਜੈਕਸ਼ਨ ਹੀ ਹੋਏ ਸਨ। ਹਰੇਕ ਟ੍ਰਾਂਜੈਕਸ਼ਨ 3 ਤੋਂ 5 ਹਜ਼ਾਰ ਰੁਪਏ ਸੀ, ਕੁੱਲ ਮਿਲਾ ਕੇ 40 ਹਜ਼ਾਰ ਰੁਪਏ ਕਾਰਡ ਰਾਹੀਂ ਕਢਵਾਏ ਗਏ ਸਨ। ਮੇਰੇ ਕ੍ਰੈਡਿਟ ਕਾਰਡ ਦੀ ਲਿਮਟ 10 ਤੋਂ 12 ਲੱਖ ਰੁਪਏ ਹੈ, ਜੇਕਰ ਮੈਂ ਆਪਣਾ ਫ਼ੋਨ ਚੈੱਕ ਨਾ ਕੀਤਾ ਹੁੰਦਾ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ।

ਇਹ ਵੀ ਪੜੋ:Patiala News : ਅਯੋਧਿਆ ਦੇ ਰਾਮ ਮੰਦਿਰ ਗਏ ਪਟਿਆਲਾ ਦੇ 2 ਬੱਚੇ ਹੋਏ ਲਾਪਤਾ

ਦੱਸ ਦੇਈਏ ਕੇ 'ਨਾਗਿਨ' ਅਦਾਕਾਰ ਨੇ ਡਿਜੀਟਲ ਲੈਣ-ਦੇਣ ਦੀਆਂ ਕਮੀਆਂ 'ਤੇ ਚਿੰਤਾ ਪ੍ਰਗਟਾਈ ਹੈ। ਅਦਾਕਾਰ ਨੇ ਕਿਹਾ ਕਿ ਬਿਨਾਂ ਕਿਸੇ ਓਟੀਪੀ ਸ਼ੇਅਰਿੰਗ ਦੇ ਉਸ ਦੇ ਕ੍ਰੈਡਿਟ ਕਾਰਡ ਤੋਂ ਪੈਸੇ ਕੱਢੇ ਗਏ ਸਨ। ਅਦਾਕਾਰ ਨੇ ਕਿਹਾ, "ਪ੍ਰਕਿਰਿਆ ਇਹ ਹੈ ਕਿ ਜਦੋਂ ਕੋਈ ਕ੍ਰੈਡਿਟ ਕਾਰਡ ਲੈਣ-ਦੇਣ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ OTP ਪ੍ਰਾਪਤ ਹੁੰਦਾ ਹੈ, ਪਰ ਮੈਨੂੰ ਇਹ ਨਹੀਂ ਮਿਲਿਆ। ਮੈਂ ਅਜੇ ਵੀ ਸੋਚ ਰਿਹਾ ਹਾਂ ਕਿ ਮੈਂ ਕੋਈ OTP ਸਾਂਝਾ ਨਹੀਂ ਕੀਤਾ, ਫਿਰ ਅਜਿਹਾ ਲੈਣਦੇਣ ਕਿਵੇਂ ਹੋ ਰਿਹਾ ਸੀ।"

(For more news apart from Actor Arjun Bijlani became victim of cyber fraud News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Arvind Kejriwal ਨੂੰ ਮਿਲਣ Tihar Jail ਪਹੁੰਚੇ Punjab ਦੇ CM Bhagwant Mann | LIVE

12 Jun 2024 4:55 PM

Kangana ਪੰਜਾਬੀਆਂ ਨੂੰ ਤਾਂ ਮਾੜਾ ਕਹਿੰਦੀ, ਪਰ ਜਿਨ੍ਹਾਂ ਦੀ ਕਾਬਲੀਅਤ ਦੀ ਦੁਨੀਆਂ ਮੁਰੀਦ ਉਹ ਕਿਉਂ ਨਹੀਂ ਦਿਖਦੀ?

12 Jun 2024 12:23 PM

Kangana ਨੂੰ ਲੈ ਕੇ Kuldeep Dhaliwal ਨੇ BJP ਵਾਲਿਆਂ ਨੂੰ ਦਿੱਤੀ ਨਵੀਂ ਸਲਾਹ "ਕੰਗਨਾ ਨੂੰ ਡੱਕੋ"

12 Jun 2024 11:38 AM

ਚੱਲਦੀ ਡਿਬੇਟ 'ਚ RSS ਤੇ BJP ਆਗੂ ਦੀ ਖੜਕੀ, 'ਰਾਮ ਯੁੱਗ ਨਹੀਂ ਹੁਣ ਕ੍ਰਿਸ਼ਨ ਯੁੱਗ ਚੱਲ ਰਿਹਾ, ਮਹਾਂਭਾਰਤ ਵੀ ਛਿੜੇਗਾ'

12 Jun 2024 11:30 AM

Chandigarh News: Tower ਤੇ ਚੜ੍ਹੇ ਮੁੰਡੇ ਨੂੰ ਦੇਖੋ Live ਵੱਡੀ Crane ਨਾਲ ਉਤਾਰ ਰਹੀ GROUND ZERO LIVE !

12 Jun 2024 10:54 AM
Advertisement